ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ 9 ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ 26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੀਪਕ ਅੰਤਾਨੀ ਅਤੇ ਰਾਜਕੁਮਾਰ ਸੰਤੋਸ਼ੀ ਦੀ ਬੇਟੀ ਤਨੀਸ਼ਾ ਸੰਤੋਸ਼ੀ ਇਸ ਫਿਲਮ ‘ਚ ਡੈਬਿਊ ਕਰਨ ਵਾਲੀ ਹੈ। ਇਸ ਦੇ ਨਾਲ ਹੀ ਫਿਲਮ ‘ਚ ਚਿਨਮਯ ਮੰਡਲੇਕਰ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਸਟਾਰ ਕਾਸਟ ਜ਼ੋਰਾਂ-ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੀ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਜਦੋਂ ਟੀਮ ਮੁੰਬਈ ‘ਚ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੀ ਤਾਂ ਉੱਥੇ ਕੁਝ ਲੋਕਾਂ ਨੇ ਵਿਰੋਧ ਕੀਤਾ।
ਪ੍ਰੈੱਸ ਕਾਨਫਰੰਸ ਦੌਰਾਨ ਕੁਝ ਲੋਕਾਂ ਨੇ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਖਿਲਾਫ ਵਿਰੋਧ ਜਤਾਇਆ। ਇਹ ਦੇਖ ਕੇ ਮੁੰਬਈ ਪੁਲਸ ਤੁਰੰਤ ਹਰਕਤ ‘ਚ ਆ ਗਈ। ਵਿਰੋਧਪ੍ਰੈੱਸ ਕਾਨਫਰੰਸ ਵਾਲੀ ਥਾਂ ‘ਤੇ ਪੁਲਸ ਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਫਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ, ਅਦਾਕਾਰ ਦੀਪਕ ਅੰਤਾਨੀ ਅਤੇ ਸਹਿਯੋਗੀ ਨਿਰਮਾਤਾ ਲਲਿਤ ਸ਼ਿਆਮ ਟੇਕਚੰਦਾਨੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰਾਜਕੁਮਾਰ ਸੰਤੋਸ਼ੀ ਨੇ ਫਿਲਮ ਇੰਡਸਟਰੀ ਨੂੰ ਇਕ ਤੋਂ ਵਧ ਕੇ ਇਕ ਫਿਲਮਾਂ ਦਿੱਤੀਆਂ ਹਨ। ਇਸ ਸੂਚੀ ‘ਚ ‘ਘਾਇਲ’, ‘ਘਟਕ’, ‘ਦਾਮਿਨੀ’, ‘ਅੰਦਾਜ਼ ਅਪਨਾ ਅਪਨਾ’, ‘ਖਾਕੀ’, ‘ਅਜਬ ਪ੍ਰੇਮ ਕੀ ਗ਼ਜ਼ਬ ਕਹਾਣੀ’ ਵਰਗੀਆਂ ਹਿੱਟ ਫ਼ਿਲਮਾਂ ਸ਼ਾਮਲ ਹਨ। ਇਸ ਵਾਰ ਨੌਂ ਸਾਲਾਂ ਬਾਅਦ ਰਾਜਕੁਮਾਰ ਸੰਤੋਸ਼ੀ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਰਾਜਕੁਮਾਰ ਸੰਤੋਸ਼ੀ ਨੇ ਫਿਲਮ ਦੇ ਪ੍ਰਮੋਸ਼ਨ ਦੌਰਾਨ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ