rajkummar transformation Badhaai Do: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦਿਨੋਂ-ਦਿਨ ਕਾਮਯਾਬੀ ਦਾ ਪ੍ਰਤੀਕ ਬਣਦੇ ਜਾ ਰਹੇ ਹਨ। ਰਾਜਕੁਮਾਰ ਹਾਲ ਹੀ ‘ਚ ਅਦਾਕਾਰਾ ਭੂਮੀ ਪੇਡਨੇਕਰ ਨਾਲ ਫਿਲਮ ‘ਬਧਾਈ ਦੋ’ ‘ਚ ਨਜ਼ਰ ਆਏ ਹਨ। ਇਹ ਫਿਲਮ LGBTQ ਕਮਿਊਨਿਟੀ ‘ਤੇ ਧਿਆਨ ਕੇਂਦ੍ਰਤ ਕਰਕੇ ਬਣਾਈ ਗਈ ਹੈ।
ਭੂਮੀ ਅਤੇ ਰਾਜਕੁਮਾਰ ਚੰਗੇ ਕੰਟੈਂਟ ‘ਤੇ ਕੰਮ ਕਰਨਾ ਪਸੰਦ ਕਰਦੇ ਹਨ ਅਤੇ ਇਹ ਫਿਲਮ ਅਜਿਹੀ ਹੀ ਹੈ। ਰਾਜਕੁਮਾਰ ਰਾਓ ਨੇ ਫਿਲਮ ਲਈ ਕਾਫੀ ਮਿਹਨਤ ਕੀਤੀ ਹੈ। ਉਸ ਨੇ ਇਕ ਫੋਟੋ ਰਾਹੀਂ ਆਪਣੀ ਬਾਡੀ ਟਰਾਂਸਫਾਰਮੇਸ਼ਨ ਵੀ ਦਿਖਾਈ ਹੈ। ਹਰ ਕੋਈ ਜਾਣਦਾ ਹੈ ਕਿ ਰਾਜਕੁਮਾਰ ਰਾਓ ਕਿਸੇ ਵੀ ਭੂਮਿਕਾ ਲਈ ਆਪਣੇ ਜਨੂੰਨ ਦੀ ਹੱਦ ਤੱਕ ਚਲੇ ਜਾਂਦੇ ਹਨ। ਇਸ ਨੂੰ ਉਹ ਪਹਿਲਾਂ ਵੀ ਫਿਲਮਾਂ ‘ਚ ਦਿਖਾ ਚੁੱਕੇ ਹਨ। ਇਸ ਲਈ ਉਸ ਦੀ ਭੂਮਿਕਾ ਕਾਫੀ ਪ੍ਰਭਾਵਸ਼ਾਲੀ ਰਹਿੰਦੀ ਹੈ। ਹਾਲ ਹੀ ‘ਚ ਆਪਣੀ ਪੋਸਟ ਰਾਹੀਂ ਰਾਜਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਫਿਲਮ ‘ਬਧਾਈ ਦੋ’ ਲਈ ਕਿੰਨੀ ਮਿਹਨਤ ਕੀਤੀ ਹੈ। ਰਾਜਕੁਮਾਰ ਨੇ ਇੱਕ ਕੋਲਾਜ ਫੋਟੋ ਸ਼ੇਅਰ ਕੀਤੀ ਹੈ। ਇਸ ‘ਚ ਇਕ ਪਾਸੇ ਉਨ੍ਹਾਂ ਦੇ ਟਰੇਨਿੰਗ ਪੀਰੀਅਡ ਦੇ ਪਹਿਲੇ ਦਿਨ ਦੀ ਫੋਟੋ ਹੈ ਤਾਂ ਦੂਜੇ ਪਾਸੇ ਸੈੱਟ ਦੇ ਪਹਿਲੇ ਦਿਨ ਦੀ ਫੋਟੋ ਹੈ। ਦੋਵਾਂ ਦੀਆਂ ਫੋਟੋਆਂ ਨੂੰ ਦੇਖ ਕੇ ਫਰਕ ਸਾਫ ਨਜ਼ਰ ਆ ਰਿਹਾ ਹੈ। ਇਹ ਅੰਤਰ ਰਾਜਕੁਮਾਰ ਰਾਓ ਦੀ ਮਿਹਨਤ ਦਾ ਨਤੀਜਾ ਹੈ।
ਫੋਟੋ ਦੇ ਨਾਲ ਹੀ ਰਾਜਕੁਮਾਰ ਨੇ ਕੈਪਸ਼ਨ ‘ਚ ਲਿਖਿਆ ਕਿ- ਮੇਰੇ ਲਈ ਦੁਨੀਆ ਦਾ ਸਭ ਤੋਂ ਵਧੀਆ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਦਿਲ ਅਤੇ ਰੂਹ ਨੂੰ ਕਿਸੇ ਫਿਲਮ ‘ਚ ਸ਼ਾਮਲ ਕਰਦੇ ਹੋ ਅਤੇ ਤੁਹਾਡੇ ਕਿਰਦਾਰ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਦੋਸਤੋ। ਰਾਜਕੁਮਾਰ ਰਾਓ ਦੀ ਐਕਟਿੰਗ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਹ ਫਿਲਮ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਤੋਂ ਬਾਅਦ ਰਿਲੀਜ਼ ਹੋਈ ਹੈ। ਹੁਣ ਕੋਰੋਨਾ ਦੇ ਮਾਮਲੇ 50 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਨ। ਇਸ ਤੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪਰ ਰਾਜਕੁਮਾਰ ਦੀ ਫਿਲਮ ਨੂੰ ਇਸ ਦਾ ਕੋਈ ਖਾਸ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਫਿਲਮ ਨੇ ਦੋ ਦਿਨਾਂ ‘ਚ 4.37 ਕਰੋੜ ਦੀ ਕਮਾਈ ਕਰ ਲਈ ਹੈ।