Rajveer Jawanda’s new song : ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ ‘ਜ਼ਿੰਦਾਬਾਦ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੋਸ਼ ਦੇ ਨਾਲ ਭਰੇ ਇਸ ਗੀਤ ਨੂੰ ਗਾਇਕ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । ਇਸ ਗੀਤ ਦੇ ਬੋਲ Vicky Dhaliwal ਨੇ ਲਿਖੇ ਨੇ ਤੇ ਮਿਊਜ਼ਿਕ KV Singh ਨੇ ਦਿੱਤਾ ਹੈ । ਗਾਣੇ ਦਾ ਬਾਕਮਾਲ ਦਾ ਵੀਡੀਓ Sukhdarshan Singh ਨੇ ਬਣਾਇਆ ਹੈ । ਇਸ ਗੀਤ ਨੂੰ ਰਾਜਵੀਰ ਜਵੰਦਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਦੱਸ ਦਈਏ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ । ਪਰ ਸਰਕਾਰ ਦੀਆਂ ਮਾੜੀਆਂ ਚਾਲਾਂ ਦੇ ਨਾਲ ਇਸ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਗਈ ਸੀ । ਪਰ ਇਹ ਅੰਦੋਲਨ ਹੁਣ ਦੁਗਣੇ ਜੋਸ਼ ਦੇ ਨਾਲ ਚੱਲ ਰਿਹਾ ਹੈ । ਟਰਾਲੀਆਂ ਭਰ-ਭਰ ਪੰਜਾਬ ਤੇ ਹਰਿਆਣੇ ਤੋਂ ਲੋਕ ਅੰਦੋਲਨ ‘ਚ ਸ਼ਾਮਿਲ ਹੋ ਰਹੇ ਨੇ । ਪੰਜਾਬੀ ਗਾਇਕ ਵੀ ਆਪਣੇ ਜੋਸ਼ੀਲੇ ਗੀਤਾਂ ਦੇ ਨਾਲ ਇਸ ਅੰਦੋਲਨ ‘ਚ ਪੂਰਾ ਜੋਸ਼ ਭਰ ਰਹੇ ਨੇ।
ਇਸ ਤੋਂ ਪਹਿਲਾ ਜੋ ਉਹਨਾਂ ਦਾ ਕਿਸਾਨੀ ਗੀਤ ਆਇਆ ਸੀ ਉਸ ਗੀਤ ‘ਚ ਰਾਜਵੀਰ ਜਵੰਦਾ ਨੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ । ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਪੂਰੇ ਜੋਸ਼ ਦੇ ਨਾਲ ਖੜੇ ਨੇ । ਬਹੁਤ ਸਾਰੇ ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਦਿੱਲੀ ਪਹੁੰਚੇ ਹੋਏ ਨੇ । ਦਸ ਦੇਈਏ ਕਿ ਕਿਸਾਨ ਪਿਛਲੇ ਕਾਫੀ ਸਮੇ ਤੋਂ ਦਿੱਲੀ ਧਰਨੇ ਤੇ ਬੈਠੇ ਹੋਏ ਹਨ ਪਰ ਸਰਕਾਰ ਆਪਣਾ ਫੈਂਸਲਾ ਨਹੀਂ ਬਾਦਲ ਰਹੀ ਦੂਜੇ ਪਾਸੇ ਕਿਸਾਨ ਵੀ ਡੱਟੇ ਹੋਏ ਹਨ ਤੇ ਕਹਿ ਰਹੇ ਹਨ ਜਦੋ ਤੱਕ ਕਾਨੂੰਨ ਰੱਧ ਨਹੀਂ ਹੋਣਗੇ ਅਸੀਂ ਪਿੱਛੇ ਨਹੀਂ ਹਟਾਂਗੇ। 26 ਜਨਵਰੀ ਤੋਂ ਬਾਅਦ ਸਰਕਾਰ ਦਾ ਲਗਾਤਾਰ ਕਹਿਣਾ ਹੈ ਕਿ ਕਿਸਾਨ ਆਪਣਾ ਇਹ ਧਰਨਾ ਖਤਮ ਕਰ ਦੇਣ ਪਰ ਕਿਸਾਨ ਡੱਟੇ ਹੋਏ ਹਨ। ਪੰਜਾਬ ਹਰਿਆਣਾ ਤੇ ਬਿਹਾਰ ਵਲੋਂ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ ਹੋਰ ਕਿਸਾਨ ਆਉਣੇ ਸ਼ੁਰੂ ਹੋ ਗਏ ਹਨ।
ਦੇਖੋ ਵੀਡੀਓ : ਲਾਲ ਕਿਲ੍ਹੇ ਦੀ ਹਿੰਸਾ ਤੋਂ ਬਾਅਦ ਗੁਰਨਾਮ ਚੜੂਣੀ ਦਾ Exclusive Interview