Rakul On Her Wedding: ਫਿਲਮਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਉਹ ਪਿਛਲੇ ਕੁਝ ਸਮੇਂ ਤੋਂ ਨਿਰਮਾਤਾ ਜੈਕੀ ਭਗਨਾਨੀ ਨੂੰ ਡੇਟ ਕਰ ਰਹੀ ਹੈ। ਹੁਣ ਰਕੁਲ ਪ੍ਰੀਤ ਸਿੰਘ ਨੇ ਜੈਕੀ ਨਾਲ ਆਪਣੇ ਵਿਆਹ ਦੀਆਂ ਖਬਰਾਂ ‘ਤੇ ਚੁਟਕੀ ਲਈ ਹੈ।
ਦਰਅਸਲ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਪਿਛਲੇ ਸਾਲ ਨਵੰਬਰ ਵਿੱਚ ਜੈਕੀ ਨਾਲ ਵਿਆਹ ਕਰਨ ਜਾ ਰਹੀ ਹੈ। ਹਾਲਾਂਕਿ, ਅਜਿਹਾ ਨਹੀਂ ਹੋਇਆ। ਹੁਣ ਰਕੁਲ ਨੇ ਇਸ ‘ਤੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ। ਗੱਲਬਾਤ ਦੌਰਾਨ, ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਕਦੇ ਗੂਗਲ ‘ਤੇ ਖੁਦ ਨੂੰ ਸਰਚ ਕਰਦੀ ਹੈ, ਜਿਸ ‘ਤੇ ਉਸ ਨੇ ਜਵਾਬ ਦਿੱਤਾ, ‘ਇਹ ਗੂਗਲ ਅਲਰਟ ‘ਤੇ ਆਉਂਦਾ ਹੈ। ਹਰ ਹਫ਼ਤੇ ਕੋਈ ਨਾ ਕੋਈ ਲੇਖ ਮੇਰੇ ਬਾਰੇ ਆਉਂਦਾ ਰਹਿੰਦਾ ਹੈ। ਰਕੁਲ ਨੇ ਦੱਸਿਆ ਕਿ ਮੈਂ ਪਿਛਲੇ ਸਾਲ ਨਵੰਬਰ ‘ਚ ਵਿਆਹ ਕਰਨ ਜਾ ਰਹੀ ਸੀ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੇਰਾ ਵਿਆਹ ਕਿਵੇਂ ਹੋਇਆ? ਰਕੁਲ ਪ੍ਰੀਤ ਨੇ ਅੱਗੇ ਦੱਸਿਆ, ‘ਮੈਂ ਗੂਗਲ ‘ਤੇ ਭੋਜਨ ਬਾਰੇ ਸਭ ਤੋਂ ਵੱਧ ਖੋਜ ਕਰਦੀ ਹਾਂ। ਜਿਵੇਂ ਕਿ ਇੱਕ ਡਿਸ਼ ਵਿੱਚ ਕਿੰਨੀਆਂ ਕੈਲੋਰੀਆਂ ਹੋਣੀਆਂ ਚਾਹੀਦੀਆਂ ਹਨ। ਮੈਂ ਸਿਰਫ਼ ਭੋਜਨ, ਸਿਹਤ ਅਤੇ ਕੈਲੋਰੀਆਂ ਬਾਰੇ ਪੜ੍ਹਦੀ ਰਹਿੰਦੀ ਹਾਂ’।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਕੁਲ ਪ੍ਰੀਤ ਸਿੰਘ ਨੂੰ ਆਖਰੀ ਵਾਰ ਫਿਲਮ ‘ਛੱਤਰੀਵਾਲੀ‘ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਸਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਹੁਣ ਰਕੁਲ ਪ੍ਰੀਤ ਸਿੰਘ ਜਲਦ ਹੀ ‘ਇੰਡੀਅਨ 2’ ‘ਚ ਨਜ਼ਰ ਆਉਣ ਵਾਲੀ ਹੈ, ਜਿਸ ‘ਚ ਉਹ ਸਾਊਥ ਸਟਾਰ ਕਮਲ ਹਾਸਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਖਬਰਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਹ ਇੱਕ ਸਸਪੈਂਸ-ਥ੍ਰਿਲਰ ਫਿਲਮ ਹੈ, ਜਿਸ ਵਿੱਚ ਕਮਲ ਹਾਸਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ‘ਇੰਡੀਅਨ 2’ ਸਾਲ 1996 ‘ਚ ਰਿਲੀਜ਼ ਹੋਈ ‘ਇੰਡੀਅਨ’ ਦਾ ਸੀਕਵਲ ਹੈ। ਸ਼ੰਕਰ ਇਸ ਦਾ ਨਿਰਦੇਸ਼ਨ ਕਰ ਰਹੇ ਹਨ।