Ranjeet Bawa once again : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਅਕਸਰ ਹੀ ਆਪਣੇ ਬੇਬਾਕ ਅੰਦਾਜ ਲਈ ਜਾਣੇ ਜਾਂਦੇ ਹਨ। ਰਣਜੀਤ ਬਾਵਾ ਦਾ ਹਾਲ ਹੀ ਵਿੱਚ ਇੱਕ ਗੀਤ ‘Kinne Aye Kinne Gye 2’ ਆਇਆ ਸੀ। ਜੋ ਕਿ ਕੀ ਵਿਵਾਦਾਂ ਦੇ ਵਿੱਚ ਹੈ। ਅਸਲ ਵਿੱਚ ਰਣਜੀਤ ਬਾਵਾ ਦੇ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ।
ਜਿਸ ਦੇ ਵਿਚ ਉਹਨਾਂ ਨੇ ਲਿਖਿਆ ਹੈ ਕਿ – ‘ਕਿੰਨੇ ਆਏ ਕਿੰਨੇ ਗਏ 2 ‘ ਗੰਨੇ ਵਿੱਚ ਇੱਕ ਲਾਈਨ ਦੇ ਉੱਤੇ ਦਲਿਤ ਸਮਾਜ ਨੇ ਇਤਰਾਜ਼ ਜਤਾਇਆ ਹੈ। ਜਿਸ ਤੋਂ ਬਾਅਦ ਉਹ ਫੁਟੇਜ ਤੇ ਲਾਈਨ ਗੀਤ ਦੇ ਵਿੱਚੋ ਹਟਾ ਦਿੱਤੀ ਗਈ। ਸਾਡਾ ਕੋਈ ਵੀ ਮੰਤਵ ਨਹੀਂ ਕਿਸੇ ਨੂੰ ਦੁਖੀ ਕਰਨ ਦਾ। ਦਲਿਤ ਸਮਾਜ ਸਾਡਾ ਆਪਣਾ ਭਾਈਚਾਰਾ ਹੈ। ਸਾਰੇ ਹੀ ਸਾਡੇ ਭੈਣ ਭਰਾ ਹਨ। ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਹਰ ਸਮਾਜ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਰੇਕ ਆਉਣ ਵਾਲੇ ਸੋਸ਼ਲ ਗਾਣੇ ਦਾ ਧਿਆਨ ਰੱਖਿਆ ਜਾਵੇ। ਸਾਰੇ ਧਰਮ ਤੇ ਜਾਤਾਂ ਨੂੰ ਸਾਡਾ ਦਿਲੋਂ ਪਿਆਰ ਹੈ। ਸਭ ਦੀ respect ਕਰਦੇ ਹਾਂ ਅਸੀਂ। ਵਾਹਿਗੁਰੂ ਸਭ ਦਾ ਭਲ਼ਾ ਕਰੇ।
ਰਣਜੀਤ ਬਾਵਾ ਨੇ ਇਹ ਪੋਸਟ ਫੇਸਬੁੱਕ ਤੇ ਸਾਂਝੀ ਕੀਤੀ ਹੈ। ਇਸ ਗੀਤ ਤੋਂ ਪਹਿਲਾਂ ਵੀ ਰਣਜੀਤ ਬਾਵਾ ਦੇ ਗੀਤ ਵਿਵਾਦਾਂ ਦੇ ਵਿੱਚ ਰਹੇ ਹਨ। ਰਣਜੀਤ ਬਾਵਾ ਚੰਗੇ ਗਾਇਕ ਹੋਣ ਦੇ ਨਾਲ – ਨਾਲ ਚੰਗੇ ਇਨਸਾਨ ਵੀ ਹਨ ਜੋ ਕਿ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ ਤੇ ਸਹੀ ਗੱਲ ਕਹਿਣ ਤੋਂ ਕਦੀ ਵੀ ਪਿੱਛੇ ਨਹੀਂ ਹਟਦੇ। ਰਣਜੀਤ ਬਾਵਾ ਪਿਛਲੇ ਕਾਫੀ ਸਮੇਂ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਪੂਰੀ ਤਰਾਂ ਸੁਪੋਰਟ ਕਰ ਰਹੇ ਹਨ ਸੋਸ਼ਲ ਮੀਡੀਆ ਰਹੀ ਵੀ ਤੇ ਉਂਝ ਖੁਦ ਜਾ ਕੇ ਵੀ ਕਿਸਾਨਾਂ ਦਾ ਹੋਂਸਲਾ ਕਾਫੀ ਵਾਰ ਅਫਜਾਈ ਕੀਤਾ ਹੈ।