Ranjeet Bawa Shared Video : ਪਿੱਛਲੇ ਕੁੱਝ ਦਿਨਾਂ ਤੋਂ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਦੇ ਕਿਸਾਨਾਂ ਵਲੋਂ ਕੇਂਦਰ ਦੇ ਬਿੱਲ ਰੱਧ ਕਰਵਾਉਣ ਲਈ ਦਿੱਲੀ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ । ਦਿੱਲੀ ‘ਚ ਹੋ ਰਹੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਹਰ ਕੋਈ ਆਪਣਾ ਸਮਰਥਨ ਦੇ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ 60 ਸਾਲ ਦੇ ਬਜ਼ੁਰਗ ਜੋਗਿੰਦਰ ਸਿੰਘ ਦੌੜ ਕੇ ਜਾ ਰਹੇ ਹਨ । ਹੱਥਾਂ ‘ਚ ਕਿਸਾਨ ਏਕਤਾ ਦਾ ਝੰਡਾ ਲਈ ਇਹ ਕਿਸਾਨ 16 ਦਸੰਬਰ ਨੂੰ ਆਪਣੇ ਪਿੰਡ ਤੋਂ ਦਿੱਲੀ ਲਈ ਰਵਾਨਾ ਹੋਏ ਹਨ ।
ਇਸ ਦਾ ਇੱਕ ਵੀਡੀਓ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ‘ਕਿਹਨੂੰ ਕਿਹਨੂੰ ਰੋਕੋਗੇ ਇਹ ਸ਼ੇਰਾਂ ਦੀ ਕੌਮ ਹੈ, ਪਰਵਾਹ ਨਹੀਂ ਮੰਨਦੀ । ਜੀਓ ਬਜ਼ੁਰਗੋ ਇਹੀ ਹੌਸਲਾ ਸਾਡੇ ਅੰਦਰ ਜੋਸ਼ ਭਰਦਾ ਏ’।
ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦਾ ਕਿਸਾਨ ਪਿਛਲੇ 24 ਦਿਨਾਂ ਤੋਂ ਕੌਮੀ ਰਾਜਧਾਨੀ ਦੀਆਂ ਬਰੂਹਾਂ ਤੇ ਪ੍ਰਦਰਸ਼ਨ ਕਰ ਰਿਹਾ ਹੈ । ਕਿਸਾਨਾਂ ਨੂੰ ਦੇਸ਼ ਦੇ ਵੱਖ-ਵੱਖ ਵਰਗਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਨੇ ਇਸ ਅੰਦੋਲਨ ਨੂੰ ਇੱਕ ਵੱਖਰੇ ਲੈਵਲ ਤੇ ਖੜ੍ਹਾ ਕਰ ਦਿੱਤਾ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਤਰਾਂ ਕਿਸਾਨਾਂ ਦੇ ਹੱਕ ਵਿੱਚ ਫੈਂਸਲਾ ਲੈਂਦੀ ਹੈ ।
ਦੇਖੋ ਵੀਡੀਓ : ਇਹਨਾਂ ਬੀਬੀਆਂ ਨੇ ਦੇਖੋ ਕਿਵੇਂ ਬਣਾਈ ਮੋਦੀ ਤੇ ਸ਼ਾਹ ਦੀ ਰੇਲ