Ranjit bawa shares video : ਪੰਜਾਬ ਦੇ ਮਸ਼ਹੂਰ ਅਤੇ ਕਿਸਾਨੀ ਮੋਰਚੇ ‘ਚ ਹਮੇਸ਼ਾ ਸਰਗਰਮ ਰਹਿਣ ਵਾਲੇ ਚਹੇਤੇ ਗਾਇਕ ਰਣਜੀਤ ਬਾਵਾ,ਸੋਸ਼ਲ ਮੀਡੀਆ ਤੇ ਅਕਸਰ ਆਪਣੇ ਭਾਵ ਸਾਂਝੇ ਕਰਦੇ ਵੇਖੇ ਗਏ ਹਨ। ਆਪਣੀ ਜ਼ਿੰਦਗੀ ਦੇ ਖ਼ਾਸ ਪਲ ਉਹ ਅਕਸਰ ਹੀ ਸਾਂਝੇ ਕਰਦੇ ਰਹਿੰਦੇ ਹਨ। ਹਾਲ ਵਿਚ ਹੀ ਉਹਨਾਂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਅਰਦਾਸ ਕੀਤੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਸਭ ਲਈ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਜਾਣਕਾਰੀ ਲਈ ਦੱਸਦਈਏ ਕਿ ਉਹ ਦਰਸ਼ਕਾਂ ਲਈ ਇੱਕ ਬਹੁਤ ਹੀ ਸੋਹਣਾ ਗੀਤ ਲੈ ਕੇ ਰੂਬਰੂ ਹੋਏ ਹਨ। ਜੋ ਕੇ ‘ਫ਼ਿਕਰ ਨਾ ਕਰੀ ਅੰਮੀਏ’ ਸਿਰਲੇਖ ਹੇਠ ਹੈ। ਉਹਨਾਂ ਨੇ ਆਪਣੀ ਬਹੁਤ ਹੀ ਮਿੱਠੀ ਆਵਾਜ਼ ਵਿਚ ਇਸਨੂੰ ਗਾਇਆ ਹੈ। ਇਹ ਗੀਤ ਉਹਨਾਂ ਨੇ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਦੀ ਵੀਡੀਓ ਵਿਚ ਇੱਕ ਪੁੱਤ ਆਪਣੀ ਮਾਂ ਨੂੰ ਹੋਂਸਲਾ ਦਿੰਦਾ ਹੋਇਆ ਨਜ਼ਰ ਆਉਂਦਾ ਹੈ। ਉਹ ਪੁੱਤ ਜੋ ਘਰ ਦੇ ਹਲਾਤਾਂ ਨੂੰ ਬਦਲਣ ਦਾ ਸੁਪਨਾ ਵੇਖਦਿਆਂ ਹੋਇਆ ਸੰਘਰਸ਼ ਕਰ ਰਿਹਾ ਹੈ। ਉਹ ਆਪਣੇ ਇਸ ਗੀਤ ਰਾਹੀਂ ਅੱਜ ਦੇ ਨੌਜਵਾਨਾਂ ਨੂੰ ਸੁਨੇਹਾ ਦੇ ਰਿਹਾ ਹੈ ਕਿ ਜ਼ਿੰਦਗੀ ਸਾਨੂੰ ਬਹੁਤ ਕੁਝ ਵਖਾਉਂਦੀ ਹੈ,ਸਾਨੂੰ ਬਸ ਹੋਂਸਲਾ ਰੱਖਣਾ ਚਾਹੀਦਾ ਹੈ।
ਇੱਕ ਨਾ ਇੱਕ ਦਿਨ ਅਸੀਂ ਆਪਣਾ ਮੁਕਾਮ ਜਰੂਰ ਹਾਸਿਲ ਕਰ ਲੈਂਦੇ ਹਾਂ। ਇਸ ਗਾਣੇ ਦੇ ਬੋਲ ਬੱਬੂ ਦੁਆਰਾ ਲਿਖੇ ਗਏ ਹਨ। ਇਸਦਾ ਸੰਗੀਤ ਦੇਸੀ ਕਰੂ ਵਲੋਂ ਦਿੱਤਾ ਗਿਆ ਹੈ। ਈਸ ਗਾਣੇ ਦੀ ਵੀਡੀਓ ਤੇਜੀ ਸੰਧੂ ਵਲੋਂ ਬਣਾਈ ਗਈ ਹੈ,ਤੇ ਇਸਨੂੰ ਰਣਜੀਤ ਬਾਵਾ ਨੇ ਆਪਣੇ ਯੂ ਟਿਊਬ ਚੈੱਨਲ ਤੇ ਹੀ ਰਿਲੀਜ਼ ਕੀਤਾ ਹੈ। ਉਹਨਾਂ ਦੇ ਕੰਮ ਦੀ ਗੱਲ ਕਰੀਏ ਤਾਂ ਰਣਜੀਤ ਬਾਵੇ ਦਾ ਪਹਿਲਾ ਹਿੱਟ ਗੀਤ ‘ਯਾਰੀ ਚੰਡੀਗੜ੍ਹ ਵਾਲੀਏ ‘ ਸੀ। ਜਿਥੇ ਉਹਨਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਉਥੇ ਹੀ ਉਹਨਾਂ ਨੇ ਫ਼ਿਲਮਾਂ ਰਾਹੀਂ ਵੀ ਆਪਣੇ ਦਰਸ਼ਕਾਂ ਦਾ ਮਨ ਮੋਹਿਆ ਹੈ। ਹੁਣ ਤਕ ਉਹਨਾਂ ਨੇ ਕਈ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ ,ਜਿੰਨਾ ਵਿਚ ਮਿਸਟਰ ਐਂਡ ਮਿਸੇਜ਼ 420, ਮਿਸਟਰ ਐਂਡ ਮਿਸੇਜ਼ 420 ਰਿਟਰਨਜ਼ ਇੱਕ ਹਨ।
ਇਹ ਵੀ ਦੇਖੋ : Lehmber Hussainpuri ਨੇ ਕੈਮਰੇ ਅੱਗੇ ਫਰੋਲਿਆ ਦੁੱਖ Exclusive ਇੰਟਰਵਿਊ, ਖੋਲ੍ਹੇ ਸਾਲੀਆਂ ਦੇ ਭੇਤ