ranjit bawa upcoming movie : ਅਜੇ ਹੁੱਡਾ ਹਰਿਆਣਵੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਨਾਵਾਂ ਵਿੱਚੋ ਇੱਕ ਹੈ। ਹੁਣ ਇਹ ਚਿਹਰਾ ਪੰਜਾਬੀ ਇੰਡਸਟਰੀ ਵਿੱਚ ਵੀ ਸ਼ਾਮਲ ਹੋਣ ਜਾ ਰਿਹਾ ਹੈ। ਅਜੇ ਹੁੱਡਾ ਨੇ ਸਾਫ ਕੀਤਾ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚ ਚੁੱਕਿਆ ਹੈ।
ਉਸ ਦੀ ਇਹ ਫਿਲਮ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਹੋਵੇਗੀ। ਇਸ ਫਿਲਮ ਦਾ ਨਾਂ ‘ਪ੍ਰਾਹੁਣਾ-2’ ਹੈ। ਜੀ ਹਾਂ , ਇਸ ਫਿਲਮ ਦੇ ਹਰਿਆਣਵੀ ਟੱਚ ਲਈ ਅਜੇ ਹੁੱਡਾ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬੀ ਸਿਨੇਮਾ ਪਹਿਲਾ ਨਾਲੋਂ ਕਾਫੀ ਵਿਸ਼ਾਲ ਹੋ ਰਿਹਾ ਹੈ। ਪਹਿਲਾ ਵੀ ਕਈ ਵਾਰ ਪੰਜਾਬੀ ਫ਼ਿਲਮਾਂ ਵਿੱਚ ਹਰਿਆਣਵੀ ਬੋਲੀ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਇਸੇ ਨੂੰ ਅੱਗੇ ਵਧਾਉਣ ਲਈ ਪੰਜਾਬੀ ਇੰਡਸਟਰੀ ਨੇ ਆਪਣੀਆਂ ਫ਼ਿਲਮਾਂ ਦੇ ਵਿੱਚ ਹਰਿਆਣਵੀ ਚਿਹਰੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।
ਇਸ ਦੀ ਖਾਸ ਵਜ੍ਹਾ ਇਹ ਵੀ ਹੈ ਕਿ ਫ਼ਿਲਮਾਂ ਦੇ ਵਿੱਚ ਹਰਿਆਣਵੀ ਟੱਚ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਇਸ ਦੀ ਅੱਜ ਦੇ ਸਮੇਂ ਦੇ ਵਿੱਚ ਕਾਫੀ ਮੰਗ ਵੀ ਹੈ। ਇਸ ਫਿਲਮ ਦੇ ਡਾਇਰੈਕਟਰ ਸ਼ੀਤਿਜ ਚੌਧਰੀ ਹਨ।






















