Ranjit Bawa woke up: ਪੰਜਾਬ ਭਰ ਵਿੱਚ ਕਿਸਾਨ ਮਾਰੂ ਬਿੱਲ ਨੂੰ ਲੈ ਕੇ ਤੜਥੱਲੀ ਮੱਚੀ ਹੋਈ ਹੈ।ਕਿਸਾਨਾਂ ਦੇ ਨਾਲ ਪੰਜਾਬ ਦੇ ਸਾਰੇ ਗਾਇਕ ਵੀ ਬਰਾਬਰ ਧਰਨਿਆਂ ਪ੍ਰ੍ਰਦਰਸ਼ਨਾਂ ਤੇ ਡਟੇ ਹੋਏ ਹਨ।ਪੰਜਾਬੀ ਗਾਇਕ ਰਣਜੀਤ ਬਾਵਾ ਵੀ ਇਸ ਮੁੱਦੇ ਤੇ ਬੜੀ ਬੇਬਾਕੀ ਨਾਲ ਆਵਾਜ਼ ਬੁਲੰਦ ਕਰ ਰਹੇ ਨੇ।ਪਰ ਸਵਾਲ ਇਹ ਹੈ ਕਿ ਅਚਾਨਕ ਹੀ ਮਹਿੰਗੀਆਂ ਗੱਡੀਆਂ ਤੇ ਏਅਰ ਕੰਡੀਸ਼ਨਾਂ ਦਾ ਸੁਖ ਮਾਨਣ ਵਾਲੇ ਗਾਇਕਾਂ ਨੂੰ ਕਿਸਾਨਾਂ ਪ੍ਰਤੀ ਹਮਦਰਦੀ ਕਿਵੇ ਆਂ ਗਈ ਇਸ ਗਈ।
ਇਸ ਸਵਾਲ ਦਾ ਜਵਾਬ ਰਣਜੀਤ ਬਾਵਾ ਨੇ ਡੇਲੀ ਪੋਸਟ ਹਾਲ ਹੀ ਵਿੱਚ ਦਿੱਤੀ ਇੱਕ ਇੰਟਰਵਿਊ ਦਿੱਤਾਂ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਮੈ ਕਿਸਾਨ ਦੇ ਪੁੱਤ ਹਾਂ ਅਤੇ ਅੱਜ ਯੂਥ ਸਾਨੂੰ ਕਾਫੀ ਫਾਲੋ ਵੀ ਕਰਦਾ ਹੈ ।ਸੋ ਸਾਡਾ ਫਰਜ਼ ਹੈ ਕਿ ਸਾਡੇ ਬਾਬੇ-ਦਾਦਿਆਂ ਤੋਂ ਧਰਨੇ ਦਿਵਾਉਣ ਦੀ ਬਜਾਏ ਅਸੀ ਸਾਰੇ ਨੌਜਵਾਨ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਈਏ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਏ।ਉਹਨਾਂ ਇਸ ਗੱਲ ਤੇ ਵੀ ਪਹਿਰਾ ਦਿੱਤਾ ਕਿ ਅਗਰ ਭਵਿੱਖ ਵਿੱਚ ਸਾਡੀ ਕਲਾਕਾਰੀ ਬੰਦ ਹੋ ਜਾਂਦੀ ਹੈ।ਤਾਂ ਸਾਨੂੰ ਮੁੜ ਖੇਤੀ ਵੱਲ ਹੀ ਆਉਣਾ ਪਵੇਗਾ।
ਕਿਉਕਿ ਅਸੀ ਅੰਬਾਨੀ-ਅੰਡਾਨੀ ਤਾਂ ਹੈ ਨਹੀ ਜੋ ਆਰਾਮ ਨਾਲ ਜ਼ਿੰਦਗੀ ਕੱਟ ਲਵਾਗੇਂ।ਇਹ ਗੱਲ ਹਰ ਪੰਜਾਬੀ ਸਮਝ ਲਵੇ ਕਿ ਇਹ ਸਿਰਫ਼ ਕਿਸਾਨਾਂ ਦੀ ਹੀ ਨਹੀ ਪੂਰੀ ਕੌਮ ਦਾ ਮੁੱਦਾ ਹੈ।ਅਤੇ ਇਸ ਸਾਨੂੰ ਜੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਪਿੱਛੇ ਅਸੀ ਪਿੱਛੇ ਨਹੀ ਹੱਟਾਗੇਂ।ਅੱਜ ਹਰ ਪੰਜਾਬੀ ਨੂੰ ਇਸ ਬਿੱਲ ਦੀ ਪੂਰੀ ਕਹਾਣੀ ਪਤਾਂ ਹੋਣੀ ਚਾਹੀਦੀ ਹੈ ਕਿ ਇਹ ਸਾਡੇ ਲਈ ਕਿੰਨਾ ਘਾਤਕ ਹੈ।ਕਿਸਾਨੀ ਦੇ ਭੱਖਦੇ ਮੁੱਦੇ ਬਾਰੇ ਹੋਰ ਕੀ ਕਹਿ ਰਹੇ ਨੇ ਰਣਜੀਤ ਬਾਵਾ ਵੇਖੋ ਇਹ ਪੂਰੀ ਇੰਟਰਵਿਊ