Ranjit bawa’s upcoming album : ਰਣਜੀਤ ਸਿੰਘ ਬਾਜਵਾ (ਰਣਜੀਤ ਬਾਵਾ) ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹੈ,ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਤੇ ਉਹ ਕਾਫੀ ਸਰਗਰਮ ਰਹਿੰਦੇ ਹਨ। ਆਪਣੇ ਭਾਵ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਨਜ਼ਰ ਆਉਂਦੇ ਹਨ। ਪੰਜਾਬੀ ਇੰਡਸਟਰੀ ਵਿਚ ਚਲ ਰਹੇ ਐਲਬਮਾਂ ਦੇ ਦੌਰ ਵਿਚ ਰਣਜੀਤ ਬਾਵੇ ਨੇ ਵੀ ਆਪਣੀ ਆਉਣ ਵਾਲੀ ਐਲਬਮ ਦਾ ਐਲਾਨ ਕਰ ਦਿੱਤਾ ਹੈ।
ਹਾਲ ਹੀ ਦੇ ਵਿਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਨਵੀਂ ਐਲਬਮ ‘LOUD’ ਦਾ ਪੋਸਟਰ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਐਲਬਮ ਦੇ ਸਿਰਲੇਖ ਨੂੰ ਪੜ੍ਹ ਕੇ ਹੀ ਲੋਕਾਂ ਦੇ ਮਨ ਵਿਚ ਜੋਸ਼ ਅਤੇ ਉਤਸ਼ਾਹ ਭਰ ਗਿਆ ਹੈ। ਐਲਬਮ ਦੇ ਗੀਤਾਂ ਦੇ ਬੋਲ 6 ਤੋਂ ਵੱਧ ਲਿਖਾਰੀਆਂ ਦੁਆਰਾ ਲਿਖੇ ਗਏ ਹਨ। ਮਿਊਜ਼ਿਕ ਦੇਸੀ ਕਰੁ ਦੁਆਰਾ ਦਿੱਤਾ ਗਿਆ ਹੈ ਅਤੇ ਸਪੀਡ ਰਿਕਾਰਡਸ ਲੇਬਲ ਹੇਠ ਇਸਨੂੰ ਰਿਲੀਜ਼ ਕੀਤਾ ਜਾਵੇਗਾ। ਜਾਣਕਾਰੀ ਲਈ ਦਾਸ ਦੇਈਏ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਆਪਣੇ ਗਾਣੇ ‘ਜੱਟ ਦੀ ਅਕਲ’ ਲਈ ਤੋਂ ਕੀਤੀ ਸੀ ,ਜਿਸਨੇ “ਪੀਟੀਸੀ ਬੈਸਟ ਫੋਕ ਓਰੀਐਂਟਡ ਸੌਂਗ ਅਵਾਰਡ” ਵੀ ਪ੍ਰਾਪਤ ਕੀਤਾ ਹੈ।
ਉਹ ਆਪਣੇ ਇਕੱਲੇ “ਜੱਟ ਦੀ ਅਕਲ” ਤੋਂ ਪ੍ਰਸਿੱਧੀ ਪ੍ਰਾਪਤ ਕਰਦਾ ਰਿਹਾ ਜਿਸਨੇ ਬਹੁਤ ਸਾਰੇ ਪੰਜਾਬੀ ਰਿਕਾਰਡ ਤੋੜ ਦਿੱਤੇ। 2015 ਵਿਚ ਉਸਦੀ ਐਲਬਮ ‘ਮਿੱਟੀ ਦਾ ਬਾਵਾ’ ਤੋਂ ਕੀਤੀ ਜਿਸ ਨੂੰ 2015 ਦੇ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਐਵਾਰਡਜ਼ ਵਿੱਚ “ਸਰਬੋਤਮ ਵਰਲਡ ਐਲਬਮ” ਪੁਰਸਕਾਰ ਦਿੱਤਾ ਗਿਆ। ਉਹ 1980 ਦੇ ਦਹਾਕੇ ਦੇ ਪੰਜਾਬੀ ਕਾਰਕੁਨ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਬਾਰੇ ਅਰਧ-ਜੀਵਨੀ ਫਿਲਮ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕੀਤੀ ਅਤੇ ਕਈ ਹੋਰ ਫ਼ਿਲਮ ‘ਚ ਵੀ ਅਦਾਕਾਰੀ ਕੀਤੀ।