ravinder grewal new song : ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜੋ ਕਿ ਆਪਣੇ ਨਵੇਂ ਗੀਤ ‘ ਜਵਾਨੀ 1984 ਤੋਂ 2021 ਤੱਕ ‘ ਨਾਲ ਦਰਸ਼ਕਾਂ ਦ ਰੂਬਰੂ ਹੋਏ ਹਨ। ਇਹ ਗੀਤ 1984 ਤੋਂ ਲੈ ਕੇ 2021 ਤੱਕ ਦੇ ਪੰਜਾਬ ਦੇ ਹਾਲਾਤਾਂ ਅਤੇ ਜਵਾਨੀ ਦੀ ਹਾਲਤ ਨੂੰ ਬਿਆਨ ਕਰਦਾ ਹੈ। ਕਿ ਕਿਵੇਂ 84 ਦਾ ਦੁੱਖ ਪੰਜਾਬ ਨੇ ਹੰਢਾਇਆ ਸੀ। ਉੱਥੇ ਹੀ ਗਾਇਕ ਨੇ ਸਰਕਾਰ ਅਤੇ ਭ੍ਰਿਸ਼ਟਾਚਾਰ ਤੇ ਤੰਜ ਕੱਸਦੇ ਹੋਏ ਦੱਸਿਆ ਹੈ ਕਿ ਕਿੰਝ ਅਜਕਲ ਨੌਜੁਆਨਾਂ ਦੇ ਵਿੱਚ ਬਾਹਰ ਵਿਦੇਸ਼ਾ ਦੇ ਵਿੱਚ ਜਾਣ ਦਾ ਰੁਝਾਨ ਵੀ ਲਗਾਤਾਰ ਵੱਧ ਦਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਗੀਤ ਰਾਹੀਂ ਪੰਜਾਬ ਦੀ ਨੌਜੁਆਨੀ ਨੂੰ ਗਲਤ ਰਾਹ ਪਾਉਣ ਤੇ ਇਤਿਹਾਸ ਦੇ ਨਾਲ ਛੇੜ-ਛਾੜ ਬਾਰੇ ਵੀ ਗੱਲ ਕੀਤੀ ਹੈ। ਇਸ ਗੀਤ ਦੇ ਰਾਹੀਂ ਗਾਇਕ ਨੇ ਪੰਜਾਬ ਦੇ ਪ੍ਰਤੀ ਚਿੰਤਾ ਜਾਹਿਰ ਕਰਦੇ ਹੋਏ ਤੇ ਕਿਸਾਨੀ ਅੰਦੋਲਨ ਨੂੰ ਵੀ ਸੁਪੋਰਟ ਕਰਨ ਬਾਰੇ ਕਿਹਾ ਹੈ। ਇਸ ਗੀਤ ਨੂੰ Jodha Dhaliwal Saidoke ਵਲੋਂ ਲਿਖਿਆ ਗਿਆ ਹੈ। ਜਿਸ ਨੂੰ ਰਵਿੰਦਰ ਗਰੇਵਾਲ ਨੇ ਗਾਇਆ ਹੈ ਤੇ ਇਸ ਨੂੰ ਮਿਊਜ਼ਿਕ Alive ਦੁਆਰਾ ਦਿੱਤਾ ਗਿਆ ਹੈ। ਇਸ ਦੇ ਡਾਇਰੈਕਟਰ Gurtej Sarwara ਹਨ।
ਇਸ ਤੋਂ ਪਹਿਲਾ ਵੀ ਰਵਿੰਦਰ ਗਰੇਵਾਲ ਨੇ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਪਰ ਇਸ ਵਾਰ ਇਸ ਗੀਤ ਦੇ ਰਾਹੀਂ ਉਹਨਾਂ ਨੇ ਪੰਜਾਬ ਦੇ ਵਾਸੀਆਂ ਨੂੰ ਇੱਕ ਖਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਨੂੰ ਬਚਾਉਣ ਬਾਰੇ ਗੱਲ ਆਖੀ ਹੈ।