Rupinder Handa came forward : ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੇ ਸ਼ਾਇਦ ਬਹੁਤ ਘੱਟ ਸੁਣਿਆ ਹੋਵੇਗਾ ਇੱਕ ਪੰਜਾਬੀ ਗਾਇਕਾ ਨੇ ਜਿਨ੍ਹਾਂ ਦਾ ਨਾਮ ਅਨੀਤਾ ਸਮਾਣਾ ਹੈ। ਅੱਜ ਪੰਦਰਾਂ ਕੁ ਸਾਲ ਪਹਿਲਾਂ ਉਹਨਾਂ ਦੇ ਬਹੁਤ ਗੀਤ ਆਏ ਸਨ। ਜਿਨ੍ਹਾਂ ਦੀ ਉਮਰ 40 ਸਾਲ ਤੋਂ ਵੱਧ ਉਹ ਸਭ ਭਲੀ-ਭਾਂਤ ਜਾਣਦੇ ਹੋਣਗੇ , ਅਨੀਤਾ ਸਮਾਣਾ ਜੀ ਦੇ ਬਾਰੇ ਦੱਸ ਦੇਈਏ ਕਿ ਇਸ ਸਮੇਂ ਉਹਨਾਂ ਦੀ ਆਰਥਿਕ ਹਾਲਾਤ ਬਹੁਤ ਨਾਜ਼ੁਕ ਹੈ। ਇਸ ਸਮੇ ਉਹ ਕਿਰਾਏ ਤੇ ਰਹਿ ਰਹੀ ਹੈ। ਉਹਨਾਂ ਦੇ ਕੋਲ ਆਪਣਾ ਘਰ ਵੀ ਨਹੀਂ ਹੈ। ਉੱਥੇ ਹੀ ਹੁਣ ਉਹਨਾਂ ਦੀ ਮੱਦਦ ਲਈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਰੁਪਿਦਰ ਹਾਂਡਾ ਉਹਨਾਂ ਦੇ ਕੋਲ੍ਹ ਪਹੁੰਚੀ।
ਰੁਪਿੰਦਰ ਹਾਂਡਾ ਨੇ ਅਨੀਤਾ ਸਮਾਣਾ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਜਗ੍ਹਾ ਤੋਂ ਹੀ ਲਾਈਵ ਹੋ ਕੇ ਉਹਨਾਂ ਬਾਰੇ ਪ੍ਰਸ਼ੰਸਕਾਂ ਨੂੰ ਜਾਣੂ ਵੀ ਕਰਵਾਇਆ ਤੇ ਅਪੀਲ ਕੀਤੀ ਕੀ ਉਹਨਾਂ ਦੀ ਮੱਦਦ ਲਈ ਅਸੀਂ ਅੱਗੇ ਆਈਏ ਤੇ ਸਾਡੇ ਪੁਰਾਣੇ ਕਲਾਕਾਰਾਂ ਨਾ ਕਹੋ ਦੇਈਏ। ਦੱਸ ਦੇਈਏ ਕਿ ਉਹਨਾਂ ਨੇ ਅਨੀਤਾ ਸਮਾਣਾ ਦੀ ਆਰਥਿਕ ਮਦਦ ਵੀ ਲੋਕ ਕਰਦੇ ਹਨ ਕਿਉਕਿ ਉਹ ਇਸ ਸਮੇ ਬਹੁਤ ਹੀ ਮਾੜਾ ਸਮਾਂ ਦੇਖ ਰਹੇ ਹਨ। ਅਨੀਤਾ ਸਮਾਣਾ ਇਕ ਪੁਰਾਣੀ ਤੇ ਸਿਰਕੱਢ ਕਲਾਕਾਰ ਸੀ ਜਿਸ ਨੇ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਸਨ ਪਰ ਅਫਸੋਸ ਇਸ ਸਮੇ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਕੁਝ ਲੋਕ ਓਹਨਾਂ ਦੀ ਪਹਿਲਾਂ ਮਦਦ ਕਰਦੇ ਸੀ ਉਹ ਵੀ ਕਿਸੇ ਕਾਰਨ ਕਰਕੇ ਮੱਦਦ ਕਰਨੋ ਹੱਟ ਗਏ।