ਸੈਫ ਅਲੀ ਖਾਨ ਦੀ ਸਿਹਤ ਹੁਣ ਠੀਕ ਹੈ। ਉਸ ਨੂੰ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ। ਜਦੋਂ ਸੈਫ ਹਸਪਤਾਲ ਤੋਂ ਘਰ ਪਹੁੰਚਿਆ ਤਾਂ ਉਸ ਨੇ ਪੈਪਰਾਜੀ ਨੂੰ ਪੋਜ਼ ਦਿੱਤਾ ਅਤੇ ਹੈਲੋ ਵੀ ਕਿਹਾ। ਹੁਣ ਸੈਫ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਆਟੋ ਡਰਾਈਵਰ ਨਾਲ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਸੈਫ ਦੀ ਆਟੋ ਡਰਾਈਵਰ ਭਜਨ ਸਿੰਘ ਰਾਣਾ ਨਾਲ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਫੋਟੋ ਨੂੰ ਦੇਖ ਕੇ ਸਾਫ ਹੈ ਕਿ ਸੈਫ ਮੰਗਲਵਾਰ ਨੂੰ ਹਸਪਤਾਲ ‘ਚ ਹੀ ਆਟੋ ਡਰਾਈਵਰ ਨੂੰ ਮਿਲਿਆ ਸੀ। ਫੋਟੋ ‘ਚ ਸੈਫ ਸਫੈਦ ਕਮੀਜ਼ ਅਤੇ ਡੈਨਿਮ ਜੀਨਸ ਪਹਿਨੀਂ ਨਜ਼ਰ ਆ ਰਿਹਾ ਹੈ। ਉਸ ਨੇ ਕਾਲੇ ਚਸ਼ਮੇ ਵੀ ਪਹਿਨੇ ਹੋਏ ਹਨ। ਸੈਫ ਨੇ ਡਰਾਈਵਰ ਦੇ ਮੋਢੇ ‘ਤੇ ਹੱਥ ਰੱਖਿਆ ਅਤੇ ਇਕੱਠੇ ਬੈਠ ਕੇ ਉਸ ਨਾਲ ਫੋਟੋ ਖਿਚਵਾਈ। ਆਟੋ ਡਰਾਈਵਰ ਭਜਨ ਸਿੰਘ ਰਾਣਾ ਦੀ ਸੈਫ ਅਲੀ ਖਾਨ ਨਾਲ ਫੋਟੋ ਖਿਚਵਾਉਣ ਦੀ ਇੱਛਾ ਵੀ ਪੂਰੀ ਹੋ ਗਈ।
ਸੈਫ ਨੇ ਆਟੋ ਡਰਾਈਵਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਥੈਂਕ ਯੂ ਵੀ ਕਿਹਾ। ਇਸ ਦੌਰਾਨ ਸੈਫ ਅਲੀ ਖਾਨ ਦੀ ਮਾਂ ਸ਼ਰਮੀਲਾ ਟੈਗੋਰ ਵੀ ਉਸ ਦੇ ਨਾਲ ਸੀ। ਉਸ ਨੇ ਵੀ ਆਟੋ ਡਰਾਈਵਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਸੈਫ ਅਲੀ ਖਾਨ ਨੇ ਆਟੋ ਡਰਾਈਵਰ ਦੇ ਕੰਮ ਦੀ ਤਾਰੀਫ ਕੀਤੀ। ਸੈਫ ਨੇ ਕਿਹਾ ਇਸ ਤਰ੍ਹਾਂ ਹਰ ਕਿਸੇ ਦੀ ਮਦਦ ਕਰਦੇ ਰਹੋ। ਗੱਲ ਰਹੀ ਉਸ ਦਿਨ ਤੁਹਾਨੂੰ ਕਿਰਾਇਆ ਨਹੀਂ ਦਿੱਤਾ ਤਾਂ ਉਹ ਵੀ ਮਿਲ ਜਾਏਗਾ। ਹੱਸਦੇ ਹੋਏ ਜਵਾਬ ਦਿੱਤਾ, ਜ਼ਿੰਦਗੀ ਵਿਚ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਲੱਗੇ ਤਾਂ ਮੈਨੂੰ ਯਾਦ ਕਰ ਲੈਣਾ।
ਭਜਨ ਸਿੰਘ ਰਾਣਾ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਹਸਪਤਾਲ ਕਿਵੇਂ ਪਹੁੰਚਿਆ ਉਥੇ ਤਾਂ ਸਾਰੇ ਮੀਡੀਆ ਕਰਮਚਾਰੀ ਮੌਜੂਦ ਸਨ, ਤਾਂ ਉਸ ਨੇ ਕਿਹਾ ਕਿ ਮਾਸਕ ਲਾ ਕੇ ਉਹ ਹਸਪਤਾਲ ਅੰਦਰ ਪਹੁੰਚਿਆ ਸੀ।
ਦੱਸ ਦੇਈਏ ਕਿ ਬੁੱਧਵਾਰ ਅੱਧੀ ਰਾਤ ਨੂੰ ਸੈਫ ਅਲੀ ਖਾਨ ‘ਤੇ ਚੋਰਾਂ ਨੇ ਹਮਲਾ ਕੀਤਾ ਸੀ। ਚੋਰ ਉਸ ਦੇ ਘਰ ਅੰਦਰ ਵੜ ਗਿਆ ਸੀ। ਇਸ ਹਮਲੇ ‘ਚ ਸੈਫ ‘ਤੇ 6 ਵਾਰ ਹਮਲਾ ਹੋਇਆ ਸੀ। ਸੈਫ ਖੂਨ ਨਾਲ ਲੱਥਪੱਥ ਸੀ। ਉਹ ਇੱਕ ਆਟੋ ਵਿੱਚ ਲੀਲਾਵਤੀ ਹਸਪਤਾਲ ਪਹੁੰਚਿਆ। ਦਰਅਸਲ ਉਸ ਸਮੇਂ ਸੈਫ ਦੇ ਘਰ ਕੋਈ ਡਰਾਈਵਰ ਨਹੀਂ ਸੀ। ਇਸੇ ਲਈ ਉਸ ਨੇ ਆਟੋ ਲੈ ਲਿਆ। ਇਹ ਭਜਨ ਸਿੰਘ ਰਾਣਾ ਹੀ ਸੀ ਜੋ ਸੈਫ ਅਤੇ ਉਸ ਦੇ ਪੁੱਤਰ ਤੈਮੂਰ ਨੂੰ ਆਪਣੇ ਆਟੋ ਵਿੱਚ ਹਸਪਤਾਲ ਲੈ ਗਿਆ।
ਇਹ ਵੀ ਪੜ੍ਹੋ : ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ, SGPC ਦੀਆਂ ਵੋਟਰ ਲਿਸਟਾਂ ‘ਤੇ ਦਿੱਤਾ ਵੱਡਾ ਬਿਆਨ
ਦੱਸ ਦਈਏ ਕਿ ਇਕ ਸੰਸਥਾ ਨੇ ਡਰਾਈਵਰ ਭਜਨ ਸਿੰਘ ਰਾਣਾ ਦੀ ਇਸ ਸੇਵਾ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ 11,000 ਰੁਪਏ ਦਾ ਇਨਾਮ ਦਿੱਤਾ ਹੈ। ਆਟੋ ਵਾਲੇ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਸੈਫ ਉਸ ਨੂੰ ਕਿਸ ਹਾਲ ਵਿਚ ਮਿਲਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਹ ਐਕਟਰ ਸੈਫ ਅਲੀ ਖਾਨ ਹੈ।
ਵੀਡੀਓ ਲਈ ਕਲਿੱਕ ਕਰੋ -:
