sajjan adeebs fathers final prayer : ਸੱਜਣ ਅਦੀਬ ਦੇ ਪਿਤਾ ਪ੍ਰੀਤਮ ਸਿੰਘ ਜੀ ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋੋਇਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 3 ਅਕਤੂਬਰ ਨੂੰ ਪਾਇਆ ਜਾਵੇਗਾ । ਜਿਸ ਦੀ ਜਾਣਕਾਰੀ ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਗਾਇਕ ਨੇ ਸਭ ਨੂੰ ਪਿਤਾ ਜੀ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬੇਨਤੀ ਹੈ, ਸਵ: ਸਰਦਾਰ ਪ੍ਰੀਤਮ ਸਿੰਘ ਮਿਤੀ 23-9-2021 ਨੂੰ ਸਾਨੂੰ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਹਨ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਈ ਅੰਤਿਮ ਅਰਦਾਸ ਮਿਤੀ 3-10-2021 ਨੂੰ ਗੁਰੂਦੁਆਰਾ ਭੂਤਾਂ ਵਾਲਾ ਖੂਹ (ਭਗਤਾ ਭਾਈ ਕਾ ,ਬਠਿੰਡਾ) ਵਿਖੇ ਹੋਵੇਗੀ ।ਸੋ ਸਾਰਿਆਂ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ‘। ਸੱਜਣ ਅਦੀਬ ਆਪਣੇ ਪਿਤਾ ਜੀ ਦਿਹਾਂਤ ਕਾਰਨ ਡੂੰਘੇ ਸਦਮੇ ‘ਚ ਹਨ ।
ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ । ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਇਸ਼ਕਾਂ ਦੇ ਲੇਖੇ ਦੇ ਨਾਲ ਕੀਤੀ ਸੀ ਅਤੇ ਇਹ ਗੀਤ ਸੁਪਰ ਹਿੱਟ ਸਾਬਿਤ ਹੋਇਆ ।