Sapna Choudhary Moradabad Controversy: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਪੁਲਿਸ ਨੇ ਯੂਪੀ ਦੀ ਮੁਰਾਦਾਬਾਦ ਅਦਾਲਤ ਵਿੱਚ ਜਾਂਚ ਰਿਪੋਰਟ ਦਾਖ਼ਲ ਕੀਤੀ ਹੈ। ਜਿਸ ‘ਤੇ ਬਹਿਸ ਦੀ ਤਰੀਕ 6 ਸਤੰਬਰ ਤੈਅ ਕੀਤੀ ਗਈ ਹੈ। ਮਾਮਲਾ 4 ਸਾਲ ਪੁਰਾਣਾ ਹੈ।
ਦਰਅਸਲ, 11 ਜੂਨ 2019 ਨੂੰ ਯੂਪੀ ਦੇ ਮੁਰਾਦਾਬਾਦ ਦੇ ਰੇਲਵੇ ਸਟੇਡੀਅਮ ਵਿੱਚ ਸਪਨਾ ਚੌਧਰੀ ਦਾ ਸ਼ੋਅ ਸੀ। ਪ੍ਰੋਗਰਾਮ ਦੌਰਾਨ ਭੀੜ ਬੇਕਾਬੂ ਹੋ ਗਈ ਸੀ। ਇਸ ਕਾਰਨ ਕਾਫੀ ਹੰਗਾਮਾ ਹੋਇਆ ਅਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ‘ਚ ਸ਼ਿਵ ਸੈਨਾ ਨੇਤਾ ਰਾਮੇਸ਼ਵਰ ਦਿਆਲ ਤੁਰੇਹਾ ਦੀ ਤਰਫੋਂ ਇਕ ਵਕੀਲ ਦੇ ਜ਼ਰੀਏ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੁਰਾਦਾਬਾਦ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਦੋਸ਼ ਲਾਇਆ ਗਿਆ ਸੀ ਕਿ ਡਾਂਸਰ ਸਪਨਾ ਚੌਧਰੀ ਦੇ ਅਸ਼ਲੀਲ ਡਾਂਸ ਕਾਰਨ ਸਥਿਤੀ ਵਿਗੜ ਗਈ। ਸੁਪਰੀਮ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਅੱਧੀ ਰਾਤ 12 ਵਜੇ ਤੋਂ ਬਾਅਦ ਵੀ ਡੀਜੇ ਵਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਸਥਿਤੀ ਵਿਗੜਨ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਿਵਲ ਲਾਈਨ ਪੁਲੀਸ ਨੂੰ ਇਸ ਦੀ ਜਾਂਚ ਕਰਕੇ ਆਪਣੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਹਰਿਆਣਾ ਦੀ ਮਸ਼ਹੂਰ ਡਾਂਸਰ ਹੈ ਅਤੇ ਉਸ ਦੇ ਪ੍ਰਸ਼ੰਸਕ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਹਨ। ਸਪਨਾ ਨੇ ਕਈ ਫਿਲਮਾਂ ‘ਚ ਆਈਟਮ ਗੀਤ ਵੀ ਕੀਤੇ ਹਨ। ਉਹ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 11 ਵਿੱਚ ਪ੍ਰਤੀਭਾਗੀ ਵਜੋਂ ਵੀ ਹਿੱਸਾ ਲੈ ਚੁੱਕੀ ਹੈ।