Sardool Sikandar is in critical condition : ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਹਾਲਤ ਬੇਹੱਦ ਨਾਜ਼ੁਕ ਹੋਈ ਹੈ। ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਹਨ। ਜਿਸ ਤੋਂ ਪਹਿਲਾ ਉਹ ਇਲਾਜ ਕਰਵਾਉਣ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਗਏ ਸਨ ਤੇ ਫਿਰ ਫੋਰਟਿਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਏ। ਜੇਕਰ ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਪੰਜਾਬੀ ਗਾਇਕੀ ਨੂੰ ਪ੍ਰਸਿੱਧੀ ਦਵਾਉਣ ਦੇ ਵਿੱਚ ਓਹਨਾ ਦਾ ਅਹਿਮ ਯੋਗਦਾਨ ਹੈ।
ਦੇਸ਼ਾ-ਵਿਦੇਸ਼ਾ ਦੇ ਵਿੱਚ ਪੰਜਾਬੀ ਗਾਇਕੀ ਨੂੰ ਉਹਨਾਂ ਨੇ ਕਾਫੀ ਪ੍ਰਸਿੱਧੀ ਦਵਾਈ ਹੈ। ਹੁਣ ਜਦੋ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦਸੀ ਜਾ ਰਹੀ ਹੈ ਤਾ ਓਹਨਾ ਦਾ ਹਾਲ ਪੁੱਛਣ ਦੇ ਲਾਇ ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਿਆ। ਜਿਸ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਦੇ ਵਿੱਚ ਤੇ ਆਮ ਲੋਕਾਂ ਵਿੱਚ ਸਰਕਾਰ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਤਕਰੀਬਨ 5 ਸਾਲ ਪਹਿਲਾ ਉਹਨਾਂ ਵਲੋਂ ਕਿਡਨੀ ਟਰਾਂਸਪਲਾਂਟ ਕਾਰਵਾਈ ਗਈ ਸੀ। ਉਂਝ ਦੇਖਿਆ ਜੱਬੇ ਤਾ ਸਰਕਾਰ ਵਲੋਂ ਕਾਫੀ ਦਾਅਵੇ ਕੀਤੇ ਜਾਂਦੇ ਹਨ ਕਿ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਅਸੀਂ ਇਸ ਤਰਾਂ ਕਰ ਗਏ ਠੋਸ ਕਦਮ ਚੁੱਕਾਂਗੇ ਪਰ ਦੂਜੇ ਪਾਸੇ ਸਰਦੂਲ ਸਿਕੰਦਰ ਹੋਣਾ ਨੂੰ ਦੇਖਣ ਲਈ ਹਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਤੱਕ ਨਹੀਂ ਪੁੱਜਾ।
ਪੰਜਾਬ ਦੇ ਪ੍ਰਿੰਟਿੰਗ , ਸਟੇਸ਼ਨਰੀ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜਿਵੇ ਹੀ ਸਰਦੂਲ ਸਿਕੰਦਰ ਹੋਣਾ ਬਾਰੇ ਜਾਣਕਾਰੀ ਮਿਲੀ ਤਾ ਉਹ ਉਹਨਾਂ ਦਾ ਪਤਾ ਲੈਣ ਲਈ ਹਸਪਤਾਲ ਪੁੱਜੇ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਸੀ। ਇਸ ਮੌਕੇ ਤੇ ਅਮਰ ਨੂਰੀ ਨੇ ਦਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਕਿਸੇ ਵੀ ਸਰਕਾਰੀ ਨੁਮਾਇਦੇ ਵਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ। ਉਹਨਾ ਵਲੋਂ ਮੰਤਰੀ ਚਰਨਜੀਤ ਚੰਨੀ ਨਾਲ ਵੀ ਗੱਲਬਾਤ ਕੀਤੀ ਗਈ। ਉਹਨਾਂ ਨੇ ਫੈਨਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਦੂਲ ਸਿਕੰਦਰ ਜੀ ਦੀ ਤੰਦਰੁਸਤੀ ਲਈ ਦੁਆ ਕਰੋ ਤਾ ਕਿ ਉਹ ਜਲਦੀ ਠੀਕ ਹੋ ਜਾਣ।
ਇਹ ਵੀ ਦੇਖੋ : ‘ਪਗੜੀ ਸੰਭਾਲ ਜੱਟਾ’ ਲਹਿਰ ਨੂੰ ਯਾਦ ਕਰਦਿਆਂ ਲੋਕਾਂ ਨੇ ਸਿਰਾਂ ‘ਤੇ ਸਜਾਈਆਂ ਪੀਲੀਆਂ ਪੱਗਾਂ