Sardool Sikandar’s Tribute Ceremony : ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਜੋ ਕਿ ਲੰਮੇ ਸਮੇ ਤੋਂ ਹਸਪਤਾਲ ਵਿੱਚ ਦਾਖਿਲ ਸਨ ਤੇ 24 ਫਰਵਰੀ 2021 ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਸਰਦੂਲ ਸਿਕੰਦਰ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਸਨ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮ ਦੇਸ਼ਾ ਵਿਦੇਸ਼ਾ ਉਚਾ ਕੀਤਾ ਹੈ। ਹਾਲ ਹੀ ਵਿਚ ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਨੇ ਸੋਸ਼ਲ ਮੀਡਿਆ ਤੇ ਇੱਕ ਪੋਸਟਰ ਸਾਂਝਾ ਕੀਤਾ ਸੀ ਜਿਸ ਵਿੱਚ ਸਰਦੂਲ ਸਿਕੰਦਰ ਦੇ ਸ਼ਰਧਾਂਜਲੀ ਸਮਾਗਮ ਦੀ ਜਾਣਕਾਰੀ ਦਿੱਤੀ ਗਈ ਹੈ।
ਸਰਦੂਲ ਸਿਕੰਦਰ ਨੂੰ ਸਪੁਰਦੇ ਖ਼ਾਕ ਕਰਨ ਸਮੇ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਉਹਨਾਂ ਦੇ ਸ਼ਾਗ੍ਰਿੱਧ ਵੀ ਸ਼ਾਮਿਲ ਹੋਏ ਸਨ ਤੇ ਹੁਣ ਸ਼ਰਧਾਂਜਲੀ ਸਮਾਗਮ ਜੋ ਕਿ ਅੱਜ 7 ਮਾਰਚ 2021 ਨੂੰ ਐਤਵਾਰ ਵਾਲੇ ਦਿਨ ਸਵੇਰੇ 12 ਵਜੇ ਤੋਂ 2 ਵਜੇ ਤੱਕ , ਅਨਾਜ ਮੰਡੀ , ਜੀ.ਟੀ ਰੋਡ ਖੰਨਾ ਵਿਖੇ ਹੋਵੇਗਾ । ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਕਈ ਮਸ਼ਹੂਰ ਸਿਤਾਰੇ ਵੀ ਪਹੁੰਚ ਸਕਦੇ ਹਨ। ਇਸ ਸਮਾਗਮ ਦੀ ਪੂਰੀ ਤਿਆਰੀ ਹੋ ਗਈ ਹੈ ਤੇ ਪੰਡਾਲ ਬਹੁਤ ਹੀ ਖੁੱਲ੍ਹੇ ਸਥਾਨ ਤੇ ਸਜਾਇਆ ਗਿਆ ਹੈ। ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕਾਂ ਦੇ ਉੱਥੇ ਪਹੁੰਚਣ ਦੀ ਸੰਭਾਵਨਾ ਹੈ।
ਉੱਥੇ ਹੀ ਉਮੀਦ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਵੀ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਪਹੁੰਚ ਸਕਦੇ ਹਨ। ਦੱਸਣਯੋਗ ਹੈ ਹੀ ਸਰਦੂਲ ਸਿਕੰਦਰ ਕਿਡਨੀ ਟਰਾਂਸਪਲਾਂਟ ਦੇ ਕਾਰਨ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਗਏ ਸਨ। ਉਹਨਾਂ ਦਾ ਦਿਹਾਂਤ ਫੋਰਟਿਸ ਹਸਪਤਾਲ ਵਿੱਚ ਹੋਇਆ ਜੋ ਕਿ ਮੋਹਾਲੀ ਦੇ ਵਿੱਚ ਸਥਿਤ ਹੈ। ਸਾਰੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਖ ਮੰਤਰੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਨਾਲ ਸਾਡੇ ਸਾਰਿਆਂ ਲਈ ਅਸਹਿ ਦੁੱਖ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ ।
ਇਹ ਵੀ ਦੇਖੋ : ਇਸ ਥਾਂ ‘ਤੇ ਦੁਨੀਆਂ ਅੱਜ ਆਖਰੀ ਸਲਾਮ ਕਹੇਗੀ ਸਰਦੂਲ ਸਿਕੰਦਰ ਨੂੰ, ਸ਼ਰਧਾਂਜਲੀ ਸਮਾਗਮ ਤੋਂ LIVE…