Sardool sikander become Died : ਸਰਦੂਲ ਸਿਕੰਦਰ ਸੁਰਾਂ ਦੇ ਉਹ ਸਿਕੰਦਰ ਜਿਸ ਨੇ ਪੰਜਾਬੀ ਸੰਗੀਤ ਜਗਤ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ। ਅੱਜ ਸਾਡੇ ਦਰਮਿਆਨ ਨਹੀਂ ਰਹੇ। ਉਨਾਂ ਦੀ ਗਾਇਕੀ ਦਾ ਸਫਰ ਇੰਨਾਂ ਸ਼ਾਨਦਾਰ ਰਿਹਾ ਕਿ ਅੱਜ ਉਨਾਂ ਨੂੰ ਯਾਦ ਕਰ ਹਰ ਅੱਖ ਨਮ ਹੈ ਤੇ ਕੰਨਾਂ ਚ ਉਨਾਂ ਦੀ ਮਿੱਠੀ-ਮਿੱਠੀ ਆਵਾਜ਼ ਗੂੰਜ ਰਹੀ ਹੈ। ਉਹ ਸੁਰਾਂ ਦੇ ਬਾਦਸ਼ਾਹ, ਆਪਣੇ ਅਨਮੋਲ ਗੀਤਾਂ ਦਾ ਖਜ਼ਾਨਾ ਆਪਣੇ ਸਰੋਤਿਆਂ ਦੇ ਹਵਾਲੇ ਕਰ ਸਦਾ ਲਈ ਤੁਰ ਪਏ। ਇਹ ਖਜ਼ਾਨਾ ਰਹਿੰਦੀ ਦੁਨੀਆ ਤੱਕ ਪੰਜਾਬ ਦੀ ਵਿਰਾਸਤ ਨੂੰ ਹੋਰ ਅਮੀਰ ਕਰਦਾ ਰਹੇਗਾ।
ਦੱਸ ਦੇਈਏ ਕਿ ਸਰਦੂਲ ਸਿਕੰਦਰ ਦਾ ਅੱਜ 60 ਸਾਲਾਂ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਵਾਇਰਸ ਨਾਲ ਪੀੜਤ ਸਨ। ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਉਨਾਂ ਨੇ ਆਪਣੇ ਆਖਰੀ ਸਾਹ ਲਏ ਤੇ ਬੀਤੇ ਕਰੀਬ ਡੇਢ ਮਹੀਨੇ ਤੋਂ ਉਹ ਬੀਮਾਰ ਚੱਲ ਰਹੇ ਸੀ। ਇਸ ਤੋਂ ਪਹਿਲਾਂ ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਸੀ। ਅਨਕੰਟਰੋਲ ਸ਼ੂਗਰ ਕੋਰੋਨਾ ਤੇ ਸਰੀਰਕ ਅੰਗ ਫੇਲ ਹੋਣ ਕਾਰਨ ਅੱ ਜ ਉਨਾਂ ਦਾ ਦਿਹਾਂਤ ਹੋ ਗਿਆ। ਸਰਦੂਲ ਸਿਕੰਦਰ ਦੀ ਅਚਾਨਕ ਹੋਈ ਮੌਤ ਨਾਲ ਪੰਜਾਬੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ। ਪੰਜਾਬੀ ਸੰਗੀਤ ਜਗਤ ਨੂੰ ਉਨਾਂ ਦੇ ਜਾਣ ਨਾਲ ਘਾਟਾ ਤਾਂ ਪਿਆ ਹੀ ਹੈ ਨਾਲ ਹੀ ਦੁਖ ਵੀ ਹੈ। ਕਿ ਉਹ ਆਪਣੀ ਹਰਮਨ ਪਿਆਰੀ ਜੋੜੀ ਅਮਰ ਨੂਰੀ ਤੇ ਸਰਦੂਲ ਸਿਕੰਦਰ ਨੂੰ ਦੁਬਾਰਾ ਕਦੇ ਇਕੱਠੇ ਨਹੀਂ ਦੇਖ ਸਕਣਗੇ।
ਸਰਦੂਲ ਸਿਕੰਦਰ ਦਾ ਜਨਮ 25 ਜਨਵਰੀ,1961 ਨੂੰ, ਫਤਿਹਗੜ ਸਾਹਿਬ ਦੇ ਖੇੜੀ ਨੌਧ ਪਿੰਡ ਵਿਚ ਹੋਇਆ। ਸੰਗੀਤ ਦੀ ਗੁੜਤੀ ਸਰਦੂਲ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ। ਉਨਾਂ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਵਾਦਕ ਸੀ। ਉਨਾਂ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਵਾਦਕ ਸੀ। ਉਨਾਂ ਨੇ ਖਾਸ ਕਿਸਮ ਦਾ ਤਬਲਾ ਇਜ਼ਾਦ ਕੀਤਾ ਸੀ। ਜੋ ਬਾਂਸ ਦੀ ਸੋਟੀ ਨਾਲ ਵਜਾਇਆ ਜਾਂਦਾ ਸੀ। ਪਿਤਾ ਦੀ ਤਾਲ-ਨਾਲ ਤਾਲ ਮਿਲਾਉਂਦੇ ਹੋਏ ਸਰਦੂਲ ਨੂੰ ਕਦੋਂ ਸੁਰਾਂ ਦੀ ਮਹਿਫਿਲ ਲਾਉਣੀ ਸ਼ੁਰੂ ਕਰ ਦਿੱਤੀ ਇਹ ਤਾਂ ਸ਼ਾਇਦ ਸਰਦੂਲ ਨੂੰ ਵੀ ਨਹੀਂ ਪਤਾ ਲਗਿਆ। ਉਹ ਪਟਿਆਲਾ ਘਰਾਨੇ ਨਾਲ ਸੰਬੰਧ ਰਖਦੇ ਸਨ। ਉਨਾਂ ਦੇ ਦੋ ਵੱਡੇ ਭਰਾ ਗਮਦੂਰ ਅਮਨ ਤੇ ਭਰਪੂਰ ਅਲੀ ਹਨ। ਭਰਪੂਰ ਅਲੀ ਤਬਲਾ ਵਾਦਕ ਹਨ। ਜਦੋਂ ਕਿ ਗਮਦੂਰ ਅਮਨ ਇਸ ਦੁਨੀਆ ਵਿਚ ਨਹੀਂ ਹਨ। ਸਰਦੂਲ ਨੇ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਵਿਆਹ ਕਰਵਾਇਆ ਸੀ। ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਜੋੜੀ ਨੂੰ ਪੰਜਾਬੀਆਂ ਨੇ ਮਨਾਂ ਮੋਹੀ ਪਿਆਰ ਦਿੱਤਾ ਕਿ ਉਨਾਂ ਨੂੰ ਵੱਖ ਦੇਖਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਰਦੂਲ ਤੇ ਨੂਰੀ ਦੇ ਦੋ ਬੋਟੇ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਹਨ।
ਸਰਦੂਲ ਨੇ ਗਾਇਕੀ ਦੇ ਸਫਰ ਦੀ ਸ਼ੁਰੂਆਤ 1980 ਵਿਚ ਟੀ.ਵੀ ਤੇ ਰੇਡੀਓ ਤੋਂ ਕੀਤੀ। ਉਨਾਂਦੀ ਪਹਿਲੀ ਐਲਬਮ ਰੋਡਵੇਜ਼ ਦੀ ਲਾਰੀ ਨੂੰ ਸਰੋਤਿਆਂ ਦਾ ਇੰਨਾਂ ਭਰਵਾਂ ਹੁੰਗਾਰਾ ਮਿਲਿਆ। ਕਿ ਉਨਾਂ ਦੇ ਗੀਤਾਂ ਦੀ ਲਾਰੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਚਲਦੀ ਰਹੀ ਤੇ ਇਹ ਸਫਰ ਸੁਹਾਨਾ ਹੋ ਨਿਬੜਿਆ। ਸਰਦੂਲ ਨੇ 27 ਸਿੰਗਲ ਐਲਬਮਾਂ ਕੀਤੀਆਂ। ਕੁਲ ਧਾਰਮਿਕ ਤੇ ਹੋਰ ਐਲਬਮਾਂ ਸਮੇਤ 50 ਐਲਬਮਾਂ ਚ ਕੰਮ ਕੀਤਾ। ਹੁਸਨਾਂ ਦੇ ਮਾਲਕੋ ਉਨਾਂ ਦੀ ਸਭ ਤੋਂ ਹਿਟ ਐਲਬਮ ਰਹੀ। 1990 ਵਿਚ ਆਈ ਇਸ ਐਲਬਮ ਦੀਆਂ ਹੁਣ ਤਕ 4.1 ਮਿਲੀਅਨ ਕਾਪੀਆਂ ਵਿਕ ਚੁੱਕੀਆਂ ਨੇ। ਇਸ ਤੋਂ ਇਲਾਵਾ ਸਰਦੂਲ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ। ਜੱਗਾ ਡਾਕੂ ਉਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ। ਜੋ ਕਾਫੀ ਹਿੱਟ ਰਹੀ।
ਸਰਦੂਲ ਸਿਕੰਦਰ ਦਾ ਜਨਮ- 25 ਜਨਵਰੀ, 1961 ਨੂੰ ਹੋਇਆ। ਉਹਨਾਂ ਦਾ ਜਨਮ ਸਥਾਨ- ਖੇੜੀ ਨੌਧ ਪਿੰਡ, ਫਤਿਹਗੜ ਸਾਹਿਬ ,ਪਿਤਾ- ਸਾਗਰ ਮਸਤਾਨਾ , ਮਸ਼ਹੂਰ ਤਬਲਾ ਵਾਦਕ (ਇਜ਼ਾਦ ਕੀਤਾ ਸੀ ਖਾਸ ਕਿਸਮ ਦਾ ਤਬਲਾ) ,ਘਰਾਣਾ- ਪਟਿਆਲਾ ਘਰਾਣਾ ,ਭਰਾ- ਮਰਹੂਮ ਗਮਦੂਰ ਅਮਨ ਤੇ ਭਰਪੂਰ ਅਲੀ ,ਪਤਨੀ – ਅਮਨ ਨੂਰੀ (ਮਸ਼ਹੂਰ ਪੰਜਾਬੀ ਗਾਇਕਾ) ,ਲੋਕਾਂ ਦੇ ਦਿਲਾਂ ਤੇ ਛਾਈ ਰਹੀ ਅਮਨ ਨੂਰੀ ਤੇ ਸਰਦੂਲ ਦੀ ਜੋੜੀ,ਬੇਟੇ- ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਸੁਰਾਂ ਦੇ ਸਿਕੰਦਰ ਦਾ ਸੰਗੀਤਕ ਸਫਰ। ਸਰਦੂਲ ਸਿਕੰਦਰ ਨੇ 1980 ਵਿਚ ਟੀ.ਵੀ ਤੇ ਰੇਡੀਓ ਤੋਂ ਕੀਤੀ ਸ਼ੁਰੂਆਤ , ਉਹਨਾਂ ਦੀ ਪਹਿਲੀ ਐਲਬਮ- ਰੋਡਵੇਜ਼ ਦੀ ਲਾਰੀ ,ਐਲਬਮ- 27 ਸਿੰਗਲ ਐਲਬਮ ,ਉਹਨਾਂ ਨੇ ਕੁੱਲ 50 ਐਲਬਮਾਂ ਕੀਤੀਆਂ , ਉਹਨਾਂ ਦੀ ਸਭ ਤੋਂ ਹਿੱਟ ਐਲਬਮ- ਹੁਸਨਾਂ ਦੇ ਮਾਲਕੋ ਤੇ ਪਹਿਲੀ ਫਿਲਮ – ਜੱਗਾ ਡਾਕੂ ਸੀ।
ਸਰਦੂਲ ਸਿਕੰਦਰ ਨੇ ਕਈ ਹਿੱਟ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਈਆਂ। ਜਿਵੇ ਕਿ -ਜਿਨਾਂ ਚ ਗੋਰਾ ਰੰਗ ਦੇਈ ਨਾ ਰੱਬਾ, ਰੋਡਵੇਜ਼ ਦੀ ਲਾਰੀ, ਯਾਰੀ ਪਰਦੇਸੀਆਂ ਦੀ, ਮੁੰਡੇ ਪੱਟੇ ਗਏ, ਜੁੱਗ-ਜੁੱਗ ਜਿਉਣ ਭਾਬੀਆਂ ਮੁਖ ਹਨ। ਸਰਦੂਲ ਸਿਕੰਦਰ ਦੀਆ ਮਸ਼ਹੂਰ ਕੈਸੇਟਾਂ – ਰੋਡਵੇਜ਼ ਦੀ ਲਾਰੀ,ਗੋਰਾ ਰੰਗ ਦੇਈ ਨਾ ਰੱਬਾ ,ਯਾਰੀ ਪਰਦੇਸੀਆਂ ਦੀ,ਮੁੰਡੇ ਪੱਟੇ ਗਏ,ਜੁੱਗ-ਜੁੱਗ ਜਿਉਣ ਭਾਬੀਆਂ। ਗਾਇਕੀ ਦੇ ਨਾਲ-ਨਾਲ ਸਰਦੂਲ ਨੇ ਕਈ ਫਿਲਮਾਂ ਵਿਚ ਵੀ ਕੰਮ ਕੀਤਾ। ਚਾਹੇ ਗਾਇਕੀ ਉਨਾੰ ਦਾ ਪਹਿਲਾ ਪਿਆਰ ਸੀ ਪਰ ਉਨਾਂ ਦੀਆਂ ਫਿਲਮਾਂ ਵੀ ਕਮਾਲ ਰਹੀਆਂ। ਉਨਾਂ ਨੇ ਜੱਗਾ ਡਾਕੂ, ਦੁਸ਼ਮਣੀ ਜੱਟਾਂ ਦੀ, ਇਸ਼ਕ ਨਚਾਏ ਗਲੀ-ਗਲੀ (ਪਲੇਅਬੈਕ ਸਿੰਗਰ), ਪੰਚਾਇਤ, ਪਿਆਸਾ (ਗਾਇਕ), ਬਾਗੀ ਫਿਲਮ- ਸਿਗਰ– ਅਖ ਲੱਭਦੀ, ਵਰਗੀਆਂ ਫਿਲਮਾਂ ਸਮੇਤ ਕਰੀਬ 9 ਫਿਲਮਾਂ
ਉਹਨਾਂ ਦਾ ਫਿਲਮੀ ਸਫਰ ਕੁੱਝ ਇਸ ਤਰਾਂ ਸੀ – ਜੱਗਾ ਡਾਕੂ ,ਦੁਸ਼ਮਣੀ ਜੱਟਾਂ ਦੀ,ਇਸ਼ਕ ਨਚਾਏ ਗਲੀ-ਗਲੀ (ਪਲੇਅਬੈਕ ਸਿੰਗਰ),ਪੰਚਾਇਤ, ਪਿਆਸਾ (ਪਲੇਅਬੈਕ ਸਿੰਗਰ),ਬਾਗੀ ਫਿਲਮ- (ਪਲੇਅਬੈਕ ਸਿੰਗਰ),ਅੱਖ ਲੱਭਦੀ। ਸਰਦੂਲ ਸਿਕੰਦਰ ਦੀ ਆਵਾਜ਼ ਅਜਿਹੀ ਸੀ ਕਿ ਸਿੱਧਾ ਦਿਲ ਵਿਚ ਉਤਰਦੀ ਸੀ। ਖੁਸ਼ੀ ਦਾ ਗੀਤ ਹੋਵੇ ਜਾਂ ਫਿਰ ਟੁੱਟੇ ਹੋਏ ਦਿਲ ਦੀ ਗੱਲ ਸਰਦੂਲ ਦੇ ਸੁਰਾਂ ਨੇ ਹਰ ਗੀਤ ਨੂੰ ਸ਼ਿਗਾਰ ਦਿੱਤਾ । ਉਨਾਂ ਦੀ ਆਵਾਜ਼ ਸਰਦੂਲ ਸਿਕੰਦਰ ਨੇ ਪੰਜਾਬੀ ਸਰੋ਼ਤਿਆਂ ਦੀ ਝੋਲੀ ਇਕ ਤੋਂ ਵਧ ਇਕ ਗੀਤ ਪਾਏ। ਸਰਦੂਲ ਸਿਕੰਦਰ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ ਜਿਵੇ ਕਿ -ਸਾਡਾ ਤੇਰੇ ਤੋ ਸਾਮਾਨ ਹੋਰ ਵੀ ਪਿਆ ਹੈ ,ਨੀਂ ਤੂੰ ਜਾਣ-ਜਾਣ ਕੇ, ਪਤਝੜ ਵਿਚ ਪੱਤਿਆਂ ਦਾ ਹਾਲ ਪੁੱਛਦੀ ਐ,ਖੱਤ ਟੁੱਕੜੇ-ਟੁੱਕੜੇ ਕਰ ਦੇਣਾ,ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ , ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਡੋਲੀ- ਵੇਖ-ਵੇਖ ਰੋਵੀ, ਮੇਰੇ ਗੁੱਡੀਆਂ ਪਟੋਲੇ ,ਸਾਡਿਆਂ ਪਰਾਂ ਤੋਂ ਸਿੱਖੀ ਉਡਣਾ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ ,ਭਾਬੀ ਬੈਜਾ-ਬੈਜਾ ਹੋ ਗਈ ਸਾਰੇ ਪਿੰਡ ਵਿਚ ਨੀਂ, ਇਕ ਕੁੜੀ ਦਿਲ ਉੱਤੇ ਛਾਅ ਗਈ। ਅਮਰ ਨੂਰੀ ਨਾਲ ਉਨਾਂ ਦੀ ਜੋੜੀ ਨੇ ਤਾਂ ਕਮਾਲ ਹੀ ਕਰ ਦਿਤੀ।ਸਰੋਤਿਆਂ ਲਈ ਦੋਹਾਂ ਦੀ ਵੱਖ ਵਖ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਵਿਆਹ ਤੋਂ ਪਹਿਲਾਂ ਹੀ ਦਰਸ਼ਕਾਂ ਉਨਾਂ ਦੇ ਇਕਠੇ ਹੋਣ ਦੀਆਂ ਦੁਆਵਾਂ ਕਰ ਰਹੇ ਸੀ। ਅਮਰ ਨੂਰੀ ਨਾਲ ਉਨਾਂ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ। ਅਮਰ ਨੂਰੀ ਤੇ ਸਰਦੂਲ ਦੀ ਜੋੜੀ ਦਾ ਜਾਦੂ ਅਜਿਹਾ ਸੀ। ਗੀਤ ਦੋਗਾਣਾ ਹੋਵੇ ਨਾ ਹੋਵੇ। ਅਮਰ ਨੂਰੀ ਉਨਾਂ ਨਾਲ ਵੀਡੀਓ ਚ ਜ਼ਰੂਰ ਹੁੰਦੇ ਸੀ।
ਅਮਰ ਨੂਰੀ ਨਾਲ ਓਹਨਾ ਦੇ ਹਿੱਟ ਗੀਤ ਕੁੱਝ ਇਸ ਤਰਾਂ ਸਨ। ਗੋਰਾ ਰੰਗ ਦੇਈ ਨਾ ਰੱਬਾ,ਇਕ ਤੂੰ ਹੋਵੇ ਇਕ ਮੈੰ ਹੋਵਾਂ, ਹੱਸਦੀ ਦੇ ਫੁੱਲ ਕਿਰਦੇ- ਮੁੰਡਾ ਫੁੱਲਾਂ ਨੂੰ ਸਾਭਂਦਾ ਫਿਰਦਾ ,ਤੇਰਾ ਲਿਖ ਦੂੰ ਸਫੇਦਿਆਂ ਤੇ ਨਾ ,ਇਕ ਚਰਖਾ ਗਲੀ ਦੇ ਵਿਚ ਡਾਅ ਲਿਆ। ਅਮਰ ਨੂਰੀ ਤੇ ਸਰਦੂਲ ਦੀ ਲਵ ਸਟੋਰੀ ਵੀ ਕਮਾਲ ਰਹੀ। ਦੋਹਾਂ ਨੇ ਵਿਆਹ ਦੇ 28 ਵਰੇ ਇਕੱਠੇ ਬਿਤਾਏ। ਸਾਂਵਲੇ ਰੰਗ ਦੇ ਬਾਵਜੂਦ ਅਮਰ ਨੂਰੀ ਨੇ ਸਰਦੂਲ ਦਾ ਚਿੱਟਾ ਦਿਲ ਦੇਖਿਆ। ਲੋਕਾਂ ਨੂੰ ਦੋਹਾਂ ਦੇ ਵਿਾਅਹ ਦਾ ਇੰਨਾਂ ਚਾਅ ਸੀ। ਕਿ ਉਹ ਮੰਗ-ਮੰਗ ਕੇ ਕਾਰਡ ਲੈ ਗਏ ਸੀ। ਵਿਹਾਅ ਵਿਚ 10000 ਤੋਂ ਜ਼ਿਆਦਾ ਇਕੱਠ ਸੀ।
ਅਮਨ ਨੂਰੀ ਨੇ ਆਪਣੀ ਆਖਰੀ ਪੋਸਟ ਵਿਚ ਵੀ ਸਰਦੂਲ ਦੀ ਸਲਾਮਤੀ ਲਈ ਦੁਆ ਕੀਤੀ ਸੀ। 30 ਜਨਵਰੀ ਆਪਣੀ ਵਿਆਹ ਦੀ ਵਰੇਗੰਢ ਤੇ ਅਮਰ ਨੂਰੀ ਨੇ ਲਿਖਿਆ। ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ,ਦੁਆ ਨਾ ਕੋਈ ਹੋਰ ਮੰਗਦੀ ਪਰ ਨੂਰੀ ਦੀ ਇਹ ਦੁਆ ਕਬੂਲ ਨਾ ਹੋ ਸਕੀ ਤੇ ਸਰਦੂਲ ਉਨਾਂ ਨੂੰ ਤੇ ਸਾਨੂੰ ਸਦਾ ਲਈ ਅਲਵਿਦਾ ਆਖ ਗਏ। ਸਰਦੂਲ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਇੰਨਾਂ ਪਿਆਰ ਸੀ ਕਿ ਬੀਮਾਰੀ ਦੇ ਬਾਵਜੂਦ ਵੀ ਉਹ ਆਪਣਾ ਫਰਜ਼ ਅਦਾ ਕਰਨਾ ਨਹੀਂ ਭੁੱਲੇ। ਕਿਸਾਨ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਤਾਂ ਬੀਮਾਰੀ ਦੇ ਬਾਵਜੂਦ ਸਰਦੂਲ ਉਨਾਂ ਦਾ ਦੁੱਖ ਵੰਡਾਉਣ ਲਈ ਪਹੁੰਚ ਗਏ। ਸਰਦੂਲ ਦੀ ਸ਼ਖਸੀਅਤ ਕਿੰਨੀਂ ਪਿਆਰੀ ਤੇ ਸੱਚੀ-ਸੁੱਚੀ ਸੀ। ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ। ਕਿ ਉਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨਾਂ ਦੇ ਘਰ ਦੇ ਨੌਕਰਾਂ ਤੋਂ ਲੈ ਕੇ ਪਿੰਡ ਦੀਆਂ ਗਲੀਆਂ ਤੱਕ ਰੋ ਰਹੀਆਂ ਸੀ।