Shahrukh Break Custom Rules ਬੀਤੇ ਸ਼ਨੀਵਾਰ ਨੂੰ ਖਬਰ ਆਈ ਸੀ ਕਿ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਕਸਟਮ ਅਧਿਕਾਰੀਆਂ ਨੇ ਮੁੰਬਈ ਏਅਰਪੋਰਟ ‘ਤੇ ਰੋਕ ਲਿਆ। ਦਰਅਸਲ ਉਨ੍ਹਾਂ ਕੋਲ ਮਹਿੰਗੀਆਂ ਘੜੀਆਂ ਅਤੇ ਲਗਜ਼ਰੀ ਆਈਟਮਾਂ ਸਨ, ਜੋ ਉਹ ਯੂਏਈ ਤੋਂ ਲਿਆ ਰਹੇ ਸੀ। ਇਸ ਕਾਰਨ ਉਨ੍ਹਾਂ ਨੂੰ ਜੁਰਮਾਨਾ ਲਾਇਆ ਗਿਆ।
ਹਾਲਾਂਕਿ ਹੁਣ ਇਸ ਖਬਰ ਦੀ ਪੂਰੀ ਸੱਚਾਈ ਸਾਹਮਣੇ ਆ ਗਈ ਹੈ। ਇਹ ਜਾਣਕਾਰੀ ਖੁਦ ਕਸਟਮ ਅਧਿਕਾਰੀਆਂ ਨੇ ਦਿੱਤੀ ਹੈ ਕਿ ਇਹ ਸ਼ਾਹਰੁਖ ਨਹੀਂ ਬਲਕਿ ਉਨ੍ਹਾਂ ਦਾ ਬਾਡੀਗਾਰਡ ਸੀ ਜਿਸ ਨੂੰ ਏਅਰਪੋਰਟ ‘ਤੇ ਰੋਕਿਆ ਗਿਆ ਸੀ। ਕਸਟਮ ਅਫਸਰ ਨੇ ਦੱਸਿਆ ਕਿ ਸ਼ਾਹਰੁਖ ਅਤੇ ਉਨ੍ਹਾਂ ਦੀ ਟੀਮ ਤੋਂ ਕੋਈ ਜੁਰਮਾਨਾ ਨਹੀਂ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਾਹਰੁਖ ਅਤੇ ਉਨ੍ਹਾਂ ਦੀ ਟੀਮ ਤੋਂ ਲਿਆਂਦੇ ਗਏ ਸਾਮਾਨ ‘ਤੇ ਹੀ ਐਕਸਾਈਜ਼ ਡਿਊਟੀ ਲਈ ਗਈ ਸੀ। ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਗਲਤ ਹਨ। ਕਸਟਮ ਅਧਿਕਾਰੀ ਨੇ ਦੱਸਿਆ ਕਿ ਇਹ ਸ਼ਾਹਰੁਖ ਨਹੀਂ ਬਲਕਿ ਉਨ੍ਹਾਂ ਦਾ ਬਾਡੀਗਾਰਡ ਰਵੀ ਸਿੰਘ ਸੀ ਜਿਸ ਨੂੰ ਕਸਟਮ ਨਿਯਮਾਂ ਦੀ ਉਲੰਘਣਾ ਕਰਨ ‘ਤੇ ਏਅਰਪੋਰਟ ‘ਤੇ ਰੋਕਿਆ ਗਿਆ ਸੀ। ਹਾਲਾਂਕਿ ਉਸ ਨੂੰ ਵੀ ਕਸਟਮ ਡਿਊਟੀ ਅਦਾ ਕਰਕੇ ਰਿਹਾਅ ਕਰ ਦਿੱਤਾ ਗਿਆ। ਸ਼ਾਹਰੁਖ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਦੋਵੇਂ ਪਹਿਲਾਂ ਹੀ ਏਅਰਪੋਰਟ ਛੱਡ ਚੁੱਕੇ ਸਨ। ਦੋਵਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਬਾਡੀਗਾਰਡ ਰਵੀ ਸਾਮਾਨ ਲੈ ਕੇ ਘਰ ਆ ਰਿਹਾ ਸੀ, ਜਦੋਂ ਉਸ ਨੂੰ ਚੈਕਿੰਗ ਲਈ ਰੋਕਿਆ ਗਿਆ। ਚੈਕਿੰਗ ਦੌਰਾਨ ਰਵੀ ਕੋਲ 2 ਲਗਜ਼ਰੀ ਘੜੀਆਂ ਅਤੇ 4 ਖਾਲੀ ਘੜੀਆਂ ਸਨ। ਇਸ ਤੋਂ ਇਲਾਵਾ ਉਸਦੇ ਸਮਾਨ ਵਿੱਚ ਆਈ ਵਾਚ ਸੀਰੀਜ਼ 8 ਦਾ ਇੱਕ ਖਾਲੀ ਬਾਕਸ ਵੀ ਸੀ। ਉਹ ਸ਼ਾਹਰੁਖ ਦੇ ਬਾਡੀਗਾਰਡ ਨੂੰ ਪ੍ਰਾਈਵੇਟ ਜੀਏ ਟਰਮੀਨਲ ਤੋਂ ਟੀ2 ਟਰਮੀਨਲ ਲੈ ਕੇ ਗਏ ਸਨ। ਇਸ ‘ਤੇ ਅਧਿਕਾਰੀ ਨੇ ਕਿਹਾ- ਜੇਕਰ ਯਾਤਰੀ ਨੂੰ ਡਿਊਟੀ ਜਾਂ ਅਜਿਹੀ ਕੋਈ ਫੀਸ ਅਦਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਸ ਨੂੰ T2 ਟਰਮੀਨਲ ‘ਤੇ ਲਿਜਾਇਆ ਜਾਂਦਾ ਹੈ, ਕਿਉਂਕਿ ਯਾਤਰੀਆਂ ਲਈ ਭੁਗਤਾਨ ਕਰਨ ਦੀ ਸਹੂਲਤ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਨੂੰ ਮਿਲੇ ਕੀਮਤੀ ਤੋਹਫ਼ਿਆਂ ਦੀ ਕੀਮਤ 17.86 ਲੱਖ ਰੁਪਏ ਤੱਕ ਸੀ।