ਸ਼ਾਹਰੁਖ ਖਾਨ ਨੂੰ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਏ 71ਵੇਂ ਰਾਸ਼ਟਰੀ ਪੁਰਸਕਾਰ ਸਮਾਰੋਹ ਵਿੱਚ ਆਪਣਾ ਪਹਿਲਾ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ ਉਸ ਲਈ ਤਾੜੀਆਂ ਵਜਾਈਆਂ। ਅਦਾਕਾਰ ਨੇ 33 ਸਾਲਾਂ ਦੀ ਲੰਬੀ ਉਡੀਕ ਅਤੇ ਸਖ਼ਤ ਮਿਹਨਤ ਤੋਂ ਬਾਅਦ ਇਹ ਪੁਰਸਕਾਰ ਜਿੱਤਿਆ। ਉਸ ਨੂੰ ਇਹ ਪੁਰਸਕਾਰ ਫਿਲਮ ‘ਜਵਾਨ’ ਲਈ ਦਿੱਤਾ ਗਿਆ। ਇਸ ਤੇ ਨਾਲ ਹੀ ਰਾਣੀ ਮੁਖਰਜੀ ਨੂੰ ਵੀ ਪਹਿਲੀ ਵਾਰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ। ਰਾਣੀ ਮੁਖਰਜੀ ਨੂੰ ਫਿਲਮ ‘ਸ਼੍ਰੀਮਤੀ ਚੈਟਰਜੀ ਵਰਸੇਜ਼ ਨਾਰਵੇ’ ਲਈ ਬੈਸਟ ਅਦਾਕਾਰਾ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਪਲ ਕਿੰਗ ਖਾਨ, ਉਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਬਹੁਤ ਖਾਸ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕਰਦੇ ਸਮੇਂ, ਸ਼ਾਹਰੁਖ ਖਾਨ ਨੇ ਮੁਸਕੁਰਾਉਂਦੇ ਹੋਏ ਆਪਣੇ ਵਿਲੱਖਣ ਅੰਦਾਜ਼ ਵਿੱਚ ਉਨ੍ਹਾਂ ਦਾ ਧੰਨਵਾਦ ਕੀਤਾ, ਜਿਸ ਵਿਚ ਉਹ ਸਲਾਮ-ਨਮਸਤੇ ਕਰਦਾ ਨਜਰ ਆ ਰਿਹਾ ਹੈ, ਜਿਸ ਦੀਆਂ ਫੋਟੋਆਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ।

ਸ਼ਾਹਰੁਖ ਖਾਨ ਨੂੰ ਇਹ ਪੁਰਸਕਾਰ ਉਸ ਦੀ ਫਿਲਮ ‘ਜਵਾਨ’ ਲਈ ਦਿੱਤਾ ਗਿਆ ਸੀ। ਐਟਲੀ ਦੁਆਰਾ ਨਿਰਦੇਸ਼ਤ, ਜਵਾਨ 2022 ਵਿੱਚ ਰਿਲੀਜ਼ ਹੋਈ ਸੀ। ਅਦਾਕਾਰ ਨੇ ਦੋਹਰੀ ਭੂਮਿਕਾ ਨਿਭਾਈ ਸੀ। ਫਿਲਮ ਦੀ ਕਹਾਣੀ, ਐਕਸ਼ਨ ਅਤੇ ਸੰਵਾਦ ਨੂੰ ਖੂਬ ਪਸੰਦ ਕੀਤਾ ਗਿਆ। ਫਿਲਮ ਨੇ ਬਾਕਸ ਆਫਿਸ ‘ਤੇ ₹1148 ਕਰੋੜ ਤੋਂ ਵੱਧ ਦੀ ਕਮਾਈ ਕੀਤੀ, ਜਿਸ ਨਾਲ ਇਹ ਉਸਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਸ਼ਾਹਰੁਖ ਖਾਨ ਤੋਂ ਇਲਾਵਾ ਵਿਕਰਾਂਤ ਮੈਸੀ ਨੇ ਆਪਣੀ ਫਿਲਮ 12ਵੀਂ ਫੇਲ ਲਈ ਸਰਵੋਤਮ ਅਦਾਕਾਰ ਮੇਲ ਪੁਰਸਕਾਰ ਵੀ ਜਿੱਤਿਆ।
ਇਹ ਵੀ ਪੜ੍ਹੋ : Blood Sample ਲੈਣ ਆਏ ਮੁੰਡੇ ਨੇ ਔਰਤ ਦੀ ਬਣਾ ਲਈ ਦੂਜੀ ਵੀਡੀਓ, ਲੋਕਾਂ ਨੇ ਚਾੜ੍ਹਿਆ ਕੁਟਾਪਾ
ਇਸ ਤੋਂ ਇਲਾਵਾ ਮੋਹਨ ਲਾਲ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਵਿਧੂ ਵਿਨੋਦ ਚੋਪੜਾ ਦੀ ਫਿਲਮ ’12ਵੀਂ ਫੇਲ’ (ਹਿੰਦੀ) ਨੇ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਵਿਕਰਾਂਤ ਮੈਸੀ ਨੂੰ ’12ਵੀਂ ਫੇਲ’ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਕਰਨ ਜੌਹਰ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ ਸਰਵੋਤਮ ਪ੍ਰਸਿੱਧ ਫਿਲਮ ਦਾ ਪੁਰਸਕਾਰ ਜਿੱਤਿਆ। ਸੁਦੀਪਤੋ ਸੇਨ ਨੂੰ ‘ਦਿ ਕੇਰਲ ਸਟੋਰੀ’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























