shehnaaz gill interview : ਪੰਜਾਬੀ ਅਭਿਨੇਤਰੀ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਜੋ ਕਿ ਲਾਈਮਲਾਈਟ ਵਿੱਚ ਬਣੀ ਰਹਿੰਦੀ ਹੈ, ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਅਦਾਕਾਰਾ ਸਲਮਾਨ ਖਾਨ ਦੇ ‘ਬਿੱਗ ਬੌਸ 13’ ਦੌਰਾਨ ਆਪਣੀ ਪ੍ਰਸਿੱਧੀ ‘ਤੇ ਚੜ੍ਹੀ ਸੀ। ਅੱਜ ਵੀ, ਰਿਐਲਿਟੀ ਸ਼ੋਅ ਤੋਂ ਸ਼ਹਿਨਾਜ਼ ਦੀਆਂ ਕਿਊਟ ਹਰਕਤਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ। ਇਸੇ ਤਰ੍ਹਾਂ ਉਸ ਦੇ ਵਨ-ਲਾਈਨਰ ਦੇ ਕਈ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਆਪਣੇ ਹਾਲੀਆ ਇੰਟਰਵਿਊਆਂ ਵਿੱਚ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਹ ਕਦੇ ਨਹੀਂ ਬਦਲੇਗੀ ਅਤੇ ਉਹ ਇਹਦਾ ਹੀ ਰਹੇਗੀ।
ਦਸ ਦੇਈਏ ਕਿ ਇੱਕ ਮੀਡੀਆ ਅਦਾਰੇ ਨਾਲ ਇੰਟਰਵਿਊ ਦੌਰਾਨ ਸ਼ਹਿਨਾਜ਼ ਗਿੱਲ ਨੇ ਕਿਹਾ ਕਿ “ਲੋਕ ਕਹਿੰਦੇ ਸਨ ਕਿ ਮੈਨੂੰ ਬੋਲਣਾ ਨਹੀਂ ਆਂਦਾ ਅਤੇ ਮੇਰੇ ਬੋਲਣ ਦੇ ਲਹਿਜ਼ੇ ਉੱਤੇ ਵੀ ਲੋਕ ਹੱਸਦੇ ਸਨ, ਉਸਨੇ ਕਿਹਾ ਕਿ ਇਹ ਉਸਦੀ ਤਾਕਤ ਬਣ ਗਈ ਹੈ ਅਤੇ ਉਹ ਵਿਸ਼ਵਾਸ ਕਰਦੀ ਹੈ ਕਿ ਕਿਸੇ ਨੂੰ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ ਹੈ।” ਸ਼ਹਿਨਾਜ਼ ਗਿੱਲ ਨੇ ਅਗੇ ਕਿਹਾ, “ਆਜ ਮੇਰੇ ਵਨ-ਲਾਈਨਰ ਤੇ ਲੋਕ ਵੀਡੀਓਜ਼ ਬਣਾਂਦੇ ਹਨ ਅਤੇ ਇਹ ਮੇਰੇ ਦਿਮਾਗ਼ ਵਿੱਚ ਨਹੀਂ ਜਾਂਦਾ ਕਿਉਂਕਿ ਉਹ ਜਾਣਦੀ ਹੈ ਕਿ ਜਿੱਥੇ ਉਹ ਇਸ ਵੇਲੇ ਹੈ ਉੱਥੇ ਉਸ ਨਾਲ ਕੁਝ ਵੀ ਹੋ ਸਕਦਾ ਹੈ।
ਇਸ ਦੇ ਨਾਲ ਹੀ ਉਸਨੇ ਅੱਗੇ ਕਿਹਾ ਕਿ ਉਹ ਕਦੇ ਨਹੀਂ ਬਦਲੇਗੀ। ਜੇਕਰ ਮੈਂ ਆਪਣੇ ਆਪ ਨੂੰ ਬਦਲਾਂਗੀ ਤਾਂ ਸ਼ਹਿਨਾਜ਼ ਗਿੱਲ ਵਿੱਚ ਹੰਕਾਰ ਆ ਜਾਵੇਗਾ” ਕੰਮ ਦੇ ਮੋਰਚੇ ‘ਤੇ, ਸ਼ਹਿਨਾਜ਼ ਗਿੱਲ ਕਥਿਤ ਤੌਰ ‘ਤੇ ਆਉਣ ਵਾਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਵਿੱਚ ਸਲਮਾਨ ਖਾਨ ਦੇ ਨਾਲ ਆਪਣੇ ਬਾਲੀਵੁੱਡ ਡੈਬਿਊ ਲਈ ਤਿਆਰ ਹੈ।