ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਕਈ ਮਸ਼ਹੂਰ ਹਸਤੀਆਂ ਆਉਂਦੀਆਂ ਰਹਿੰਦੀਆਂ ਹਨ, ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਉਨ੍ਹਾਂ ਨੂੰ ਮਿਲਣ ਗਏ, ਜਿਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਰਿਪੋਰਟਾਂ ਦੇ ਅਨੁਸਾਰ ਰਾਜ ਕੁੰਦਰਾ ਨੇ ਪ੍ਰੇਮਾਨੰਦ ਮਹਾਰਾਜ ਨੂੰ ਆਪਣੀ ਇੱਕ ਕਿਡਨੀ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਿਲਪਾ ਨੇ ਮਹਾਰਾਜ ਤੋਂ ਪੁੱਛਿਆ ਕਿ ਰਾਧਾ ਦਾ ਨਾਮ ਕਿਵੇਂ ਜਪਣਾ ਹੈ। ਇਸ ‘ਤੇ ਉਨ੍ਹਾਂ ਨੇ ਦੱਸਿਆ ਕਿ ਇਹ ਮੰਤਰ ਉਨ੍ਹਾਂ ਨੂੰ ਸਾਰੀਆਂ ਮੁਸੀਬਤਾਂ ਤੋਂ ਕਿਵੇਂ ਮੁਕਤ ਕਰ ਸਕਦਾ ਹੈ ਅਤੇ ਕਿਹਾ ਕਿ ਸੰਤਾਂ ਦੇ ਮਾਰਗਦਰਸ਼ਨ ‘ਤੇ ਚੱਲ ਕੇ ਉਨ੍ਹਾਂ ਨੂੰ ਪੂਰਨ ਜੀਵਨ ਮਿਲ ਸਕਦਾ ਹੈ।

ਇਸ ਗੱਲਬਾਤ ਦੌਰਾਨ ਪ੍ਰੇਮਾਨੰਦ ਮਹਾਰਾਜ ਨੇ ਦੁਬਾਰਾ ਦੱਸਿਆ ਕਿ ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਗਈਆਂ ਹਨ ਅਤੇ ਉਹ ਪਿਛਲੇ 10 ਸਾਲਾਂ ਤੋਂ ਇਸ ਹਾਲਤ ਵਿੱਚ ਰਹਿ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਨਹੀਂ ਹੈ ਕਿਉਂਕਿ ਪਰਮਾਤਮਾ ਦਾ ਸੱਦਾ ਕਿਸੇ ਵੀ ਵੇਲੇ ਆ ਸਕਦਾ ਹੈ।
ਇਹ ਸੁਣ ਕੇ ਰਾਜ ਭਾਵੁਕ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਪਿਛਲੇ 2 ਸਾਲਾਂ ਤੋਂ ਤੁਹਾਨੂੰ ਫਾਲੋ ਕਰ ਰਿਹਾ ਹਾਂ। ਮੇਰੇ ਕੋਈ ਸਵਾਲ ਨਹੀਂ ਹਨ ਕਿਉਂਕਿ ਤੁਹਾਡੇ ਵੀਡੀਓ ਹਮੇਸ਼ਾ ਮੇਰੇ ਸਵਾਲਾਂ ਅਤੇ ਡਰਾਂ ਦੇ ਜਵਾਬ ਦਿੰਦੇ ਹਨ। ਤੁਸੀਂ ਸਾਰਿਆਂ ਲਈ ਪ੍ਰੇਰਨਾ ਹੋ। ਮੈਂ ਤੁਹਾਡੀ ਸਿਹਤ ਦੀ ਸਥਿਤੀ ਬਾਰੇ ਜਾਣਦਾ ਹਾਂ ਅਤੇ ਜੇ ਮੈਂ ਇੱਕ ਕਿਡਨੀ ਦਾਨ ਕਰਕੇ ਤੁਹਾਡੀ ਮਦਦ ਕਰ ਸਕਦਾ ਹਾਂ ਤਾਂ ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੋਵੇਗੀ।
ਇਹ ਵੀ ਪੜ੍ਹੋ : ਦੀਵਾਲੀ ‘ਤੇ ਦੇਸ਼ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, PM ਮੋਦੀ ਨੇ ਕੀਤਾ ਐਲਾਨ
ਇਸ ‘ਤੇ ਪ੍ਰੇਮਾਨੰਦ ਮਹਾਰਾਜ ਕਹਿੰਦੇ ਹਨ, ‘ਮੇਰੇ ਲਈ ਇਹ ਕਾਫ਼ੀ ਹੈ ਕਿ ਤੁਸੀਂ ਖੁਸ਼ ਹੋ। ਜਦੋਂ ਤੱਕ ਬੁਲਾਵਾ ਨਹੀਂ ਆਉਂਦਾ, ਅਸੀਂ ਇਸ ਦੁਨੀਆਂ ਨੂੰ ਨਹੀਂ ਛੱਡਾਂਗੇ। ਪਰ ਮੈਂ ਤੁਹਾਡੀ ਸਦਭਾਵਨਾ ਨੂੰ ਆਪਣੇ ਦਿਲੋਂ ਸਵੀਕਾਰ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
























