shilpa shetty raj kundra: ਮੁੰਬਈ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ ਅਸ਼ਲੀਲਤਾ ਦੇ ਮਾਮਲੇ ਵਿੱਚ 1500 ਪੰਨਿਆਂ ਦੀ ਪੂਰਕ ਚਾਰਜਸ਼ੀਟ ਪੇਸ਼ ਕੀਤੀ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰ, ਅਤੇ ਹੋਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਮੁੰਬਈ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਚਾਰਟਸ਼ੀਟ ਵਿੱਚ 43 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਨ੍ਹਾਂ 43 ਗਵਾਹਾਂ ਵਿੱਚ ਰਾਜ ਕੁੰਦਰਾ ਦੀ ਪਤਨੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਸ਼ਰਲਿਨ ਚੋਪੜਾ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ, ਰਾਜ ਕੁੰਦਰਾ 19 ਜੁਲਾਈ, 2021 ਤੋਂ ਜੇਲ੍ਹ ਵਿੱਚ ਹਨ। ਉਸ ਨੂੰ ਕਥਿਤ ਤੌਰ ‘ਤੇ ਪੋਰਨ ਫਿਲਮਾਂ ਬਣਾਉਣ ਦੇ ਦੋਸ਼’ ਚ ਗ੍ਰਿਫਤਾਰ ਕੀਤਾ ਗਿਆ ਸੀ। ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ‘ਤੇ ਇਕ ਵਾਰ ਫਿਰ ਸੈਸ਼ਨ ਕੋਰਟ’ ਚ 16 ਸਤੰਬਰ ਨੂੰ ਸੁਣਵਾਈ ਹੋਵੇਗੀ।
8 ਸਤੰਬਰ ਨੂੰ ਰਾਜ ਕੁੰਦਰਾ ਦੇ ਵਕੀਲਾਂ ਵੱਲੋਂ ਅਦਾਲਤ ਤੋਂ ਅਗਲੀ ਤਰੀਕ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਣਵਾਈ ਦੀ ਅਗਲੀ ਤਰੀਕ 16 ਸਤੰਬਰ ਦਿੱਤੀ ਗਈ ਸੀ। ਦੂਜੇ ਪਾਸੇ, ਰਾਜ ਕੁੰਦਰਾ ਦੇ ਅਸ਼ਲੀਲਤਾ ਮਾਮਲੇ ਦੀ ਸੁਰਖੀਆਂ ਦੇ ਵਿੱਚ ਸ਼ਿਲਪਾ ਸ਼ੈੱਟੀ ਬੁੱਧਵਾਰ ਨੂੰ ਹੀ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਪਹੁੰਚੀ ਹੈ। ਰਾਜ ਕੁੰਦਰਾ ਦੇ ਜੇਲ ਜਾਣ ਤੋਂ ਬਾਅਦ, ਸ਼ਿਲਪਾ ਕੁਝ ਦਿਨਾਂ ਤੱਕ ਕੈਮਰਿਆਂ ਤੋਂ ਦੂਰ ਰਹੀ, ਪਰ ਇਸਦੇ ਬਾਅਦ ਉਹ ਦੁਬਾਰਾ ਆਪਣੇ ਕੰਮ ਤੇ ਪਰਤ ਆਈ।
ਸ਼ਿਲਪਾ ਸ਼ੈੱਟੀ ਦਾ ਜਦੋਂ ਤੋਂ ਨਾਮ ਆਇਆ ਹੈ ਲਗਾਤਾਰ ਸੁਰਖੀਆਂ ਵਿੱਚ ਹੈ। ਇਹ ਖ਼ਬਰ ਵੀ ਆਈ ਸੀ ਕਿ ਸ਼ਿਲਪਾ ਸ਼ੈੱਟੀ ਹੁਣ ਆਪਣੇ ਪਤੀ ਰਾਜ ਕੁੰਦਰਾ ਦਾ ਘਰ ਛੱਡ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਦੀ ਯੋਜਨਾ ਬਣਾ ਰਹੀ ਹੈ। ਅਦਾਕਾਰਾ ਦੇ ਕਰੀਬੀ ਦੋਸਤਾਂ ਨੇ ਦਾਅਵਾ ਕੀਤਾ ਹੈ ਕਿ ਉਹ ਰਾਜ ਕੁੰਦਰਾ ਤੋਂ ਦੂਰ ਇੱਕ ਜੀਵਨ ਦੀ ਯੋਜਨਾ ਬਣਾ ਰਹੀ ਹੈ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਵਿਆਹ 2009 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ – ਪੁੱਤਰ ਵਿਯਾਨ ਅਤੇ ਧੀ ਸਮਿਸ਼ਾ।