Shiv Kumar Khurana Death: ਫਿਲਮ ਨਿਰਦੇਸ਼ਕ ਸ਼ਿਵ ਕੁਮਾਰ ਖੁਰਾਨਾ ਸਾਡੇ ਵਿੱਚ ਨਹੀਂ ਰਹੇ। 83 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ। ਨਿਰਦੇਸ਼ਕ ਨੇ ਵੀਰਵਾਰ ਨੂੰ ਮੁੰਬਈ ‘ਚ ਆਖਰੀ ਸਾਹ ਲਿਆ।
ਸ਼ਿਵ ਕੁਮਾਰ ਖੁਰਾਣਾ ਨੇ ਆਪਣੇ ਲੰਬੇ ਕਰੀਅਰ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਸਨ। ‘ਸੋਨੇ ਕੀ ਜੰਜੀਰ’, ‘ਬਦਨਾਮ’, ‘ਮਿੱਟੀ ਔਰ ਸੋਨਾ’, ‘ਇੰਤਕਾਮ ਕੀ ਆਗ’, ‘ਹਮ ਤੁਮ ਔਰ ਵੋ’,’ਦਗਾਬਾਜ਼’, ‘ਅੰਗ ਸੇ ਅੰਗ ਲਗੇ’, ਨਸੀਬ ਵਰਗੀਆਂ ਫਿਲਮਾਂ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ। ਸ਼ਿਵ ਕੁਮਾਰ ਖੁਰਾਣਾ ਦੇ ਦਿਹਾਂਤ ‘ਤੇ ਸੋਸ਼ਲ ਮੀਡੀਆ ‘ਤੇ ਸੈਲੇਬਸ ਨੇ ਸੋਗ ਜਤਾਇਆ ਹੈ। ਵਿੰਦੂ ਦਾਰਾ ਸਿੰਘ ਨੇ ਨਮ ਅੱਖਾਂ ਨਾਲ ਨਿਰਦੇਸ਼ਕ ਨੂੰ ਸ਼ਰਧਾਂਜਲੀ ਦਿੱਤੀ ਹੈ। ਸੂਤਰਾਂ ਅਨੁਸਾਰ ਸ਼ਿਵ ਕੁਮਾਰ ਖੁਰਾਣਾ ਦੀ ਪ੍ਰਾਰਥਨਾ ਸਭਾ 28 ਅਕਤੂਬਰ ਨੂੰ ਸ਼ਾਮ 4-5 ਵਜੇ ਮੁੰਬਈ ਵਿੱਚ ਰੱਖੀ ਗਈ ਹੈ। ਨਿਰਦੇਸ਼ਕ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਸ਼ਿਵ ਕੁਮਾਰ ਖੁਰਾਨਾ ਨੇ ਫਿਲਮ ‘ਹਮ ਤੁਮ ਔਰ ਵੋ’ ‘ਚ ਦਿੱਗਜ ਅਭਿਨੇਤਾ ਵਿਨੋਦ ਖੰਨਾ ਨੂੰ ਸਾਈਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕਿਹਾ ਜਾਂਦਾ ਹੈ ਕਿ ਸ਼ਿਵ ਕੁਮਾਰ ਪਹਿਲੇ ਫਿਲਮ ਨਿਰਮਾਤਾ ਸਨ ਜਿਨ੍ਹਾਂ ਨੇ ਵਿਨੋਦ ਖੰਨਾ ਨੂੰ ਹੀਰੋ ਵਜੋਂ ਸਾਈਨ ਕੀਤਾ ਸੀ। 90 ਦੇ ਦਹਾਕੇ ਦਾ ਇੱਕ ਸਮਾਂ ਸੀ ਜਦੋਂ ਵਿਨੋਦ ਖੰਨਾ ਫਿਲਮਾਂ ਵਿੱਚ ਜ਼ਿਆਦਾਤਰ ਨੈਗੇਟਿਵ ਰੋਲ ਵਿੱਚ ਹੀ ਨਜ਼ਰ ਆਉਂਦੇ ਸਨ। ਅਜਿਹੇ ਦੌਰ ਵਿੱਚ ਸ਼ਿਵ ਕੁਮਾਰ ਨੇ ਵਿਨੋਦ ਖੰਨਾ ਨੂੰ ਬਾਲੀਵੁੱਡ ਵਿੱਚ ਇੱਕ ਹੀਰੋ ਵਜੋਂ ਪੇਸ਼ ਕੀਤਾ। ਇਹ ਨਿਰਦੇਸ਼ਕ ਦੁਆਰਾ ਲਿਆ ਗਿਆ ਇੱਕ ਵੱਡਾ ਜੋਖਮ ਸੀ, ਪਰ ਇਸਦਾ ਨਤੀਜਾ ਚੰਗਾ ਰਿਹਾ। ਅਰੁਣਾ ਇਰਾਨੀ, ਭਾਰਤੀ ‘ਹਮ ਤੁਮ ਔਰ ਵੋ’ ਵਿੱਚ ਵਿਨੋਦ ਖੰਨਾ ਨਾਲ ਨਜ਼ਰ ਆਈਆਂ ਸਨ। ਸ਼ਿਵ ਕੁਮਾਰ ਖੁਰਾਨਾ ਨੇ ਬਿੱਗ ਬੌਸ ਵਿਜੇਤਾ ਵਿੰਦੂ ਦਾਰਾ ਸਿੰਘ ਨੂੰ ਫਿਲਮ ‘ਕਰਨ’ ਤੋਂ ਬਾਲੀਵੁੱਡ ਵਿੱਚ ਲਾਂਚ ਕੀਤਾ। ਇਹ ਫਿਲਮ 1994 ਵਿੱਚ ਆਈ ਸੀ। ਨਿਰਦੇਸ਼ਕ ਭਾਵੇਂ ਹੁਣ ਸਾਡੇ ਵਿਚਕਾਰ ਨਹੀਂ ਰਹੇ, ਪਰ ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪ੍ਰਸ਼ੰਸਕ ਹਮੇਸ਼ਾ ਯਾਦ ਰੱਖਣਗੇ।