252 ਕਰੋੜ ਦੇ ਡਰੱਗ ਮਾਮਲੇ ਵਿਚ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਐਂਟੀ ਨਾਰਕੋਟਿਕਸ ਸੈੱਲ ਨੇ ਸਿਧਾਂਤ ਨੂੰ ਸੰਮਨ ਭੇਜਿਆ ਹੈ। ਸਿਧਾਂਤ ਨੂੰ 25 ਨਵੰਬਰ ਨੂੰ ਆਪਣਾ ਬਿਆਨ ਦਰਜ ਕਰਵਾਉਣਾ ਹੋਵੇਗਾ। ਇਸ ਤੋਂ ਪਹਿਲਾਂ ਮਸ਼ਹੂਰ ਇੰਫਲੁਏਂਸਰ ਓਹਰਾਨ ਨੂੰ ਵੀ ਸੰਮਨ ਭੇਜਿਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਐਂਟੀ ਨਾਰਕੋਟਿਕਸ ਸੈੱਲ ਦੀ ਘਾਟਕੋਪਰ ਯੂਨਿਟ ਨੇ ਓਰੀ ਨੂੰ ਦੂਜਾ ਸੰਮਨ ਵੀ ਭੇਜਿਆ ਹੈ। ਉਨ੍ਹਾਂ ਨੂੰ 26 ਨਵੰਬਰ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਹੈ।
ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਐਂਟੀ ਨਾਰਕੋਟਿਕਸ ਸੈੱਲ ਨੇ ਅਗਸਤ ਵਿੱਚ ਦਾਊਦ ਇਬਰਾਹਿਮ ਨਾਲ ਕੰਮ ਕਰਨ ਵਾਲੇ ਡਰੱਗ ਤਸਕਰ ਸਲੀਮ ਡੋਲਾ ਦੇ ਪੁੱਤਰ ਤਾਹਿਰ ਡੋਲਾ ਨੂੰ ਦੁਬਈ ਤੋਂ ਹਵਾਲਗੀ ਕੀਤੀ ਸੀ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਐਂਟੀ ਨਾਰਕੋਟਿਕਸ ਸੈੱਲ ਨੇ ਅਗਸਤ ਵਿੱਚ ਦਾਊਦ ਇਬਰਾਹਿਮ ਨਾਲ ਕੰਮ ਕਰਨ ਵਾਲੇ ਡਰੱਗ ਤਸਕਰ ਸਲੀਮ ਡੋਲਾ ਦੇ ਪੁੱਤਰ ਤਾਹਿਰ ਡੋਲਾ ਨੂੰ ਦੁਬਈ ਤੋਂ ਗ੍ਰਿਫਤਾਰ ਕੀਤਾ ਸੀ। ਪੁੱਛਗਿਛ ਦੌਰਾਨ ਤਾਹੇਰ ਡੋਲਾ ਨੇ ਬਿਆਨ ਵਿਚ ਕਿਹਾ ਕਿ ਉਸ ਵੱਲੋਂ ਭਾਰਤ ਤੇ ਵਿਦੇਸ਼ਾਂ ਵਿਚ ਆਯੋਜਿਤ ਹੋਣ ਵਾਲੀਆਂ ਡਰੱਗਸ ਪਾਰਟੀਆਂ ਵਿਚ ਬਾਲੀਵੁੱਡ ਐਕਟਰਸ, ਮਾਡਲਸ, ਰੈਪਰਸ, ਫਿਲਮਮੇਕਰ ਤੇ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਰਿਸ਼ਤੇਦਾਰ ਵੀ ਸ਼ਾਮਲ ਹੁੰਦੇ ਸਨ।
ਇਹ ਵੀ ਪੜ੍ਹੋ : ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ
ਤਾਹੇਰ ਡੋਲਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਪਾਰਟੀਆਂ ਵਿਚ ਡਰੱਗ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਪਾਰਟੀਆਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਵਿਚ ਸ਼ਰਧਾ ਕਪੂਰ, ਭਰਾ ਸਿਧਾਰਥ ਕਪੂਰ, ਅਲੀਸ਼ਾ ਪਾਰਕਰ, ਨੋਰਾ ਫਤੇਹੀ, ਓਰੀ ਉਰਫ ਓਹਰਾਨ, ਮਸ਼ਹੂਰ ਫਿਲਮਮੇਕਰ ਜੋੜੀ ਅੱਬਾਸ-ਮਸਤਾਨ, ਰੈਪਰ ਲੋਕਾ ਤੇ ਬਾਬਾ ਸਿੱਦੀਕੀ ਦੇ ਪੁੱਤਰ ਜੀਸ਼ਾਨ ਸਿੱਦੀਕੀ ਵੀ ਸ਼ਾਮਲ ਹਨ।
ਦੱਸ ਦੇਈਏ ਕਿ ਸ਼ਰਧਾ ਕਪੂਰ ਨੇ ਸਾਲ 2017 ਵਿਚ ਰਿਲੀਜ਼ ਹੋਈ ਦਾਊਦ ਇਬ੍ਰਾਹਿਮ ਦੀ ਭੈਣ ਹਸੀਨਾ ਪਾਰਕਰ ਵਿਚ ਹਸੀਨਾ ਦਾ ਰੋਲ ਪਲੇਅ ਕੀਤਾ ਸੀ ਜਦੋਂ ਕਿ ਉਸ ਦੇ ਭਰਾ ਸਿਧਾਰਥ ਕਪੂਰ ਦਾਊਦ ਇਬ੍ਰਾਹਿਮ ਦੇ ਰੋਲ ਵਿਚ ਸਨ।
ਵੀਡੀਓ ਲਈ ਕਲਿੱਕ ਕਰੋ -:
























