shri akal takht on june 1984: ਜੂਨ 1984 ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਭਾਰਤੀ ਫ਼ੌਜ ਦੇ ਵਲੋਂ ਕੀਤੇ ਗਏ ਅਪ੍ਰੇਸ਼ਨ ਬਲੂ ਸਟਾਰ ‘ਤੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇੱਕ ਡਾਕੂਮੈਂਟਰੀ ਫਿਲਮ ਬਣਾਈ ਜਾਵੇਗੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ – ਜੂਨ 1984 ਦੇ ਵਿੱਚ ਵਾਪਰੇ ਘੱਲੂਘਾਰੇ ਤੇ ਆਜ਼ਾਦੀ ਤੋਂ ਬਾਅਦ ਸਿੱਖਾਂ ਤੇ ਹੋਏ ਤਸ਼ੱਦਦ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਚਸ਼ਮਦੀਦ ਗਵਾਹਾਂ ਤੇ ਇਸ ਦੁਖਾਂਤ ਨੂੰ ਹੰਢਾਉਣ ਵਾਲੇ ਹੋਰਨਾਂ ਨੂੰ ਆਪਣੇ ਤਜ਼ਰਬੇ ਇੱਕ ਵੀਡੀਓ ਫੌਰਮੇਟ ਦੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਹੈ। ਉਹਨਾਂ ਨੇ ਕਿਹਾ ਇਹ ਇਸ ਲਈ ਹੈ ਤਾ ਜੋ 1 ਤੋਂ 10 ਜੂਨ 1984 ਦਰਮਿਆਨ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜੋ ਵਾਪਰਿਆ ਉਸ ਨੂੰ ਫਿਰ ਦਰਸਾਇਆ ਜਾ ਸਕੇ ਤੇ ਇਤਿਹਾਸ ਲਈ ਰਿਕਾਰਡ ਰੱਖਿਆ ਜਾ ਸਕੇ। ਅਕਾਲ ਤਖ਼ਤ ਦਾ ਮੰਨਣਾ ਹੈ ਕਿ ਚਸ਼ਮਦੀਦ ਗਵਾਹਾਂ ਦੀ ਇੰਟਰਵਿਊ ਤੇ ਫੌਜ ਦੇ ਤਸ਼ੱਦਦ ਦੀਆਂ ਰਿਪੋਰਟਾਂ ਦੀ ਪ੍ਰਮਾਣਿਕਤਾ ਤੇ ਭਰੋਸੇਯੋਗ ਖਾਤਾ ਹੋਣਾ ਚਾਹੀਦਾ ਹੈ।
ਉਹਨਾਂ ਨੇ ਇੱਕ ਚਸ਼ਮਦੀਦ ਦੇ ਤਜੁਰਬੇ ਬਾਰੇ ਜਾਨਣ ਲਈ ‘ਪੰਥ ਸੇਵਕ ‘ਪੁਰਸਕਾਰ ਨਾਲ ਸਨਮਾਨਿਤ ਹਰਵਿੰਦਰ ਸਿੰਘ ਖਾਲਸਾ ਨਾਲ ਮੁਲਾਕਾਤ ਵੀ ਕੀਤੀ।