sidhu moosewala shared post : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਤੌਰ ਹੀਰੋ ਪਹਿਲੀ ਪੰਜਾਬੀ ਫ਼ਿਲਮ ‘ਮੂਸਾ ਜੱਟ’ ਨੂੰ ਭਾਰਤੀ ਸੈਂਸਰ ਬੋਰਡ ਨੇ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਫ਼ਿਲਮ ਦੋ ਦਿਨ ਬਾਅਦ 1 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣੀ ਸੀ। ਪਰ ਹੁਣ ਇਹ ਮਿਥੇ ਸਮੇਂ ਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੇਗੀ। ਸੈਂਸਰ ਬੋਰਡ ਦੀ ਇਸ ਕਾਰਵਾਈ ਨੂੰ ਲੈ ਕੇ ਫ਼ਿਲਮ ਦੀ ਟੀਮ ਵੱਲੋਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ ਗਈ।
ਜਿਸ ਦੇ ਬਾਅਦ ਗਾਇਕ ਤੇ ਵਲੋਂ ਸੋਸ਼ਲ ਮੀਡੀਆ ਤੇ ਇੱਕ ਵਿਸ਼ੇਸ਼ ਪੋਸਟ ਵੀ ਸਾਂਝੀ ਕੀਤੀ ਗਈ ਹੈ। ਜਿਸ ਦੇ ਵਿੱਚ ਸਿੱਧੂ ਲਿਖਦੇ ਹਨ ਕਿ – ਇਹ ਕੋਈ ਨਵੀਂ ਗੱਲ ਨਹੀਂ ਹੈ ਜੋ ਅੱਜ ਮੇਰੇ ਨਾਲ ਹੋਈ ਹੈ। ਜਦੋਂ ਮਈ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਵੀ ਮਈ ਬਹੁਤ ਚੀਜਾਂ ਦਾ ਸਾਹਮਣਾ ਕੀਤਾ ਸੀ ਤੇ prove ਕੀਤਾ ਸੀ ਕਿ ਕੋਈ ਆਮ ਬੰਦਾ ਬਿਨਾ ਸ਼ਕਲ ਸੂਰਤ ਦੇ ਆਪਣੇ ਟੈਲੇਂਟ ਦੇ ਸਰ ਤੇ ਦੁਨੀਆਂ ਤੇ ਨਾਮ ਬਣਾ ਸਕਦਾ ਹੈ। ਉਸ ਸਮੇਂ ਵੀ ਬਹੁਤ ਲੋਕ ਕਹਿੰਦੇ ਸਨ ਕਿ ਇਹ ਕੱਲ੍ਹ ਦਾ ਜਵਾਕ ਇਹਨੇ ਕੀ ਕਰ ਲੈਣਾ ਹੈ। ਤੇ ਇਹ ਦੁਨੀਆਂ ਦਾ ਦਸਤੂਰ ਹੈ।
ਜਦੋਂ ਕੁਛ ਵੀ ਤੁਸੀਂ ਆਪਣਾ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ ਤੇ ਮੈਂ ਇਸ ਚੀਜ ਦੇ ਲਈ ਸ਼ੁਰੂ ਤੋਂ ਹੀ ਤਿਆਰ ਰਿਹਾ ਹਾਂ ਤੇ ਅੱਜ ਵੀ ਕਈ ਫਿਲਮ ਇੰਡਸਟਰੀ ਦੇ ਲੋਕ ਇਹ ਕਹਿ ਰਹੇ ਹਨ ਕਿ ਇਹ ਤਾ ਨਵੇਂ ਹਨ ਹਨ ਨੇ ਕਿ ਕਰਨਾ। ਉਹਨਾਂ ਨੇ ਕਿਹਾ ਇਹ ਮੇਰੀ ਪਹਿਲੀ ਫਿਲਮ ਆ ਆਖਰੀ ਨਹੀਂ ਇਸ ਸਭ ਦੇ ਚਲਦੇ ਸਿੱਧੂ ਨੇ ਹੋਰ ਵੀ ਬਹੁਤ ਕੁੱਝ ਲਿਖਿਆ। ਉਹਨਾਂ ਨੇ ਇਹ ਵੀ ਕਿਹਾ ਕਿ ਭਾਵੇ ਇਹ ਫਿਲਮ ਇੰਡੀਆ ਦੇ ਵਿੱਚ ਨਾ ਰਿਲੀਜ਼ ਹੋਵੇ ਪਰ ਬਾਹਰ ਵਿਦੇਸ਼ਾ ਦੇ ਵਿੱਚ ਜਰੂਰ ਰਿਲੀਜ਼ ਹੋਵੇਗੀ।
ਇਹ ਵੀ ਦੇਖੋ : ਜਸਲੀਨ ਪਟਿਆਲਾ ਪਹੁੰਚੀ ਸਿੱਧੂ ਦੀ ਕੋਠੀ, ਕਹਿੰਦੀ ਚੰਗਾ ਹੋਇਆ ਅਸਤੀਫਾ ਦੇ ਦਿੱਤਾ, ਲੋੜ ਨਹੀਂ ਤੁਹਾਡੀ