Singer Brar granted bail : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਕੋਰਟ ਵਲੋਂ ਜਮਾਨਤ ਦੇ ਦਿੱਤੀ ਗਈ ਹੈ । ਉਹਨਾਂ ਦੇ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਸ਼ਾਮ ਤੱਕ ਸ਼੍ਰੀ ਬਰਾੜ ਰਿਹਾ ਹੋ ਸਕਦੇ ਹਨ । ਅੱਜ ਉਹਨਾਂ ਦੀ ਬੇਲ ਕੋਰਟ ਵਲੋਂ ਮੰਜੂਰ ਕਰ ਲਈ ਗਈ ਹੈ। ਜਿਸ ਦੇ ਨਾਲ ਜੱਜ ਵਲੋਂ ਸ਼੍ਰੀ ਬਰਾੜ ਨੂੰ ਖਾਸ ਹਦਾਇਤ ਦਿਤੀ ਹੈ ।ਕਿ ਉਹ ਨਾ ਭੜਕਾਊ ਗੀਤ ਗਏਗਾ ਤੇ ਨਾ ਹੀ ਲਿਖੇਗਾ ।
ਸ਼੍ਰੀ ਬਰਾੜ ਦੇ ਗੀਤ ‘ ਜਾਨ ‘ ਨੂੰ ਲੈ ਕੇ ਇਹ ਸਾਰਾ ਮੁੱਦਾ ਖੜ੍ਹਾ ਹੋਇਆ ਹੈ। ਇਸ ਗੀਤ ਨੂੰ ਗਾਉਣ ਵਾਲੇ ਗਾਇਕ ਸ਼੍ਰੀ ਬਰਾੜ ਉਰਫ ਪਵਨਦੀਪ ਸਿੰਘ ਨੂੰ ਸੀ.ਆਈ.ਏ.ਸਟਾਫ਼ ਪਟਿਆਲਾ ਦੀ ਪੁਲਿਸ ਨੇ ਮੋਹਾਲੀ ਤੋਂ ਗਿਰਫ਼ਤਾਰ ਕੀਤਾ ਸੀ । ਉਸ ਖਿਲਾਫ ਥਾਣਾ ਸਿਵਲ ਲਾਈਨ ਵਿੱਚ ਪੀ.ਆਈ.ਡੀ ਐਕਟ 1922 ਤੇ 500,501,502,505,115,116,120, ਬੀ.ਆਈ.ਪੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ।
ਸ਼੍ਰੀ ਬਰਾੜ ਬਾਰੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਦਾ ਕਹਿਣਾ ਸੀ ਕਿ youtube ਤੇ ਪੰਜਾਬੀ ਗੀਤ ਜਿਸ ਦਾ ਟਾਈਟਲ ਜਾਂ ਹੈ। ਉਸ ਦੇ ਬੋਲ ਕਾਫੀ ਜਾਂਦਾ ਭੜਕਾਊ ਹਨ। ਇਸ ਨਾਲ ਜੇਲ੍ਹਾਂ ਅੰਦਰ ਬੈਠੇ ਬੰਦ ਅਪਰਾਧੀਆਂ ਨੂੰ ਵੀ ਹੋਰ ਘਿਨੌਣੇ ਜੁਰਮ ਕਰਨ ਦੀ ਪ੍ਰੇਰਨਾ ਮਿਲਦੀ ਹੈ । ਇਸ ਗੀਤ ਨਾਲ ਨੌਜੁਆਨ ਕੁਰਾਹੇ ਪੈ ਸਕਦੇ ਹਨ ਤੇ ਜਿਸ ਕਰਕੇ ਗਾਇਕ ਸ਼੍ਰੀ ਬਰਾੜ ਖਿਲਾਫ ਕੇਸ ਦਰਜ ਹੋਇਆ ਇਸ ਗੀਤ ਦੀ ਗਾਇਕਾ ਬਾਰਬੀ ਮਾਨ ਸੀ ਤੇ ਗੁਰਨੀਤ ਦੋਸਾਂਝ ਤੇ ਸ਼੍ਰੀ ਬਰਾੜ ਮੁੱਖ ਕਿਰਦਾਰ ਨਿਭਾ ਰਹੇ ਹਨ ਤੇ ਇਸ ਦੇ ਬੋਲ ਵੀ ਸ਼੍ਰੀ ਬਰਾੜ ਵਲੋਂ ਹੀ ਲਿਖੇ ਗਏ ਸਨ।
ਦੇਖੋ ਵੀਡੀਓ : ਰਾਮ ਰਹੀਮ ਦੀ ਗੁਪਤ ਕੈਮਰੇ ਤੋਂ ਬਣਾਈ ਵੀਡੀਓ ‘Leak’, ਜੇਲ੍ਹ ‘ਚੋ ਨਿਕਲ ਕਿਸਨੂੰ ਗਿਆ ਮਿਲਣ ਦੇਖੋ !