Singer Hansraj Hans meets : ਮੁੰਬਈ ਤੇ ਦਿੱਲੀ ਵਿੱਚ ਇਕ ਵਿਅਕਤੀ ਰਿੰਕੂ ਦੀ ਹੱਤਿਆ ਤੇ ਕਾਫੀ ਸਿਆਸੀ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਇਸ ਹਤਿਆਕਾਂਡ ਤੇ ਗੁੱਸਾ ਜਾਹਿਰ ਕਰ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵੀ ਇਸ ਤੇ ਟਵੀਟ ਕਰਕੇ ਆਪਣੇ ਬਿਆਨ ਦੇ ਰਹੇ ਹਨ। ਹਾਲ ਹੀ ਵਿੱਚ ਗਾਇਕ ਤੇ ਸੰਸਦ ਮੈਂਬਰ ਹੰਸਰਾਜ ਹੰਸ ਦਿੱਲੀ ਵਿੱਚ ਰਿੰਕੂ ਦੇ ਘਰ ਗਏ। ਜਿਥੇ ਉਹਨਾਂ ਨੇ ਰਿੰਕੂ ਦੇ ਘਰਦਿਆਂ ਨਾਲ ਮੁਲਾਕਾਤ ਕੀਤੀ ਤੇ ਭਰੋਸਾ ਦਵਾਇਆ ਕਿ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਜਾਵੇਗਾ।
प्रदेश अध्यक्ष श्री @adeshguptabjp और सांसद श्री @hansrajhansHRH ने मंगोलपुरी में रिंकु शर्मा जिनकी कल हत्या कर दी गई थी, उनके घर जाकर परिजनों ने मुलाक़ात की और पार्टी की ओर से 5 लाख रुपये की आर्थिक मदद की घोषणा की। साथ ही हर सम्भव मदद का भरोसा भी दिलाया। #JusticeForRinkuSharma pic.twitter.com/ZKYFEx6APL
— BJP Delhi (@BJP4Delhi) February 12, 2021
ਇਸ ਦੌਰਾਨ ਹੰਸਰਾਜ ਹੰਸ ਦੇ ਨਾਲ ਦਿੱਲੀ BJP ਦੇ ਮੈਂਬਰ ਆਦੇਸ਼ ਗੁਪਤਾ ਵੀ ਸਨ। ਮੁਲਾਕਾਤ ਦੌਰਾਨ ਪਾਰਟੀ ਵਲੋਂ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਤੇ ਹਰ ਤਰਾਂ ਦੀ ਸੰਭਵ ਮੱਦਦ ਕਰਨ ਦਾ ਭਰੋਸਾ ਦਵਾਇਆ। ਉਨ੍ਹਾਂ ਨੇ ਗੱਲਬਾਤ ਕਰਦੇ ਕਿਹਾ ਕੀ ਮੇਰੇ ਤੋਂ ਮਾਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ। ਓਹਨਾ ਨੇ ਕਿਹਾ ਮੈ ਸਭ ਨੂੰ ਬੇਨਤੀ ਕਰਦਾ ਹਾਂ ਕੀ ਨਾਹਰੇ ਬਾਜੀ ਕਰਨ ਦੀ ਜਗਾਹ ਸਭ ਉਸਦੇ ਪਰਿਵਾਰ ਵੱਲ ਧਿਆਨ ਦਿਓ। ਦੋਸ਼ੀਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਦੱਸ ਦੇਈਏ ਕੀ ਬੁੱਧਵਾਰ ਦੀ ਰਾਤ ਦਿੱਲੀ ਦੇ ਮੰਗੋਲਪੁਰੀ ਇਲਾਕੇ ਦੇ ਵਿੱਚ ਬਜਰੰਗ ਦਲ ਦੇ ਕਾਰਜਸ਼ੀਲ ਵਿਅਕਤੀ ਰਿੰਕੂ ਦੀ ਕੁੱਝ ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਸੀ। ਜਿਸ ਸਮੇ ਉਸ ਤੇ ਹਮਲਾ ਹੋਇਆ ਸੀ ਉਸ ਸਮੇ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਿਹਾ ਸੀ। ਰਿੰਕੂ ਇਕ ਹੌਸਪੀਟਲ ਦੀ ਲੈਬ ਦੇ ਵਿੱਚ ਕੰਮ ਕਰਦਾ ਸੀ ਤੇ BJP ਦਾ ਮੈਂਬਰ ਵੀ ਸੀ। ਦੋਸ਼ੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।
ਇਹ ਵੀ ਦੇਖੋ : ਲੋਕ ਸਭਾ ‘ਚ ਅਮਿਤ ਸ਼ਾਹ ਨਾਲ ਭਿੜ ਗਏ ਓਬੈਸੀ, ਮੋਦੀ ਸਰਕਾਰ ਦੀ ਕਰ ਦਿੱਤੀ ਲਾਹ-ਪਾਹ