Singer Harf Cheema’s wife : ਅੱਜ ਦਾ ਦਿਨ ਹਰਫ਼ ਚੀਮਾ ਲਈ ਬਹੁਤ ਹੀ ਖ਼ਾਸ ਹੈ, ਅੱਜ ਉਹਨਾਂ ਦੀ ਪਤਨੀ ਜੈਜ਼ਮੀਨ ਚੀਮਾ ਦਾ ਜਨਮ ਦਿਨ ਹੈ । ਇਸ ਖਾਸ ਮੌਕੇ ਤੇ ਹਰਫ਼ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਇਾੱਕ ਤਸਵੀਰ ਵੀ ਸਾਂਝੀ ਕੀਤੀ ਹੈ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਹਰਫ਼ ਚੀਮਾ ਤੇ ਉਹਨਾਂ ਦੀ ਪਤਨੀ ਨਜ਼ਰ ਆ ਰਹੇ ਹਨ । ਹਰਫ਼ ਚੀਮਾ ਦੇ ਪ੍ਰਸ਼ੰਸਕ ਉਹਨਾਂ ਨੂੰ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ।
ਹਰਫ਼ ਚੀਮਾ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਕਿਸਾਨੀ ਅੰਦੋਲਨ ਵਿੱਚ ਥੋੜਾ ਬਹੁਤ ਹਿੱਸਾ ਪਾ ਸਕਿਆ ਹਾਂ ਤਾਂ ਇੱਸ ਵਿੱਚ ਵੱਡਾ ਹੱਥ ਜੈਜ਼ਮੀਨ ਚੀਮਾ ਦਾ ਹੈ । ਜਿਸ ਨੇ ਮੇਰੀਆਂ ਘਰ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਆਪ ਸਾਂਭ ਲਈਆਂ….ਜਨਮ ਦਿਨ ਮੁਬਾਰਕ ਜੈਜ਼ਮੀਨ ਚੀਮਾ’ । ਤੁਹਾਨੂੰ ਦੱਸ ਦਿੰਦੇ ਹਾ ਕਿ ਹਰਫ਼ ਚੀਮਾ ਕਿਸਾਨ ਅੰਦੋਲਨ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ । ਦਿੱਲੀ ਬਾਰਡਰ ਤੇ ਕਿਸਾਨਾਂ ਨਾਲ ਲਗਾਤਾਰ ਧਰਨਾ ਦੇ ਰਹੇ ਹਨ ।
ਦੱਸ ਦੇਈਏ ਕਿ ਹਰਫ਼ ਚੀਮਾ ਪਿੱਛਲੇ ਕੁੱਝ ਸਮੇ ਤੋਂ ਦਿੱਲੀ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਹਿੱਸਾ ਪਾ ਰਹੇ ਹਨ । ਉਹ ਤੇ ਕੰਵਰ ਗਰੇਵਾਲ ਲਗਾਤਾਰ ਓਥੇ ਸੇਵਾ ਕਰ ਰਹੇ ਹਨ ਤੇ ਆਪਣੇ ਨਵੇਂ ਤੋਂ ਨਵੇਂ ਗੀਤਾਂ ਰਹੀ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੇ ਹਨ ਕਿਸਾਨਾਂ ਨੂੰ motivate ਕਰ ਰਹੇ ਹਨ ਤੇ ਨੌਜੁਆਨਾਂ ਨੂੰ ਵੀ ਲਗਾਤਾਰ ਸੇਧ ਦੇ ਰਹੇ ਹਨ ਕਿ ਉਹ ਆਪਣੇ ਬਜ਼ੁਰਗਾਂ ਦੇ ਕਹਿਣੇ ਦੇ ਵਿੱਚ ਰਹਿਣ ਤੇ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਵੀ ਕੰਮ ਲੈਣ।