“ਸਨੋਅਮੈਨ” ਫਿਲਮ ਦੀ ਸੂਟਿੰਗ ਕੈਨੇਡਾ ਦੇ ਬਰਫ਼ੀਲੇ ਮੌਸਮ ਅਤੇ ਜੰਗਲਾਂ ਵਿੱਚ ਬਹੁਤ ਹੀ ਔਖੇ ਹਾਲਾਤਾਂ ‘ਚ ਮੁਕੰਮਲ ਹੋਈ। -34 ਡਿਗਰੀ ਦੇ ਤਪਮਾਨ ਵਿੱਚ ਫਿਲਮ ਦੀ ਪ੍ਰੋਡਕਸ਼ਨ ਟੀਮ ਨੇ ਬਹੁਤ ਹਿੰਮਤ ਅਤੇ ਸਿਰੜ ਨਾਲ ਇਸ ਫਿਲਮ ਦੀ ਸ਼ੂਟਿੰਗ ਨੂੰ ਮੁਕੰਮਲ ਕੀਤਾ। ਨੀਰੂ ਬਾਜਵਾ ਦੀ ਬਾ ਕਮਾਲ ਅਦਾਕਾਰੀ ਇਸ ਵਾਰ ਇੱਕ ਵੱਖਰੇ ਰੰਗ ‘ਚ ਨਜ਼ਰ ਆਏਗੀ। ਇੱਕ ਹਿੰਮਤੀ ਔਰਤ ਦਾ ਕਿਰਦਾਰ ਕੈਨੇਡਾ ਦੇ ਲਚਕਦਾਰ ਕਾਨੂੰਨਾਂ ਦੀ ਪੋਲ ਖੋਲ੍ਹੇਗਾ। ਜੈਜ਼ੀ ਬੀ ਤੁਹਾਨੂੰ ਕੈਨੇਡੀਅਨ ਪੁਲਿਸ ਦੀ ਵਰਦੀ ‘ਚ ਦਿਸੇਗਾ। ਡਿਊਟੀ ਸਭ ਤੋਂ ਪਹਿਲਾਂ ਹੁੰਦੀ ਹੈ, ਉਹ ਇਸ ਕਿਰਦਾਰ ਰਾਹੀਂ ਪਤਾ ਲੱਗੇਗਾ।
ਰਾਣਾ ਰਣਬੀਰ ਵੱਲੋਂ ਲਿਖੀ ਕਹਾਣੀ ‘ਤੇ ਉਸ ਵੱਲੋਂ ਖੁਦ ਨਿਭਾਏ ਗਏ ਕਿਰਦਾਰ ਨੂੰ ਵੇਖ ਜਿੱਥੇ ਲੋਕ ਸਹਿਮਣਗੇ, ਉੱਥੇ ਹੀ ਇੱਕ ਸੋਚਣ ਦਾ ਵਿਸ਼ਾ ਵੀ ਉੱਭਰੇਗਾ ਜੋ ਸ਼ਾਇਦ ਸਾਡੇ ਸਮਾਜ ਵਿੱਚ ਹੈ ਤਾਂ ਬੜੇ ਚਿਰ ਤੋਂ, ਪਰ ਉਸ ਵੱਲ੍ਹ ਕਦੀ ਧਿਆਨ ਨਹੀਂ ਦਿੱਤਾ ਗਿਆ।
ਇਸ ਫਿਲਮ ਰਾਹੀਂ ਇੱਕ ਨਵਾਂ ਚਿਹਰਾ ਅਰਸ਼ੀ ਖਟਕੜ ਪੰਜਾਬੀ ਫਿਲਮ ਜਗਤ ਵਿੱਚ ਉੱਤਰ ਰਿਹੈ, ਜੋ ਕੈਨੇਡਾ ‘ਚ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੀ ਨੁਮਾਇੰਦਗੀ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕੈਨੇਡਾ ਦੇ ਜੰਮਪਲ ਅਰਸ਼ੀ ਖਟਕੜ ਨੇ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ। ਸਿਨੇਮਾ ਦੀ ਦੁਨੀਆਂ ‘ਚ ਨਵੀਆਂ ਪੈੜਾਂ ਪਾਉਣ ਵਾਲੇ ਅਮਨ ਖਟਕੜ ਇਸ ਫਿਲਮ ਦੇ ਨਿਰਦੇਸ਼ਕ ਹਨ। ਇਸ ਤੋਂ ਪਹਿਲਾਂ ਵੀ ਗੋਰਿਆਂ ਨੂੰ ਦਫ਼ਾ ਕਰੋ,ਅੰਗਰੇਜ਼, ਅਰਦਾਸ ਵਰਗੀਆਂ ਫਿਲਮਾਂ ਦਾ ਨਿਰਮਾਣ ਕਰਕੇ ਸਫਲਤਾ ਦੇ ਝੰਡੇ ਗੱਡ ਚੁੱਕੇ ਅਮਨ ਖਟਕੜ ਹੁਰਾਂ ਦਾ ਦਾਅਵਾ ਹੈ ਇਸ ਫਿਲਮ ਦੇ ਆਉਣ ਨਾਲ ਇੱਕ ਵਾਰ ਫਿਰ ਪੰਜਾਬੀ ਸਿਨੇਮਾ ਨਵਾਂ ਮੋੜ ਕੱਟੇਗਾ। ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਇਹ ਫਿਲਮ “ਸਨੋਅਮੈਨ” ਦਰਸ਼ਕਾਂ ਨੂੰ ਵੱਖਰਾ ਵਿਸ਼ਾ, ਦਿੱਖ ਅਤੇ ਫਿਲਮਾਂਕਣ ਦੇਵੇਗੀ।