Sonam-Amy’s film ‘Puara’ : ਪੰਜਾਬੀ ਇੰਡਸਟਰੀ ਜੋ ਕੀ ਕੋਰੋਨਾ ਮਹਾਂਮਾਰੀ ਤੋਂ ਹੁਣ ਤੱਕ ਪ੍ਰਭਾਵਿਤ ਰਹੀ ਹੈ । ਹੁਣ ਫਿਰ ਤੋਂ ਪੰਜਾਬੀ ਕਲਾਕਾਰ ਆਪਣੀ ਫ਼ਿਲਮਾਂ ਦੇ ਨਾਲ ਸਿਨੇਮਾ ਘਰਾਂ ‘ਚ ਰੌਣਕਾਂ ਲਗਾਉਣ ਲਈ ਤਿਆਰ ਨੇ । ਜੀ ਹਾਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਰਿਲੀਜ਼ ਲਈ ਤਿਆਰ ਹੈ । ਜਿਸ ਦੇ ਚੱਲਦੇ ‘ਪੁਆੜਾ’ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ । ਟਰੇਲਰ ਦੇ 2 ਦਿਨਾਂ ਦੇ ਵਿੱਚ ਹੀ 4 ਮਿਲੀਅਨ views ਹੋ ਗਏ ਹਨ।
ਜਿਸ ਦੇ ਚਲਦੇ ਅਦਾਕਾਰਾ ਸੋਨਮ ਬਾਜਵਾ ਨੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਹੈ। ਹਾਸਿਆਂ ਦੇ ਰੰਗਾਂ ਨਾਲ ਭਰਿਆ ਟਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫ਼ਿਲਮ ਪੁਆੜਾ ਦਾ ਟਰੇਲਰ ਬਹੁਤ ਹੀ ਮਜ਼ੇਦਾਰ ਹੈ ਜਿਸ ‘ਚ ਕਾਮੇਡੀ, ਪਰਿਵਾਰਕ ਡਰਾਮ ਤੇ ਖੂਬ ਮਸਤੀ ਦੇਖਣ ਨੂੰ ਮਿਲ ਰਹੀ ਹੈ । ਦੱਸ ਦੇਈਏ ਕੀ ਇਸ ਫ਼ਿਲਮ ਦੇ ਆਡੀਓ ਟਰੈਕ ਰਿਲੀਜ਼ ਹੋ ਚੁੱਕੇ ਹਨ। ਉਹਨਾਂ ਨੇ track ਰਿਲੀਜ਼ ਦੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ – ਜਿੱਥੇ ਗਾਣੇ ਹਨ ਉੱਥੇ ਪਿਆਰ ਹੈ ,ਤੇ ਜਿਥੇ ਪਿਆਰ ਹੈ ਓਥੇ #ਪੁਆੜਾ ਤਾਂ ਪੈਣਾ ਹੀ ਹੈ।
ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਨਜ਼ਰ ਆਉਣਗੇ । ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਟਰੈਂਡਿੰਗ ‘ਚ ਚੱਲ ਰਿਹਾ ਹੈ ।ਇਹ ਫ਼ਿਲਮ 2 ਅਪ੍ਰੈਲ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ‘ਪੁਆੜਾ’ ਫ਼ਿਲਮ ਨੂੰ ਨਾਮੀ ਡਾਇਰੈਕਟਰ ਰੁਪਿੰਦਰ ਚਾਹਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ।