sonia mann on her : ਲਖੀਮਪੁਰ ਖੀਰੀ ਮਾਮਲੇ ਨੂੰ ਯੂਪੀ ਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਲਗਾਤਾਰ ਦਬਾਉਣ ਦੀ ਕੋੋਸ਼ਿਸ਼ ਕਰ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀਆਂ ਗੱਡੀ ਨਾਲ ਕੁਚਲਣ ਵਾਲੇ ਮੰਤਰੀ ਦੇ ਮੁੰਡੇ ਨੂੰ ਬਚਾਇਆ ਜਾ ਸਕੇ । ਇਸ ਮਾਮਲੇ ਨੂੰ ਲੈ ਕੇ ਜੋ ਵੀ ਕਿਸਾਨ ਆਗੂ ਜਾਂ ਸਿਆਸੀ ਆਗੂ ਲਖੀਮਪੁਰ ਜਾਂਦਾ ਹੈ । ਉਸ ਨੂੰ ਯੂਪੀ ਦੀ ਯੋਗੀ ਸਰਕਾਰ ਨਜ਼ਰਬੰਦ ਕਰ ਦਿੰਦੀ ਹੈ ।
ਇਸ ਸਭ ਦੇ ਚਲਦੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੂੰ ਵੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ । ਸੋਨੀਆ ਮਾਨ ਵੀ ਆਪਣੇ ਕੁਝ ਸਾਥੀਆਂ ਨਾਲ ਲਖੀਮਪੁਰ ਖੀਰੀ ਜਾ ਰਹੀ ਸੀ ਤਾਂ ਜੋ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਜਾ ਸਕੇ ਜਿਹੜੇ ਭਾਜਪਾ ਦੇ ਮੰਤਰੀ ਦੇ ਬੇਟੇ ਦੀ ਗੱਡੀ ਥੱਲੇ ਕੁਚਲੇ ਜਾਣ ਤੋਂ ਬਾਅਦ ਇਸ ਦੁਨੀਆ ਤੋਂ ਚਲੇ ਗਏ ।ਪਰ ਸੋਨੀਆ ਮਾਨ ਨੂੰ ਲਖੀਮਪੁਰ ਪਹੁੰਚਣ ਤੋਂ ਪਹਿਲਾਂ ਹੀ ਲੋਕ ਲਿਆ ਗਿਆ ।
ਸੋਨੀਆ ਮਾਨ ਨੇ ਇਸ ਸਭ ਦੀ ਵੀਡੀਓ ਵੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਜਪਾ ਦੀ ਇਸ ਮਾਮਲੇ ਕਰਕੇ ਕਾਫੀ ਕਿਰਕਿਰੀ ਹੋ ਰਹੀ ਹੈ । ਗੋਦੀ ਮੀਡੀਆ ਵੀ ਇਸ ਮਾਮਲੇ ਨੂੰ ਕਿਸੇ ਹੋਰ ਪੱਖ ਤੋਂ ਪੇਸ਼ ਕਰ ਰਿਹਾ ਹੈ ।