ਦੇਸ਼ ਦੇ ਲੱਖਾਂ ਦਿਲਾਂ ਤੇ ਰਾਜ ਕਰਨ ਵਾਲੇ ਸੋਨੂੰ ਸੂਦ ਹਰ ਦਿਨ ਕਿਸੇ ਨਾ ਕਿਸੇ ਦੀ ਮਦਦ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਵਧਾ ਰਹੇ ਹਨ। ਅਦਾਕਾਰਾ ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ, ਪਰ ਜਿਸ ਢੰਗ ਨਾਲ ਉਹ ਲੋਕਾਂ ਦੀ ਮਦਦ ਕਰਦੇ ਹਨ ਹਰ ਕੋਈ ਉਹਨਾਂ ਦਾ ਮੁਰੀਦ ਬਣਿਆ ਹੋਇਆ ਹੈ।
ਅਦਾਕਾਰ ਦਾ ਹਰ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਹੈ। ਉਨ੍ਹਾਂ ਦਾ ਹਰ ਵਾਅਦਾ ਸਮੇਂ ਸਿਰ ਪੂਰਾ ਹੁੰਦਾ ਹੈ। ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ। ਇਸ ਵਾਰ ਸੋਨੂੰ ਸੂਦ ਇੱਕ ਬੱਚੇ ਦੀ ਮਦਦ ਲਈ ਅੱਗੇ ਆਏ ਹਨ। ਇਹ ਬੱਚਾ ਰੇਹੜੀ ਲਗਾ ਕੇ ਬੇਲ ਪੁਰੀ ਵੇਚਦਾ ਹੈ । ਸੋਨੂੰ ਸੂਦ ਨੇ ਆਪਣੇ ਜਨਮ ਦਿਨ ਵਾਲੇ ਦਿਨ ਵੀ ਆਪਣਾ ਵੱਡਾ ਦਿਲ ਦਿਖਾਉਂਦੇ ਲੁਧਿਆਣੇ ਦੇ 9 ਸਾਲਾ ਯੋਧ ਦੀ ਮਦਦ ਕੀਤੀ। ਯੋਧ ਸਿੰਘ ਉਹ ਬੱਚਾ ਹੈ ਜਿਹੜਾ ਕਿ ਬੀਤੇ ਕੁਝ ਦਿਨਾਂ ਤੋਂ ਚਰਚਾਵਾਂ ਵਿਚ ਸੀ।
ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਰੇਹੜੀ ਲਾਉਣ ਨੂੰ ਮਜ਼ਬੂਰ ਸੀ। ਜਿਸ ਦੀ ਵੀਡੀਓ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ ਤੇ ਸੋਨੂੰ ਸੂਦ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਸੋਨੂੰ ਸੂਦ ਆਪਣੇ ਜਨਮਦਿਨ ਦੇ ਹੀ ਦਿਨ ਯੋਧ ਅਤੇ ਉਸ ਦੇ ਪਰਿਵਾਰ ਨੂੰ ਗਿਫਟ ਦਿੱਤਾ। ਸੋਨੂੰ ਸੂਦ ਵੱਲੋਂ 9 ਸਾਲਾ ਯੋਧ ਅਤੇ ਉਸ ਦੀਆਂ ਦੋ ਭੈਣਾਂ ਨੂੰ ਇੱਕ ਚੰਗੇ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਉਨ੍ਹਾਂ ਦੀ ਮਾਤਾ ਨੂੰ ਨੌਕਰੀ ਦਿਵਾਉਣ ਦਾ ਵੀ ਵਾਅਦਾ ਕੀਤਾ।
ਉਨ੍ਹਾਂ ਦਾ ਸਕੂਲ ਦਾ ਖਰਚ ਕਿਤਾਬਾਂ ਦਾ ਖਰਚ ਅਤੇ ਵਰਦੀ ਦਾ ਪੂਰਾ ਖ਼ਰਚ ਚੁੱਕਣ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ। ਦੱਸ ਦਈਏ ਕਿ ਉਥੇ ਯੋਧ ਦੀ ਮਾਂ ਕੋਮਲ ਦਾ ਕਹਿਣਾ ਹੈ ਕਿ ਉਹ ਕਾਫੀ ਪਰੇਸ਼ਾਨ ਸੀ। ਪਰਿਵਾਰ ਵਿਚ 2 ਧੀਆਂ ਅਤੇ ਇਕ ਪੁੱਤਰ ਹੈ। ਸੋਨੂੰ ਸੋਦ ਸਾਡੇ ਲਈ ਰੱਬ ਬਣ ਕੇ ਅੱਗੇ ਆਇਆ ਅਤੇ ਉਨ੍ਹਾਂ ਨੇ ਸਾਡੀ ਮਦਦ ਕੀਤੀ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਮੇਰੇ ਬੱਚੇ ਵਧੀਆ ਸਕੂਲ ਵਿੱਚ ਪੜ੍ਹ ਸਕਣਗੇ।