Sonu Sood made a special appeal : ਕੋਰੋਨਾ ਮਹਾਂਮਾਰੀ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਤੇ ਪੋਲੀਵੁਡ ਦੀਆ ਮਸ਼ਹੂਰ ਹਸਤੀਆਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਕੋਰੋਨਾ ਵੈਕਸੀਨ ਵੀ ਲਗਵਾ ਰਹੀਆਂ ਹਨ। ਜਿਸ ਨੂੰ ਦੇਖਦਾ ਇੱਕ ਵਾਰ ਫਿਰ ਤੋਂ ਦੇਸ਼ ਦੇ ਵਿੱਚ ਤਾਲਾਬੰਦੀ ਤੇ ਕਰਫਿਊ ਦੇ ਹਲਤੁ ਬਣ ਗਏ ਹਨ। ਜਿਸ ਦੇ ਕਾਰਨ ਸਕੂਲ ਤੇ ਕਾਲਜ਼ ਵੀ ਬੰਦ ਹੋ ਗਏ ਹਨ। ਇਸ ਸਭ ਦੇ ਚੱਲਦੇ ਅਦਾਕਾਰ ਸੋਨੂੰ ਸੂਦ ਨੇ ਵਿਦਿਆਰਥੀਆਂ ਦੇ ਬੋਰਡ ਦੇ ਪੇਪਰ ਰੱਧ ਕਰਨ ਦੀ ਸਰਕਾਰ ਨੂੰ ਖਾਸ ਅਪੀਲ ਕੀਤੀ ਹੈ। ਉਹਨਾਂ ਨੇ ਦੂਜੇ ਦੇਸ਼ਾਂ ਦੀ ਮਿਸਾਲ ਦਿੰਦੇ ਹੋਏ ਪੇਪਰ ਰੱਧ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੇਪਰ ਆਫਲਾਈਨ ਨਾ ਲੈਣ ਦੀ ਖਾਸ ਅਪੀਲ ਕੀਤੀ ਹੈ।
I request everyone to support students who are forced to appear for offline board exams in these tough times. With the number of cases rising to 145k a day I feel there should be an internal assessment method to promote them rather than risking so many lives. #cancelboardexam2021 pic.twitter.com/Taq38B0811
— sonu sood (@SonuSood) April 11, 2021
ਸੋਨੂੰ ਸੂਦ ਨੇ ਵੀਡੀਓ ਦੇ ਵਿੱਚ ਖਾਸ ਕਿਹਾ ਹੈ ਕਿ – ਵਿਦਿਆਰਥੀਆਂ ਦੇ ਵਲੋਂ ਮੈ ਖਾਸ ਅਪੀਲ ਕਰਨਾ ਚਹੁੰਦਾ ਹਾਂ। ਸੀ.ਬੀ.ਐੱਸ.ਸੀ ਤੇ ਬੋਰਡ ਦੇ ਪੇਪਰ ਆਫਲਾਈਨ ਨਾ ਹੋਣ। ਉਹਨਾਂ ਕਿਹਾ ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਬੱਚੇ ਪੇਪਰ ਦੇਣ ਲਈ ਤਿਆਰ ਹਨ। ਉਹਨਾਂ ਨੇ ਅਰਬ ਦੇ ਮੈਕਸੀਕੋ ਵਰਗੇ ਦੇਸ਼ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ – ਓਥੇ ਕੋਰੋਨਾ ਕੇਸ ਘੱਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੇਪਰ ਰੱਧ ਕਰ ਦਿਤੇ ਹਨ ਤੇ ਸਾਡੇ ਦੇਸ਼ ਦੇ ਵਿੱਚ ਕੋਰੋਨਾ ਕੇਸ ਵੱਧ ਹਨ ਅਸੀਂ ਤਾ ਵੀ ਪੇਪਰ ਲੈਣ ਬਾਰੇ ਸੋਚ ਰਹੇ ਹਾਂ। ਜੋ ਕਿ ਨਜਾਇਜ਼ ਹੈ ਮੈਨੂੰ ਨਹੀਂ ਲਗਦਾ ਕਿ ਪੇਪਰ ਲੈਣ ਲਈ ਇਹ ਸਮਾਂ ਸਹੀ ਹੈ। ਮੈਂ ਚਾਹੁੰਦਾ ਹਾਂ ਕਿ ਸਭ ਅੱਗੇ ਆ ਕੇ ਇਹਨਾਂ ਵਿਦਿਆਰਥੀਆਂ ਦਾ ਸਾਥ ਦੇਣ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ।