Stars of District Moga : ਪੰਜਾਬ ਦੇ ਵਿੱਚ ਕੁੱਝ ਅਜਿਹੇ ਬਹੁਤ ਸਾਰੇ ਸਿਤਾਰੇ ਹੋਏ ਹਨ ਜਿਹਨਾਂ ਨੇ ਆਪਣੇ ਹੁਨਰ ਤੇ ਉਚੇਚੇ ਪੱਧਰ ਦੇ ਵਿਸ਼ੇਸ਼ ਕੰਮਾਂ ਦੇ ਨਾਲ ਆਪਣੇ ਇਲਾਕੇ ਤੇ ਪੰਜਾਬ ਦਾ ਮਾਣ ਵਧਾਇਆ ਹੈ। ਜੀ ਹਾਂ ਅੱਜ ਅਸੀਂ ਕੁੱਝ ਅਜਿਹੇ ਸਿਤਾਰਿਆਂ ਬਾਰੇ ਹੀ ਗੱਲ ਕਰਾਂਗੇ ਜਿਹਨਾਂ ਨੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ ਤੇ ਅੱਜ ਉਹਨਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਅਜਿਹੇ ਬਹੁਤ ਸਾਰੇ ਸਿਤਾਰੇ ਹੋਏ ਹਨ ਜਿਹਨਾ ਨੇ ਹੁਣ ਤੱਕ ਆਪਣੇ ਕੰਮਾਂ ਨਾਲ ਮੋਗੇ ਦਾ ਨਾਮ ਉੱਚਾ ਕੀਤਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕੀ ਮੋਗਾ ਸਿਰਫ ਚਾਹ ਜੋਗਾ ਹੈ ਪਰ ਮੋਗਾ ਦੇ ਇਹਨਾਂ ਮਸ਼ਹੂਰ ਸਿਤਾਰਿਆਂ ਬਾਰੇ ਸਭ ਨੂੰ ਥੋੜ੍ਹਾ ਘਟ ਹੀ ਪਤਾ ਹੈ। ਹਰਮਨਪ੍ਰੀਤ ਕੋਕਰੀ ਕਲਾਂ ਮੋਗਾ , ਗਗਨ ਕੋਕਰੀ ਕਲਾਂ ਮੋਗਾ , ਗਿੱਲ ਹਰਦੀਪ ਕੋਕਰੀ ਕਲਾਂ ਮੋਗਾ , ਸੋਨੂੰ ਸੂਦ ਮੋਗਾ, ਨਰਿੰਦਰ ਸਿੰਘ ਮੋਗਾ, ਹਰਪ੍ਰੀਤ ਬਰਾੜ ਹਰੀਏਵਾਲਾ ਮੋਗਾ ਇਹ ਉਹ ਨਾਮ ਹਨ ਜਿਹਨਾਂ ਨੇ ਮੋਗੇ ਦਾ ਮਾਨ ਵਧਾਇਆ ਹੈ। ਆਓ ਜਾਣਦੇ ਹਾਂ ਉਹਨਾਂ ਬਾਰੇ ਕੁੱਝ ਖਾਸ ਗੱਲਾਂ।
1.ਹਰਮਨਪ੍ਰੀਤ ਕੋਕਰੀ ਕਲਾਂ ਮੋਗਾ
ਹਰਮਨਪ੍ਰੀਤ ਕੌਰ ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਉਸਦੇ ਚੰਗੇ ਪ੍ਰਦਰਸ਼ਨ ਕਰਕੇ ਹੀ ਉਸਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜ ਲੱਖ ਦਾ ਇਨਾਮ ਦਾ ਦਿੱਤਾ ਹੈ ਅਤੇ ਡੀ.ਐੱਸ.ਪੀ. ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਸਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਵਾਲੀਬਾਲ ਅਤੇ ਬਾਸਕਟਬਾਲ ਖੇਡਦੇ ਰਹੇ ਹਨ। ਹਰਮਨਪ੍ਰੀਤ ਦੀ ਮਾਤਾ ਦਾ ਨਾਮ ਸਤਵਿੰਦਰ ਕੌਰ ਹੈ। ਉਸਦੀ ਛੋਟੀ ਭੈਣ ਹੇਮਜੀਤ, ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਗੁਰੂ ਨਾਨਕ ਕਾਲਜ, ਮੋਗਾ ਵਿੱਚ ਸਹਾਇਕ ਪ੍ਰੋਫ਼ੈਸਰ ਹੈ। ਗਿਆਨ ਜੋਤੀ ਸਕੂਲ ਅਕੈਡਮੀ ਨਾਲ ਹਰਮਨਪ੍ਰੀਤ ਕ੍ਰਿਕਟ ਨਾਲ ਜੁੜੀ ਸੀ। ਇਹ ਅਕੈਡਮੀ ਉਸਦੇ ਸ਼ਹਿਰ ਮੋਗਾ ਤੋਂ 30 kiloਮੀਟਰs (19 ਮੀਲ) ਦੂਰ ਹੈ। ਉੱਥੇ ਉਸਨੇ ਕਮਲਦੀਸ਼ ਸਿੰਘ ਸੋਢੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ। ਫਿਰ 2014 ਵਿੱਚ ਉਹ ਭਾਰਤੀ ਰੇਲਵੇ ਵਿੱਚ ਕੰਮ ਕਰਨ ਮੁੰਬਈ ਚਲੀ ਗਈ। ਹਰਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਭਾਰਤੀ ਬੱਲੇਬਾਜ਼ ਵਿਰੇਂਦਰ ਸਹਿਵਾਗ ਤੋਂ ਬਹੁਤ ਪ੍ਰਭਾਵਿਤ ਹੁੰਦੀ ਰਹੀ ਹੈ।
2.ਗਗਨ ਕੋਕਰੀ
ਗਗਨ ਕੋਕਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਵੀ ਦਿਤੇ ਹਨ। ਗੀਤਾਂ ਦੇ ਨਾਲ ਨਾਲ ਫਿਲਮਾਂ ਦ ਵਿੱਚ ਵੀ ਹੁਣ ਉਹ ਦਿਖਾਈ ਦਿੰਦੇ ਹਨ। ਆਪਣੀ ਅਦਾਕਾਰੀ ਤੇ ਸੰਗੀਤ ਨਾਲ ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿਤਿਆ ਹੈ। ਗਗਨ ਕੋਕਰੀ ਇਕ ਇੰਡੀਅਨ, ਸਿੰਗਰ, ਮਾਡਲ, ਬਿਜ਼ਨਸਮੈਨ ਹੈ। ਗਗਨ ਕੋਕਰੀ ਦਾ ਜਨਮ 3 ਅਪ੍ਰੈਲ 1986 ਨੂੰ ਹੋਇਆ ਸੀ ਅਤੇ ਰਾਸ਼ੀ ਚਿੰਨ੍ਹ ਲਿਬਰਾ ਹੈ। ਗਗਨ ਕੋਕਰੀ ਪਿੰਡ ਕੋਕਰੀ ਕਲਾਂ, ਮੋਗਾ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ, ਧਰਮ ਸਿੱਖ ਧਰਮ ਅਤੇ ਰਾਸ਼ਟਰੀਅਤਾ, ਭਾਰਤੀ ਹੈ।
3.ਸੋਨੂੰ ਸੂਦ
ਸੋਨੂੰ ਸੂਦ ਇੱਕ ਭਾਰਤੀ ਫ਼ਿਲਮ ਅਭਿਨੇਤਾ, ਮਾਡਲ ਅਤੇ ਨਿਰਮਾਤਾ ਹੈ ਜੋ ਮੁੱਖ ਤੌਰ ਤੇ ਹਿੰਦੀ, ਤੇਲਗੂ, ਅਤੇ ਤਮਿਲ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹਨਾਂ ਦਾ ਜਨਮ 30 ਜੁਲਾਈ 1973 ਨੂੰ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਵਿੱਚ ਹੋਇਆ ਸੀ। ਉਹ ਕੁਝ ਕੁ ਕੰਨੜ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਆਏ ਹਨ। 2009 ਵਿਚ, ਉਸ ਨੇ ਬੈਸਟ ਵਿਲਨ ਲਈ ਆਂਧਰਾ ਪ੍ਰਦੇਸ਼ ਸਟੇਟ ਨੰਦੀ ਅਵਾਰਡ ਅਤੇ ਤੇਲਗੂ ਫਿਲਹਾਲ ਅਰੁਧਧਤੀ ਵਿੱਚ ਤੇਲਗੂ ਦੇ ਸਰਬੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਅਵਾਰਡ ਪ੍ਰਾਪਤ ਕੀਤਾ। 2010 ਵਿੱਚ, ਉਸਨੇ ਇੱਕ ਨੈਗੇਟਿਵ ਭੂਮਿਕਾ ਵਿੱਚ ਬੇਸਟ ਐਕਟਰ ਲਈ ਅਪਸਾਰਾ ਅਵਾਰਡ ਅਤੇ ਬਾਲੀਵੁੱਡ ਦੇ ਬਲਬਿਊਨ ਡਬੰਗ ਲਈ ਇੱਕ ਨੈਗੇਟਿਵ ਭੂਮਿਕਾ ਵਿੱਚ ਵਧੀਆ ਕਾਰਗੁਜ਼ਾਰੀ ਲਈ ਆਈ.ਆਈ.ਐਫ.ਏ. ਅਵਾਰਡ ਪ੍ਰਾਪਤ ਕੀਤਾ।
- ਨਰਿੰਦਰ ਸਿੰਘ ਕਪਾਨੀ :
ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਵਿੱਚ ਪੈਦਾ ਹੋਏ ਨਰਿੰਦਰ ਸਿੰਘ ਨੂੰ ਫਾਈਬਰ ਆਪਟੀਕਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਡਾਕਟਰ ਨਰਿੰਦਰ ਸਿੰਘ ਕਪਨੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ ਵਿਚੋਂ ਇਕ ਹਨ। ਉਸ ਨੇ “ਫਾਈਬਰ-ਆਪਟਿਕਸ ਦਾ ਪਿਤਾ” ਦਾ ਖਿਤਾਬ ਵੀ ਹਾਸਲ ਕੀਤਾ ਹੈ। ਫੌਰਚਿਊਨ ਮੈਗਜ਼ੀਨ ਨੇ ਉਨ੍ਹਾਂ ਨੂੰ “ਅਨਸੰਗ ਹੀਰੋਜ਼” ਵਜੋਂ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਇਸ ਅੰਕ ਵਿਚ ਸਦੀ ਦਾ ਬਿਜ਼ਨੈੱਸਮੈਨ ਦੱਸਿਆ ਸੀ। ਮੋਗਾ ਵਿੱਚ ਜੰਮੇ, ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਪਟਿਕਸ ਵਿੱਚ ਤਕਨੀਕੀ ਪੜ੍ਹਾਈ ਕੀਤੀ। ਅਖੀਰ ਵਿੱਚ, ਉਸਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 ਵਿੱਚ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਚਲੇ ਜਾਣ ਤੇ, ਉਹ ਇੱਕ ਵਿਗਿਆਨੀ ਬਣ ਕੇ ਚਰਚਾ ਵਿੱਚ ਆ ਗਏ।
5.ਹਰਪ੍ਰੀਤ ਬਰਾੜ ਹਰੀਏਵਾਲਾ
ਹਰਪ੍ਰੀਤ ਬਰਾੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਦਾ ਰਹਿਣ ਵਾਲਾ ਹੈ ਤੇ ਹਰਪ੍ਰੀਤ 2019 ਵਿੱਚ IPL ਦੀ ਟੀਮ ਲਈ ਸਿਲੇਕਟ ਹੋਏ ਸਨ। ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਹਾਲ ਹੀ ਵਿੱਚ ਹਰਪ੍ਰੀਤ ਬਰਾੜ ਨੇ ਪੂਰੀ ਦੁਨੀਆ ਵਿੱਚ ਮੋਗਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰਿਕਟ ਦੇ ਦਿਗਜ਼ਾਂ ਵਿਰਾਟ ਕੋਹਲੀ, ਗਲੇਨ ਮੈਕਸਵੇਲ ਤੇ ਏਬੀ ਡਿਵਿਲਇਰਸ ਨੂੰ ਹਰਪ੍ਰੀਤ ਬਰਾੜ ਨੇ ਆਊਟ ਕੀਤਾ। ਹਰਪ੍ਰੀਤ ਬਰਾਰ ਨੇ IPL ਵਿੱਚ ਕਿੰਗਸ ਇਲੇਵਨ ਪੰਜਾਬ ਦੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਵਧੀਆ ਪ੍ਰਦਰਸ਼ਨ ਕਰ ਟੀਮ ਨੂੰ ਜਿੱਤ ਵੀ ਦਵਾਈ।