sudden demise of mandira’s: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਤੋਂ ਹਰ ਕੋਈ ਜਾਣੂ ਹੈ। ਹਾਲ ਹੀ ਵਿੱਚ ਇੱਕ ਬਹੁਤ ਹੀ ਦੁਖਦ ਖ਼ਬਰ ਸਾਹਮਣੇ ਆਈ ਹੈ। ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦੇਹਾਂਤ ਅੱਜ ਸਵੇਰੇ ਹੋ ਗਿਆ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਉਹਨਾਂ ਦੇ ਪਰਿਵਾਰਕ ਸੂਤਰ ਦੱਸਦੇ ਹਨ ਕਿ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ।
ਰਾਜ ਨੇ ਬਤੌਰ ਅਭਿਨੇਤਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਆਪਣੇ ਕਰੀਅਰ ਦੀਆਂ ਤਿੰਨ ਫਿਲਮਾਂ, ‘ਪਿਆਰ ਮੇਂ ਕਭੀ ਕਭੀ’, ‘ਸ਼ਾਦੀ ਕਾ ਲੱਡੂ’ ਅਤੇ ‘ਐਂਥਨੀ ਕੌਨ ਹੈ’ ਦਾ ਨਿਰਦੇਸ਼ਨ ਵੀ ਕੀਤਾ ਹੈ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਰਾਜ ਕੌਸ਼ਲ ਦੀ ਮੌਤ ‘ਤੇ ਸੋਗ ਕੀਤਾ ਹੈ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਹੋਈ ਸੀ।
ਮੰਦਿਰਾ ਆਡੀਸ਼ਨ ਲਈ ਉਥੇ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਇਥੋਂ ਹੀ ਦੋਵਾਂ ਦਾ ਪਿਆਰ ਸ਼ੁਰੂ ਹੋਇਆ। ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ 14 ਫਰਵਰੀ 1999 ਨੂੰ ਵਿਆਹ ਕੀਤਾ ਸੀ। ਦੋਵਾਂ ਇੱਕ ਪੁੱਤਰ ਵੀਰ ਹੈ ਅਤੇ ਦੂਜੀ ਸੰਤਾਨ ਤਾਰਾ ਉਹਨਾਂ ਨੇ ਗੋਦ ਲਈ ਹੋਈ ਹੈ। ਜਾਣਕਾਰੀ ਲਈ ਦਸ ਦਇਏ ਕਿ ਮੰਦਿਰਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਕਿਸੇ ਫਿਲਮ ਨਿਰਦੇਸ਼ਕ ਨਾਲ ਵਿਆਹ ਕਰਵਾਵੇ। ਪਰ ਕੋਈ ਵੀ ਦੋਵਾਂ ਦੇ ਪਿਆਰ ਦੇ ਸਾਮ੍ਹਣੇ ਖੜਾ ਨਹੀਂ ਹੋ ਸਕਿਆ।