Super Dancer Chapter3 Controversy: NCPCR ਨੇ ਸੋਨੀ ਪਿਕਚਰਜ਼ ਨੈੱਟਵਰਕ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਦੇ ਸਬੰਧ ਵਿੱਚ ਇੱਕ ਪੱਤਰ ਲਿਖਿਆ ਹੈ। ਇਸ ਵੀਡੀਓ ਵਿੱਚ ਸ਼ੋਅ ਦੇ ਜੱਜ ਸ਼ਿਲਪਾ ਸ਼ੈੱਟੀ, ਅਨੁਰਾਗ ਬਾਸੂ ਅਤੇ ਗੀਤਾ ਕਪੂਰ ਇੱਕ ਛੋਟੇ ਬੱਚੇ ਨੂੰ ਅਸ਼ਲੀਲ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ।
ਕਮਿਸ਼ਨ ਨੇ ਚੈਨਲ ਨੂੰ ਇਸ ਵੀਡੀਓ ਨੂੰ ਹਟਾਉਣ ਅਤੇ ਅਗਲੇ 7 ਦਿਨਾਂ ਵਿੱਚ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ। ਇਹ ਵੀਡੀਓ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ ਪ੍ਰਸਾਰਿਤ ਬੱਚਿਆਂ ਦੇ ਡਾਂਸ ਰਿਐਲਿਟੀ ਸ਼ੋਅ ਸੁਪਰ ਡਾਂਸਰ 3 ਦੇ ਐਪੀਸੋਡ ਦਾ ਹੈ। ਇਹ ਐਪੀਸੋਡ ਸੁਪਰ ਡਾਂਸਰ ਚੈਪਟਰ 3 ਦਾ ਹੈ ਜੋ ਚਾਰ ਸਾਲ ਪਹਿਲਾਂ 2019 ਵਿੱਚ ਟੈਲੀਕਾਸਟ ਹੋਇਆ ਸੀ। ਸ਼ੋਅ ਦੇ ਇੱਕ ਐਪੀਸੋਡ ਵਿੱਚ, ਤਿੰਨੋਂ ਜੱਜਾਂ ਨੇ ਰਾਸ਼ਟਰੀ ਚੈਨਲ ‘ਤੇ ਇੱਕ ਬੱਚੇ ਨਾਲ ਉਸਦੇ ਮਾਤਾ-ਪਿਤਾ ਦੇ ਅੰਡਰਗਾਰਮੈਂਟਸ ਬਾਰੇ ਗੱਲ ਕੀਤੀ। ਹੁਣ ਚਾਰ ਸਾਲਾਂ ਬਾਅਦ NCPCR ਨੇ ਇਸ ਮਾਮਲੇ ਵਿੱਚ ਤਿੰਨੋਂ ਜੱਜਾਂ, ਨਿਰਮਾਤਾਵਾਂ ਅਤੇ ਚੈਨਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸ ਐਪੀਸੋਡ ਦੀ ਵੀਡੀਓ ਕਲਿੱਪ ਵਿੱਚ ਜੱਜ ਇੱਕ ਬੱਚੇ ਨਾਲ ਉਸਦੇ ਅਤੇ ਉਸਦੇ ਪਿਤਾ ਦੇ ਅੰਡਰਗਾਰਮੈਂਟਸ ਨੂੰ ਲੈ ਕੇ ਚਰਚਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੱਚੇ ਦਾ ਪਿਤਾ ਬੇਚੈਨ ਹੈ ਫਿਰ ਵੀ ਜੱਜ ਇਸ ਬਾਰੇ ਗੱਲ ਕਰਦੇ ਰਹਿੰਦੇ ਹਨ। ਇੰਨਾ ਹੀ ਨਹੀਂ ਇਹ ਬੱਚਾ ਵੀਡੀਓ ‘ਚ ਆਪਣੇ ਮਾਤਾ-ਪਿਤਾ ਦੀ ਪਰਸਨਲ ਲਾਈਫ ਦੇ ਵੇਰਵੇ ਵੀ ਸ਼ੇਅਰ ਕਰ ਰਿਹਾ ਹੈ। ਡਾਂਸ ਰਿਐਲਿਟੀ ਸ਼ੋਅ ‘ਸੁਪਰ ਡਾਂਸਰ’ ਦੇ ਹੁਣ ਤੱਕ 4 ਸੀਜ਼ਨ ਟੈਲੀਕਾਸਟ ਹੋ ਚੁੱਕੇ ਹਨ। ਇਸਦਾ ਪਹਿਲਾ ਸੀਜ਼ਨ 2016 ਵਿੱਚ ਅਤੇ ਆਖਰੀ ਸੀਜ਼ਨ 2021 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।