Sushant Forensic Video Leaked : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲਗਭਗ ਡੇਢ ਮਹੀਨੇ ਤੋਂ ਜਿਆਦਾ ਹੋ ਗਿਆ ਹੈ ਪਰ ਮੁਬੰਈ ਪੁਲਿਸ ਹਜੇ ਤੱਕ ਇਸ ਕੇਸ ਵਿੱਚ ਕੁੱਝ ਖਾਸ ਜਾਣਕਾਰੀ ਹਾਂਸਲ ਨਹੀਂ ਕਰ ਸਕੀ ।ਉੱਥੇ ਹੀ ਮੰਗਲਵਾਰ ਨੂੰ ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਨੇ ਰਿਆ ਚੱਕਰਵਰਤੀ ਖਿਲਾਫ਼ ਐਫ.ਆਈ.ਆਰ ਦਰਜ਼ ਕਰਵਾ ਦਿੱਤੀ ਹੈ ।ਰਿਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਾ ਹੈ ।ਐਫ਼.ਆਈ.ਆਰ ਦੀ ਕਾਪੀ ਲੀਕ ਹੋਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਛਾਈ ਹੋਈ ਹੈ ।ਇਸੇ ਦੌਰਾਨ ਸੁਸ਼ਾਂਤ ਦੇ ਫੋਰੈਂਸਿਕ ਟੈਸਟ ਦਾ ਵੀਡੀਓ ਵੀ ਲੀਕ ਹੋ ਰਿਹਾ ਹੈ ।ਸੁਸ਼ਾਂਤ ਦੀ ਮੌਂਤ ਦੇ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਦੀਆਂ ਕਾਫ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ ਸਨ । ਹੁਣ ਫੋਰੈਂਸਿਕ ਟੈਸਟ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ ।
ਇਸ ਵੀਡੀਓ ਦੇ ਸਾਹਮਣੇ ਆਉਣ ਤੇ ਪੁਲਿਸ ਪ੍ਰਸ਼ਾਂਸਨ ਵਿੱਚ ਕਾਫ਼ੀ ਸਨਸਨੀ ਮੱਚੀ ਹੋਈ ਹੈ । ਇਸ ਵੀਡੀਓ ਵਿੱਚ ਕਿਸੇ ਅਫਸਰ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਹ ਵੀਡੀਓ ਲੀਕ ਨਾ ਹੋਵੇ ਨਹੀਂ ਤਾਂ ਸਾਡੀ ਜਾਂਚ ਬਰਬਾਦ ਹੋ ਜਾਵੇਗੀ । ਹਾਲਾਂਕਿ ਇਸ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ ।
ਇਸ ਮਾਮਲੇ ਵਿੱਚ ਜਾਂਚ ਕਰਨ ਲਈ ਬਿਹਾਰ ਪੁਲਿਸ ਦੀ ਇੱਕ ਟੀਮ ਮੁਬੰਈ ਪਹੁੰਚ ਗਈ ਹੈ ।ਉਹਨਾਂ ਨੇ ਮੁਬੰਈ ਪੁਲਿਸ ਵਿੱਚ ਸੁਸ਼ਾਂਤ ਦੇ ਕਰੀਬੀਆ ਤੋਂ ਪੁੱਛ-ਗਿੱਛ ਕੀਤੀ ।ਰਿਆ ਅਤੇ ਸੁਸ਼ਾਂਤ ਦੇ ਜਾਣਕਾਰਾ ਤੋਂ ਵੀ ਪੁੱਛ-ਗਿੱਛ ਕੀਤੀ ।ਜਦੋਂ ਰਿਆ ਤੋਂ ਪੁੱਛ-ਗਿੱਛ ਕਰਨ ਪੁਲਿਸ ਉਸਦੇ ਘਰ ਪਹੁੰਚੀ ਤਾਂ ਅਦਾਕਾਰਾ ਘਰ ਨਾ ਮਿਲੀ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋ ਰਿਹਾ ਸੀ ।ਪੁਲਿਸ ਰਿਆ ਨੂੰ ਹੁਣ ਨੋਟਿਸ ਦੇਣ ਤੇ ਵਿਚਾਰ ਕਰ ਰਹੀ ਹੈ ਅਤੇ ਉਸ ਸ਼ਖਸ ਨੂੰ ਲੱਭ ਰਹੀ ਹੈ ਜਿਸ ਦੇ ਨਾਮ ਤੇ ਮਿਸ ਕਾਰਡ ਸੁਸ਼ਾਂਤ ਇਸਤੇਮਾਲ ਕਰ ਰਹੇ ਹਨ ।
ਦੱਸਣਯੋਗ ਹੈ ਕਿ ,ਸੁਸ਼ਾਂਤ ਨੇ ਕਥਿਤ ਰੂਪ ਵਿੱਚ 14 ਜੂਨ ਨੂੰ ਮੁਬੰਈ ਦੇ ਬਾਂਦਰਾ ਸਥਿਤ ਘਰ ਵਿੱਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ ।