ਆਖਿਰਕਾਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਪਹਿਲੀ ਗ੍ਰਿਫਤਾਰੀ ਹੋ ਗਈ ਹੈ। ਛੱਤੀਸਗੜ੍ਹ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਵਿਅਕਤੀ ਗਿਆਨੇਸ਼ਵਰੀ ਐਕਸਪ੍ਰੈੱਸ ‘ਚ ਸਫਰ ਕਰ ਰਿਹਾ ਸੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਦੀ ਮਦਦ ਨਾਲ ਉਸ ਨੂੰ ਟਰੇਨ ‘ਚੋਂ ਉਤਾਰ ਲਿਆ ਗਿਆ। ਸ਼ਾਲੀਮਾਰ ਗਿਆਨੇਸ਼ਵਰੀ ਐਕਸਪ੍ਰੈਸ ਮੁੰਬਈ ਤੋਂ ਕੋਲਕਾਤਾ ਤੱਕ ਚੱਲਦੀ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਸ਼ੱਕੀ ਦਾ ਮੋਬਾਈਲ ਨੰਬਰ ਰਾਜਨੰਦਗਾਓਂ, ਡੋਂਗਰਗੜ੍ਹ ਜ਼ਿਲ੍ਹੇ ਦੇ ਕਿਸੇ ਰਾਜੇਂਦਰ ਕੋੜੇਪੇ ਦੇ ਨਾਮ ‘ਤੇ ਦਰਜ ਹੋਣ ਦੀ ਖ਼ਬਰ ਹੈ। ਹਾਲਾਂਕਿ ਹੁਣ ਤੱਕ ਆਰਪੀਐਫ ਦੇ ਇੰਸਪੈਕਟਰ ਸੰਜੀਵ ਸਿਨਹਾ ਨੇ ਪੁਲਿਸ ਅਤੇ ਆਰਪੀਐਫ ਦੀ ਤਰਫੋਂ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਹੁਣ ਤੱਕ ਇਸ ਮਾਮਲੇ ‘ਚ ਠੋਸ ਸਬੂਤ ਨਹੀਂ ਮਿਲੇ ਹਨ ਪਰ ਕਈ ਜਾਂਚ ਟੀਮਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਆਖਰਕਾਰ ਉਨ੍ਹਾਂ ਨੂੰ ਕੁਝ ਸਫਲਤਾ ਮਿਲੀ ਹੈ। ਸ਼ੱਕੀ ਨੂੰ ਛੱਤੀਸਗੜ੍ਹ ਦੇ ਦੁਰਗ ਤੋਂ ਫੜਿਆ ਗਿਆ ਹੈ। ਆਰਪੀਐਫ ਨੇ ਟਰੇਨ ਦੇ ਜਨਰਲ ਡੱਬੇ ਤੋਂ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਸ਼ੱਕੀ ਨੂੰ ਟਰੇਨ ਤੋਂ ਉਤਾਰ ਲਿਆ ਗਿਆ ਹੈ। ਮੁੰਬਈ ਪੁਲਿਸ ਦੀ ਟੀਮ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਫੜੇ ਗਏ ਦੋਸ਼ੀ ਦਾ ਨਾਂ ਆਕਾਸ਼ ਕੈਲਾਸ਼ ਕਨੌਜੀਆ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਸ਼ੱਕੀ ਨੇ ਆਪਣਾ ਪਤਾ ਮੁੰਬਈ ਦੇ ਕੋਲਬਾ ਦੇ ਦੀਪਾ ਨਗਰ ਦੱਸਿਆ ਹੈ।
ਅਦਾਕਾਰ ਸੈਫ ਅਲੀ ਖਾਨ ‘ਤੇ ਜਾਨਲੇਵਾ ਹਮਲੇ ਦੀ ਘਟਨਾ 15-16 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਇਸ ਮਾਮਲੇ ‘ਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੈਫ ‘ਤੇ ਉਸ ਦੇ ਹੀ ਘਰ ‘ਚ ਹਮਲਾ ਹੋਇਆ ਸੀ। ਰਾਤ ਕਰੀਬ 2 ਵਜੇ ਇਕ ਚੋਰ ਚੋਰੀ ਦੀ ਨੀਅਤ ਨਾਲ ਉਨ੍ਹਾਂ ਦੇ ਘਰ ‘ਚ ਦਾਖਲ ਹੋਇਆ ਅਤੇ ਕਰੀਨਾ-ਸੈਫ ਦੇ ਛੋਟੇ ਬੇਟੇ ਜਹਾਂਗੀਰ ਦੇ ਕਮਰੇ ‘ਚ ਪਹੁੰਚ ਗਿਆ। ਉਹ ਜੇਹ ਵੱਲ ਵਧ ਰਿਹਾ ਸੀ ਕਿ ਵਿਚਕਾਰ ਸੈਫ ਆ ਗਿਆ ਅਤੇ ਦੋਸ਼ੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਮੁੰਬਈ ਪੁਲਿਸ ਮੁਲਜ਼ਮ ਆਕਾਸ਼ ਤੋਂ ਪੁੱਛਗਿੱਛ ਕਰਨ ਲਈ ਹਵਾਈ ਜਹਾਜ਼ ਰਾਹੀਂ ਛੱਤੀਸਗੜ੍ਹ ਪਹੁੰਚੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ‘ਤੇ ਗੱਲਬਾਤ ਲਈ ਖਨੌਰੀ ਬਾਰਡਰ ਪਹੁੰਚੀ ਮੋਦੀ ਸਰਕਾਰ ਦੀ ਟੀਮ, ਡੱਲੇਵਾਲ ਨੂੰ ਮਿਲੇ ਅਫਸਰ
ਇਸ ਹਾਦਸੇ ‘ਚ ਸੈਫ ਅਲੀ ਖਾਨ ਗੰਭੀਰ ਜ਼ਖਮੀ ਹੋ ਗਏ। ਕਰੀਬ ਡੇਢ ਇੰਚ ਲੰਬਾ ਚਾਕੂ ਦਾ ਟੁਕੜਾ ਉਸ ਦੀ ਰੀੜ੍ਹ ਦੀ ਹੱਡੀ ਵਿਚ ਫਸਿਆ ਹੋਇਆ ਸੀ, ਜਿਸ ਨੂੰ ਲੰਬੀ ਸਰਜਰੀ ਤੋਂ ਬਾਅਦ ਬਾਹਰ ਕੱਢਿਆ ਗਿਆ। ਸੈਫ ਹੁਣ ਖਤਰੇ ਤੋਂ ਬਾਹਰ ਹੈ। ਸੈਫ ਦੇ ਨਾਲ ਉਸ ਦੇ ਬੇਟੇ ਜੇਹ ਦੀ ਨੈਨੀ ਵੀ ਜ਼ਖਮੀ ਹੋ ਗਈ। ਕਰੀਨਾ ਕਪੂਰ ਅਤੇ ਨੈਨੀ ਦੇ ਬਿਆਨ ਲਏ ਗਏ ਹਨ। ਇਸ ਦੌਰਾਨ ਮੁੰਬਈ ਕ੍ਰਾਈਮ ਟੀਮ ਨੇ ਦਾਦਰ ਰੇਲਵੇ ਸਟੇਸ਼ਨ ਤੋਂ ਨਵੀਆਂ ਗ੍ਰੈਬ ਕੀਤੀਆਂ ਦੋ ਫੋਟੋਆਂ ਵੀ ਜਾਰੀ ਕੀਤੀਆਂ ਹਨ, ਇਨ੍ਹਾਂ ਦੋਵਾਂ ਫੋਟੋਆਂ ਵਿਚ ਹਮਲਵਰ ਦੀ ਪਿੱਠ ‘ਤੇ ਕਾਲੇ ਰੰਗ ਦਾ ਬੈਗ ਹੈ ਉਸ ‘ਤੇ ਫਾਸਟ ਟ੍ਰੈਕ ਲਿਖਿਆ ਹੋਇਆ ਹੈ, ਇਹ ਲੋਕ ਸੜਕ ਦੇ ਮਾਰਕੀਟ ਤੋਂ ਖੀਰਦੀ ਗਈ ਬੈਗ ਹੈ। ਦੋਸ਼ੀ ਸੈਫ ‘ਤੇ ਹਮਲੇ ਮਗਰੋਂ ਬਾਂਦਰਾ ਰੇਲਵੇ ਸਟੇਸ਼ਨ ਆਇਆ ਉਥੋਂ ਦਾਦਰ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
