ਕੱਲ੍ਹ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ‘ਕੈਪਸ ਕੈਫੇ’ ‘ਤੇ ਗੋਲੀਬਾਰੀ ਦੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ। ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਕੈਫੇ ‘ਤੇ 9 ਰਾਊਂਡ ਫਾਇਰ ਕੀਤੇ। ਇਹ ਕੈਫੇ ਸਿਰਫ਼ 3 ਦਿਨ ਪਹਿਲਾਂ ਹੀ ਖੁੱਲ੍ਹਾ ਸੀ। ਹਰਜੀਤ ਸਿੰਘ ਲਾਡੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ, ਇਸ ਘਟਨਾ ‘ਤੇ ‘ਕੈਪਸ ਕੈਫੇ’ ਵੱਲੋਂ ਪਹਿਲੀ ਪ੍ਰਤੀਕਿਰਿਆ ਆਈ ਹੈ।
ਕੈਪਸ ਕੈਫੇ ਦੀ ਟੀਮ ਨੇ ਗੋਲੀਬਾਰੀ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਬਿਆਨ ਜਾਰੀ ਕਰਦੇ ਹੋਏ, ਟੀਮ ਨੇ ਲਿਖਿਆ, “ਦਿਲ ਤੋਂ ਇੱਕ ਸੁਨੇਹਾ… ਅਸੀਂ ਸੁਆਦੀ ਕੌਫੀ ਅਤੇ ਦੋਸਤਾਨਾ ਗੱਲਬਾਤ ਰਾਹੀਂ ਨਿੱਘ, ਭਾਈਚਾਰਕ ਏਕਤਾ ਅਤੇ ਖੁਸ਼ੀ ਲਿਆਉਣ ਦੀ ਉਮੀਦ ਨਾਲ ਕੈਪਸ ਕੈਫੇ ਖੋਲ੍ਹਿਆ। ਉਸ ਸੁਪਨੇ ਨੂੰ ਹਿੰਸਾ ਨਾਲ ਜੋੜਨਾ ਦਿਲ ਤੋੜਨ ਵਾਲਾ ਹੈ। ਅਸੀਂ ਇਸ ਸਦਮੇ ਤੋਂ ਉਭਰ ਰਹੇ ਹਾਂ, ਪਰ ਹਾਰ ਨਹੀਂ ਮੰਨ ਰਹੇ।”

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਤੁਹਾਡੇ ਸਮਰਥਨ ਲਈ ਧੰਨਵਾਦ। ਡੀਐਮ ਰਾਹੀਂ ਭੇਜੇ ਗਏ ਤੁਹਾਡੇ ਪਿਆਰ ਭਰੇ ਸ਼ਬਦ, ਪ੍ਰਾਰਥਨਾਵਾਂ ਅਤੇ ਯਾਦਾਂ ਤੁਹਾਡੀ ਕਲਪਨਾ ਤੋਂ ਵੀ ਵੱਧ ਮਾਇਨੇ ਰੱਖਦੀਆਂ ਹਨ। ਇਹ ਕੈਫੇ ਤੁਹਾਡੇ ਵਿਸ਼ਵਾਸ ਕਾਰਨ ਹੈ, ਜਿਸ ਨੂੰ ਅਸੀਂ ਇਕੱਠੇ ਬਣਾ ਰਹੇ ਹਾਂ। ਆਓ ਹਿੰਸਾ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਹੋਈਏ ਅਤੇ ਇਹ ਯਕੀਨੀ ਬਣਾਈਏ ਕਿ ਕੈਪਸ ਕੈਫੇ ਨਿੱਘ ਅਤੇ ਭਾਈਚਾਰੇ ਦਾ ਸਥਾਨ ਬਣਿਆ ਰਹੇ। ਕੈਪਸ ਕੈਫੇ ਵਿਚ ਸਾਡੇ ਸਾਰਿਆਂ ਵੱਲੋਂ ਧੰਨਵਾਦ ਅਤੇ ਜਲਦੀ ਹੀ ਮਿਲਦੇ ਹਾਂ।”
ਇਹ ਵੀ ਪੜ੍ਹੋ : ਲੁਧਿਆਣਾ : ਕ/ਰੰ/ਟ ਲੱਗਣ ਨਾਲ ਲਾਈਨਮੈਨ ਦੀ ਮੌ/ਤ, ਸ਼ਿਕਾਇਤ ਮਿਲਣ ‘ਤੇ ਠੀਕ ਕਰਨ ਗਿਆ ਸੀ ਬਿਜਲੀ
ਤੁਹਾਨੂੰ ਦੱਸ ਦੇਈਏ ਕਿ ‘ਕੈਪਸ ਕੈਫੇ’ ਦਾ ਉਦਘਾਟਨ 7 ਜੁਲਾਈ ਨੂੰ ਹੋਇਆ ਸੀ। ਇਸ ਦੇ ਨਾਲ ਹੀ 10 ਜੁਲਾਈ ਨੂੰ ਇਸ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਸੀ। ਕੈਫੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਹਮਲਾਵਰ ਕਾਰ ਦੇ ਅੰਦਰ ਬੈਠ ਕੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























