Today Gurnam Bhuller’s Birthday : ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਤੇ ਅਦਾਕਾਰ ਗੁਰਨਾਮ ਭੁੱਲਰ ਦਾ ਜਨਮਦਿਨ ਹੈ। ਗੁਰਨਾਮ ਦਾ ਜਨਮਦਿਨ 8 ਫਰਵਰੀ 1995 ਨੂੰ ਹੋਇਆ ਸੀ । ਅੱਜ ਉਹ 26 ਸਾਲ ਦੇ ਹੋ ਗਏ ਹਨ। ਗੁਰਨਾਮ ਭੁੱਲਰ ਪਿੰਡ ਕਮਲ ਵਾਲਾ , ਤਹਿਸੀਲ ਫਾਜ਼ਿਲਕਾ ਤੇ ਰਹਿਣ ਵਾਲੇ ਹਨ। ਗੁਰਨਾਮ ਦੇ ਪਿਤਾ ਦਾ ਨਾਮ ਬਲਜੀਤ ਸਿੰਘ ਭੁੱਲਰ ਹੈ ਤੇ ਮਾਤਾ ਦਾ ਨਾਮ ਲਖਵਿੰਦਰ ਕੌਰ ਹੈ। ਗੁਰਨਾਮ ਦੀ ਇਕ ਭੈਣ ਵੀ ਹੈ ਜਿਸ ਦਾ ਨਾਮ ਨਵਰਿਤ ਕੌਰ ਹੈ।
ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੋਂਕ ਸੀ। ਉਹ ਅਕਸਰ ਆਪਣੇ ਸਕੂਲ ਸਮਾਗਮ ਤੇ ਗਾਉਂਦੇ ਹੁੰਦੇ ਸਨ। ਗੁਰਨਾਮ ਭੁੱਲਰ ਨੇ ਆਵਾਜ਼ ਪੰਜਾਬ ਦੀ ਸੀਜ਼ਨ 5 ਜਿੱਤੀ। ਉਸ ਦਾ ਡੈਬਿਯੂ ਟ੍ਰੈਕ ਸੀ ਹੀਰ ਜਿਹੀਆਂ ਕੁੜੀਆਂ 2014 ਵਿੱਚ ਰਿਲੀਜ਼ ਹੋਇਆ। ਉਸਨੇ ਰਿਐਲਿਟੀ ਸ਼ੋਅ, ਸਾ ਰੇ ਗਾ ਮਾ ਪਾ ਅਤੇ ਵਾਇਸ ਆਫ ਪੰਜਾਬ ਵਿੱਚ ਵੀ ਹਿੱਸਾ ਲਿਆ ਸੀ। ਉਹ 2016 ਵਿਚ “ਰੱਖੜੀ ਪਿਆਰ ਨਲ” ਅਤੇ 2017 ਵਿਚ “ਡਰਾਈਵਿੰਗ” ਰਿਲੀਜ਼ ਕਰਦਾ ਹੈ । ਉਸਦਾ ਤਾਜ਼ਾ ਪੰਜਾਬੀ ਗਾਣਾ ਹੀਰਾ ਹੈ, ਜੋ ਕਿ 9 ਜਨਵਰੀ 2018 ਨੂੰ ਵਿੱਕੀ ਧਾਲੀਵਾਲ ਦੁਆਰਾ ਲਿਖਿਆ ਗਿਆ ਸੀ ਅਤੇ ਜੱਸ ਰਿਕਾਰਡਸ ਦੁਆਰਾ ਲੇਬਲ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਗੁਰਨਾਮ ਭੁੱਲਰ ਨੇ ਬਹੁਤ ਸਾਰੇ ਗੀਤ ਗਾਏ ਜਿਵੇ ਕਿ – ਹੀਰ ਜੇਹੀਆ ਕੁੜੀਆਂ ,ਰੱਖੜੀ ਪਿਆਰ ਨਾਲ ,ਸ਼ਨੀਵਾਰ,ਵਿਨੀਪੈਗ ,ਸਾਹਣ ਤਨ ਪਿਆਰੇ ,ਸਾਦੇ ਆਲੇ ,ਗੋਰੀਅਨ ਨਾਲ ਗੇਰਹੇ ,ਕਿਸਮਤ ਵਿਛ ਮਾਛੀਨ ਦੇ ,ਬੈਲੇ ਬੈਲੇ ,ਜਿੰਨਾ ਤੇਰਾ ਮੈਂ ਕਰਾਂਦੀ ,ਪਹੂੰਚ ,ਡਰਾਈਵਿੰਗ ,ਅਣਖ ,ਹੀਰਾ ,ਗੋਰਾ ਰੰਗ ,ਫੋਨ ਮਾਰ ਦੀ ,ਪੱਕਾ ਠੱਕ ,ਲਨੇਡਰਨੀਅ ,ਫਕੀਰਾ ਤੇ ਹੋਰ ਵੀ ਹੁਣ ਤੱਕ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਗੁਰਨਾਮ ਭੁੱਲਰ ਨੇ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਜਿਵੇ ਕਿ – ਗੁੱਡੀਆਂ ਪਟੋਲੇ , ਸੁਰਖੀ ਬਿੰਦੀ ਆਦਿ।
ਹਾਲ ਹੀ ਵਿੱਚ ਗੁਰਨਾਮ ਭੁੱਲਰ ਦਾ ਗੀਤ ਸਿੰਘ ਆਇਆ ਹੈ। ਦੱਸ ਦੇਈਏ ਕਿ ਗੁਰਨਾਮ ਭੁੱਲਰ ਵੀ ਬਾਕੀ ਪੰਜਾਬੀ ਇੰਡਸਟਰੀ ਦੇ ਗਾਇਕਾਂ ਵਾਂਗ ਕਿਸਾਨੀ ਧਰਨੇ ਨੂੰ ਪਪੂਰੀ ਸੁਪੋਰਟ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਰਹੀ ਵੀ ਪੋਸਟਾਂ ਸਾਂਝੀਆਂ ਕਰਕੇ ਵੀ ਸਮਰਥਨ ਕਰ ਰਹੇ ਹਨ। ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਹੋਣਹਾਰ ਕਲਾਕਾਰ ਹੋਣ ਦੇ ਨਾਲ ਨਾਲ ਅਦਾਕਾਰ ਵੀ ਹਨ। ਪ੍ਰਸ਼ੰਸਕਾਂ ਨੂੰ ਅਕਸਰ ਉਹਨਾਂ ਦੇ ਗੀਤ ਬਹੁਤ ਪਸੰਦ ਆਉਂਦੇ ਹਨ।
ਦੇਖੋ ਵੀਡੀਓ : ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ