Today Jazzy B’s Birthday : ਅੱਜ ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਨੇ ਵੀ ਉਨ੍ਹਾਂ ਨੂੰ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਛੱਤਾਂ ‘ਤੇ ਕੰਮ ਕਰਦੇ ਮੁੰਡੇ ਲਾ ਜੈਜ਼ੀ ਬੈਂਸ ਦੇ ਗਾਣੇ…ਜਨਮ ਦਿਨ ਮੁਬਾਰਕ ਸਾਡੇ ਭਰਾ ਜੈਜ਼ੀ ਬੀ ਨੂੰ’ । ਜੈਜ਼ੀ ਬੀ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਫੈਨਸ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਮਿੱਤਰਾਂ ਦੇ ਬੂਟ, ਮਹਾਰਾਜੇ, ਪਾਰਟੀ ਗੈਟਿੰਗ ਹੋਟ , ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਗਾਉਣ ਵਾਲੇ ਜੈਜ਼ੀ-ਬੀ ਦਾ ਅੱਜ ਜਨਮ ਦਿਨ ਹੈ । ਭਾਵੇਂ ਜੈਜ਼ੀ ਬੀ ਪੰਜ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਨਾਲ ਵੈਨਕੂਵਰ, ਕੈਨੇਡਾ ਚਲੇ ਗਏ ਸੀ ਪਰ ਪੰਜਾਬੀ, ਪੰਜਾਬ ਤੇ ਪੰਜਾਬੀਅਤ ਉਹਨਾਂ ਦੀ ਰੂਹ ਵਿੱਚ ਵਸਦੀ ਹੈ ।
ਜੈਜ਼ੀ ਬੀ ਉਰਫ ਜਸਵਿੰਦਰ ਸਿੰਘ ਬੈਂਸ ਦਾ ਜਨਮ 1 ਅਪ੍ਰੈਲ ਨੂੰ ਪਿੰਡ ਦੁਰਗਾਪੁਰ ਨਵਾਂ ਸ਼ਹਿਰ ਵਿੱਚ ਹੋਇਆ । ਦੱਸ ਦੇਈਏ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਉਹਨਾਂ ਨੂੰ ਹੁਣ ਤੱਕ ਵੀ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ। ਦੱਸ ਦੇਈਏ ਕਿ ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਗਾਇਕ ਜੈਜ਼ੀ ਬੀ ਦੇ ਵਲੋਂ ਬਹੁਤ ਸੁਪੋਰਟ ਕੀਤਾ ਜਾ ਰਿਹਾ ਹੈ। ਜੈਜ਼ੀ ਬੀ ਨੇ ਹੁਣ ਤੱਕ ਸੋਸ਼ਲ ਮੀਡੀਆ ਰਾਹੀਂ ਵੀ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਕਾਫੀ ਸੁਪੋਰਟ ਕੀਤਾ ਹੈ ਤੇ ਉਹ ਦਿੱਲੀ ਧਰਨੇ ਤੇ ਵੀ ਕਿਸਾਨਾਂ ਦਾ ਹੋਂਸਲਾ ਅਫਜਾਈ ਕਰਨ ਲਈ ਪਹੁੰਚੇ ਹੋਏ ਸਨ । ਟਵਿਟਰ ਤੇ ਵੀ ਲਗਾਤਾਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਜੈਜ਼ੀ ਬੀ ਲਗਾਤਾਰ ਜਵਾਬ ਦੇ ਰਹੇ ਸਨ।
ਇਹ ਵੀ ਦੇਖੋ : ਕੌਣ ਹੁੰਦੇ ਹਨ ਮੌਤ ਦੇ ਡਰ ਤੋਂ ਅਨਜਾਣ, ਖਾਲਸੇ ਦੀ ਸ਼ਾਨ, ਨੀਲੇ ਬਾਣਿਆਂ ਵਾਲੇ ਨਿਹੰਗ ਸਿੰਘ?