ਭਗਵਾਨ ਵਾਲਮੀਕਿ ਜੀ ਖਿਲਾਫ਼ ਪੰਜਾਬ ਫਿਲਮੀ ਕਲਾਕਾਰ ਰਾਣਾ ਜੰਗਬਹਾਦਰ ਵੱਲੋਂ ਕੀਤੀ ਇਤਰਾਜਯੋਗ ਟਿੱਪਣੀ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ। ਇਸ ਲਈ ਲੜੀ ਤਹਿਤ ਅੱਜ ਰਾਏਕੋਟ ਵਿਖੇ ਭਾਰਤੀਆ ਵਾਲਮੀਕਿ ਧਰਮ ਸਮਾਜ( ਭਵਾਧਸ) ਤਹਿਸੀਲ ਰਾਏਕੋਟ ਵੱਲੋਂ ਪ੍ਰਧਾਨ ਦਵਿੰਦਰ ਗਿੱਲ ਬੌਬੀ ਅਤੇ ਸ਼ਹਿਰੀ ਪ੍ਰਧਾਨ ਮਿੰਟੂ ਨਾਹਰ ਦੀ ਅਗਵਾਈ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਜਿਸ ਦੌਰਾਨ ਭਾਈਚਾਰੇ ਦੇ ਸਮੂਹ ਆਗੂਆਂ ਅਤੇ ਲੋਕਾਂ ਨੇ ਸਥਾਨਕ ਸ਼ਹਿਰ ਦੇ ਪ੍ਰਮੁੱਖ ਤਲਵੰਡੀ ਗੇਟ ਅੱਗੇ ਉਕਤ ਕਲਾਕਾਰ ਦਾ ਪੁਤਲਾ ਫੂਕ ਕੇ ਆਪਣੇ ਗੁਸੇ ਦਾ ਪ੍ਰਗਟਾਵਾ ਕੀਤਾ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ, ਉਥੇ ਹੀ ਉਕਤ ਫ਼ਿਲਮੀ ਕਲਾਕਾਰ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਲਈ ਡੀਐਸਪੀ ਰਾਏਕੋਟ ਰਾਜਵਿੰਦਰ ਸਿੰਘ ਰੰਧਾਵਾ ਨੂੰ ਇੱਕ ਮੰਗ ਪੱਤਰ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਹੀਰਾ ਸਿੰਘ ਸੰਧੂ ਰਾਹੀਂ ਭੇਜਿਆ। ਇਸ ਮੌਕੇ ਪ੍ਰਧਾਨ ਦਵਿੰਦਰ ਗਿੱਲ ਬੌਬੀ ਅਤੇ ਸ਼ਹਿਰੀ ਪ੍ਰਧਾਨ ਮਿੰਟੂ ਨਾਹਰ ਨੇ ਸੰਬੋਧਨ ਆਖਿਆ ਕਿ ਸਿ੍ਰਸ਼ਟੀਕਰਤਾ ਭਗਵਾਨ ਵਾਲਮੀਕਿ ਦੀ ਮਹਾਰਾਜ ਅਤੇ ਉਨ੍ਹਾਂ ਵੱਲੋਂ ਰਚਿਤ ਪਾਵਨ ਰਾਮਾਇਣ ਪ੍ਰਤੀ ਉਕਤ ਕਲਾਕਾਰ ਵੱਲੋਂ ਕਾਫੀ ਘਟੀਆਂ ਬਿਆਨਬਾਜੀ ਕੀਤੀ ਹੈ। ਜਿਸ ਨਾਲ ਸਮੁੱਚੇ ਭਾਈਚਾਰੇ ਦੀਆਂ ਭਾਵਾਨਾਵਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਖਿਲਾਫ਼ ਕਿਸੇ ਤਰ੍ਹਾਂ ਦੀ ਗਲਤ ਬਿਆਨਬਾਜੀ ਨੂੰ ਵਾਲਮੀਕਿ ਸਮਾਜ ਕਦਾਚਿਤ ਬਰਦਾਸਤ ਨਹੀਂ ਕਰ ਸਕਦਾ। ਇਸ ਲਈ ਉਕਤ ਕਲਾਕਾਰ ਦੇ ਖਿਲਾਫ਼ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਘਟੀਆ ਹਰਕਤ ਨਾ ਕਰ ਸਕੇ। ਉਨ੍ਹਾਂ ਰਾਏਕੋਟ ਪੁਲਿਸ ਪ੍ਰਸਾਸ਼ਨ ਤੋਂ ਉਕਤ ਫਿਲਮੀ ਕਲਾਕਾਰ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ