ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਇਸ ਸਮੇਂ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਦਰਸ਼ਕਾਂ ਤੋਂ ਵੀ ਸਕਾਰਾਤਮਕ ਸਮੀਖਿਆਵਾਂ ਮਿਲੀਆਂ ਹਨ। ਮਨੋਰੰਜਨ ਜਗਤ ਦੇ ਸਾਰੇ ਦਿੱਗਜਾਂ ਨੇ ਸ਼ਾਹਰੁਖ ਦੀ ‘ਪਠਾਨ’ ਦੀ ਤਾਰੀਫ ਕੀਤੀ ਹੈ।
![virender sehwag share post](https://dailypost.in/wp-content/uploads/2023/01/image-1186-1024x576.png)
ਅਜਿਹੇ ਵਿੱਚ ਹੁਣ ਪਠਾਨ ਖੇਡ ਜਗਤ ਵਿੱਚ ਵੀ ਨਾਮਣਾ ਖੱਟ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਫਿਲਮ ‘ਪਠਾਨ’ ਦੀ ਤਾਰੀਫ ‘ਚ ਗੀਤ ਪੜ੍ਹੇ ਹਨ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
![](https://dailypost.in/wp-content/uploads/2022/10/WhatsApp-Image-2022-10-26-at-8.55.38-PM.jpeg)
ਐਤਵਾਰ ਨੂੰ ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਸਹਿਵਾਗ ਦਾ ਇਹ ਵੀਡੀਓ ਸਿਨੇਮਾਘਰਾਂ ‘ਚ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੇਖਣ ਦਾ ਹੈ। ਇਸ ਵੀਡੀਓ ਦੇ ਕੈਪਸ਼ਨ ‘ਚ ਵਰਿੰਦਰ ਸਹਿਵਾਗ ਨੇ ‘ਪਠਾਨ’ ਦੀ ਖੂਬ ਤਾਰੀਫ ਕੀਤੀ ਹੈ। ਸਹਿਵਾਗ ਨੇ ਲਿਖਿਆ ਹੈ- ਫਿਲਮ ਪਠਾਨ ਦਾ ਆਨੰਦ ਲੈਂਦੇ ਹੋਏ, ਸ਼ਾਹਰੁਖ ਖਾਨ ਨੇ ਕਿੰਨੀ ਮਜ਼ੇਦਾਰ ਫਿਲਮ ਬਣਾਈ ਹੈ।