ਮਸ਼ਹੂਰ ਸਟੰਟ ਬੇਸਡ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਸੀਜ਼ਨ-13 ਨੂੰ ਆਪਣਾ ਵਿਨਰ ਮਿਲ ਚੁੱਕਾ ਹੈ। ਡੀਨੋ ਜੇਮਸ ਨੇ ਇਸ ਸ਼ੋਅ ਦੀ ਟਰਾਫੀ ਜਿੱਤ ਕੇ ਆਪਣੇ ਨਾਂ ਕਰ ਲਈ ਹੈ।ਇਸ ਸੀਜਨ ਵਿਚ ਇਕ ਤੋਂ ਵੱਧ ਕੇ ਇਕ ਕੰਟੈਸਟੈਂਟਸ ਨੇ ਐਂਟਰੀ ਕੀਤੀ ਸੀ। ਹਰ ਕੋਈ ਇਕ-ਦੂਜੇ ਨੂੰ ਜ਼ਬਰਦਸਤ ਟੱਕਰ ਦੇ ਰਿਹਾ ਸੀ।
ਦੱਸ ਦੇਈਏ ਕਿ ‘ਖਤਰੋਂ ਕੇ ਖਿਲਾੜੀ-13’ ਵਿਚ ਰਸ਼ਮੀਤ ਕੌਰ, ਡਿਨੋ ਜੇਮਸ, ਐਸ਼ਵਰਿਆ ਸ਼ਰਮਾ, ਅਰਚਨਾ ਗੌਤਮ, ਨਿਰਮਾ ਐੱਮ ਬੈਨਰਜੀ, ਸਾਊਂਡਸ ਮੌਫਕੀਰ, ਸ਼ਿਵ ਠਾਕਰੇ, ਅਰਜਿਤ ਤਨੇਜਾ, ਅੰਜਲੀ ਆਨੰਦ, ਰੋਹਿਤ ਬੌਸ ਰਾਏ, ਰੂਹੀ ਚਤੁਰਵੇਦੀ, ਅੰਜੁਮ ਫਕੀਰ, ਡੇਜੀ ਸ਼ਾਹ ਤੇ ਸ਼ੀਜਾਨ ਖਾਨ ਨਾਲ ਸ਼ੁਰੂ ਹੋਇਆ। ਇਸ ਵਾਰ ‘ਖਤਰੋਂ ਕੇ ਖਿਲਾੜੀ-13’ ਵਿਚ ਕਾਫੀ ਖਤਰਨਾਕ ਤੇ ਨਵੇਂ ਸਟੰਟ ਦੇਖਣ ਨੂੰ ਮਿਲੇ।
‘ਖਤਰੋਂ ਕੇ ਖਿਲਾੜੀ-13’ ਵਿਚ ਕਈ ਕੰਟੇਸਟੈਂਟ ਆਪਣੀਆਂ ਹਰਕਤਾਂ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ‘ਤੇ ਛਾਏ ਰਹੇ। ਇਸ ਤੋਂ ਇਲਾਵਾ ਜਿਵੇਂ ਕਿ ਫੈਨਸ ਹਰ ਸੀਜ਼ਨ ਵਿਚ ਰੋਹਿਤ ਸ਼ੈਟੀ ਦਾ ਕੰਟੇਸਟੈਂਟ ਨਾਲ ਪ੍ਰੈਂਕ ਦੇਖਦੇ ਆਏ ਉਂਝ ਹੀ ਇਸ ਸੀਜਨ ਵਿਚ ਵੀ ਉਨ੍ਹਾਂ ਨੇ ਕੰਟੇਸਟੈਂਟ ਨਾਲ ਖਤਰਨਾਕ ਪ੍ਰੈਂਕ ਕੀਤਾ।
ਇਹ ਵੀ ਪੜ੍ਹੋ : ਮਹਾਰਾਸ਼ਟਰ ‘ਚ ਸਮਰਿਧੀ ਐਕਸਪ੍ਰੈਸਵੇ ‘ਤੇ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ, 12 ਲੋਕਾਂ ਦੀ ਮੌ.ਤ, 23 ਜ਼ਖਮੀ
ਇਸ ਸੀਜਨ ਦੇ ਜੇਤੂ ਡੀਨੋ ਜੇਮਸ ਨੂੰ 20 ਤੋਂ 30 ਲੱਖ ਰੁਪਏ ਦੀ ਪ੍ਰਾਈਜ਼ ਮਨੀ ਮਿਲੀ। ਨਾਲ ਹੀ ਟਰਾਫੀ ਦੇ ਦੇ ਨਾਲ ਸ਼ਾਨਦਾਰ ਕਾਰ ਵੀ ਜੇਤੂ ਆਪਣੇ ਨਾਲ ਲੈ ਕੇ ਗਏ।
ਵੀਡੀਓ ਲਈ ਕਲਿੱਕ ਕਰੋ -: