Yami angry Dasvi review: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਆਪਣੀ ਪਿਆਰੀ ਮੁਸਕਰਾਹਟ ਅਤੇ ਹੱਸਮੁੱਖ ਅੰਦਾਜ਼ ਲਈ ਜਾਣੀ ਜਾਂਦੀ ਹੈ। ਸ਼ਾਇਦ ਹੀ ਅਜਿਹਾ ਹੋਇਆ ਹੋਵੇਗਾ ਕਿ ਤੁਸੀਂ ਯਾਮੀ ਗੌਤਮ ਨੂੰ ਗੁੱਸੇ ‘ਚ ਦੇਖਿਆ ਹੋਵੇ। ਪਰ ਹੁਣ ਕੁਝ ਅਜਿਹਾ ਹੋਇਆ ਹੈ, ਜਿਸ ਕਾਰਨ ਯਾਮੀ ਗੁੱਸੇ ‘ਚ ਆ ਗਈ ਹੈ।
ਯਾਮੀ ਗੌਤਮ ਦੀ ਫਿਲਮ ‘ਦਸਵੀਂ’ 7 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੀ ਸਮੀਖਿਆ ਨੇ ਯਾਮੀ ਦਾ ਧਿਆਨ ਖਿੱਚਿਆ ਅਤੇ ਇਸ ਵਿੱਚ ਜੋ ਲਿਖਿਆ ਗਿਆ, ਉਸਨੂੰ ਪੜ੍ਹ ਕੇ ਯਾਮੀ ਗੌਤਮ ਦਾ ਪਾਰਾ ਚੜ੍ਹ ਗਿਆ। ਫਿਲਮ ‘ਦਸਵੀਂ’ ‘ਚ ਯਾਮੀ ਗੌਤਮ ਨੇ ਪੁਲਸ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਨਜ਼ਰ ਆ ਚੁੱਕੇ ਹਨ। ਹਰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵੱਖ-ਵੱਖ ਮੀਡੀਆ ਪੋਰਟਲ ਉਨ੍ਹਾਂ ਦੇ ਰਿਵਿਊ ਕਰਦੇ ਹਨ। ਅਜਿਹੇ ‘ਚ ਕਈ ਮੀਡੀਆ ਪੋਰਟਲ ਨੇ ਵੀ ਦਸਵੀਂ ਦਾ ਰਿਵਿਊ ਕੀਤਾ ਹੈ। ਹਾਲਾਂਕਿ, ਯਾਮੀ ਗੌਤਮ ਨੂੰ ਇੱਕ ਰਿਵਿਊ ਵਿੱਚ ਆਪਣੀ ਅਦਾਕਾਰੀ ਦਾ ਅਪਮਾਨ ਹੁੰਦਾ ਦੇਖ ਕੇ ਗੁੱਸਾ ਆ ਗਿਆ। ਉਸ ਨੇ ਰਿਵਿਊ ਦਾ ਸਕਰੀਨ ਸ਼ਾਟ ਸਾਂਝਾ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇੱਕ ਪੋਰਟਲ ਨੇ ਯਾਮੀ ਗੌਤਮ ਦੀ ਫਿਲਮ ‘ਦਸਵੀਂ’ ਦੀ ਰਿਵਿਊ ‘ਚ ਉਸ ਦੇ ਪ੍ਰਦਰਸ਼ਨ ਦੀ ਆਲੋਚਨਾ ਕੀਤੀ ਹੈ।
ਯਾਮੀ ਨੇ ਲਿਖਿਆ, ‘ਕੁਝ ਕਹਿਣ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਆਮ ਤੌਰ ‘ਤੇ ਮੈਂ ਉਸਾਰੂ ਆਲੋਚਨਾ ਨੂੰ ਵਿਕਾਸ ਅਤੇ ਤਰੱਕੀ ਦੇ ਤੌਰ ‘ਤੇ ਲੈਂਦੀ ਹਾਂ। ਪਰ ਜਦੋਂ ਕੋਈ ਪਲੇਟਫਾਰਮ ਲਗਾਤਾਰ ਤੁਹਾਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਂ ਸਮਝਦੀ ਹਾਂ ਕਿ ਇਸ ਬਾਰੇ ਤੁਹਾਡੀ ਆਵਾਜ਼ ਉਠਾਉਣਾ ਮਹੱਤਵਪੂਰਨ ਹੈ। ਯਾਮੀ ਨੇ ਲਗਾਤਾਰ ਚਾਰ ਟਵੀਟ ਕੀਤੇ। ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਲਿਖਿਆ, ‘ਮੇਰੀਆਂ ਹਾਲੀਆ ਫਿਲਮਾਂ ਅਤੇ ਪ੍ਰਦਰਸ਼ਨ ‘ਚ ‘ਏ ਥਰਡੇਸਡੇ’, ‘ਬਾਲਾ’ ਅਤੇ ‘ਉਰੀ’ ਵਰਗੀਆਂ ਫਿਲਮਾਂ ਵੀ ਸ਼ਾਮਲ ਹਨ। ਇਹ ਬੇਹੱਦ ਅਪਮਾਨਜਨਕ ਹੈ। ਅਗਲੇ ਟਵੀਟ ‘ਚ ਯਾਮੀ ਨੇ ਲਿਖਿਆ, ‘ਕਿਸੇ ਵੀ ਵਿਅਕਤੀ ਨੂੰ ਅਤੇ ਖਾਸ ਤੌਰ ‘ਤੇ ਮੇਰੇ ਵਰਗੇ ਖੁਦ ਦੇ ਬਣੇ ਅਦਾਕਾਰਾ ਨੂੰ ਹਰ ਵਾਰ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਲਈ ਸਾਲਾਂ ਤੱਕ ਸਖਤ ਮਿਹਨਤ ਕਰਨੀ ਪੈਂਦੀ ਹੈ, ਪਰ ਕੁਝ ਨਾਮੀ ਪੋਰਟਲ ਅਜਿਹਾ ਕਰਦੇ ਹਨ।’