yo yo honey singh transformation : ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਇੱਕ ਵਾਰ ਮੁੜ ਹਨੀ ਸਿੰਘ ਸੁਰਖੀਆਂ ਵਿੱਚ ਆ ਗਏ ਹਨ, ਪਰ ਇਸ ਵਾਰ ਉਹ ਕਿਸੇ ਤਰ੍ਹਾਂ ਦੇ ਵਿਵਾਦ ਨਹੀਂ ਸਗੋਂ ਆਪਣੇ ਭਾਰ ਘਟਾਉਣ ਨੂੰ ਲੈ ਕੇ ਲਾਈਮ ਲਾਈਟ ਦੇ ਵਿੱਚ ਹਨ। ਕਿਉਂਕਿ ਉਨ੍ਹਾਂ ਨੇ ਆਪਣਾ ਬਾਡੀ ਟਰਾਂਸਫੋਰਮੇਸ਼ਨ ਕਰਕੇ ਮੁੜ 11 ਸਾਲ ਪਹਿਲੇ ਵਾਲਾ ਲੁੱਕ ਹਾਸਲ ਕਰ ਲਿਆ ਹੈ।
ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਹਨੀ ਸਿੰਘ ਇੱਕ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਅਤੇ ਆਪਣੀ ਪਤਨੀ ਨਾਲ ਚੱਲ ਰਹੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਸਨ। ਹਾਲਾਂਕਿ ਲੰਮੇਂ ਸਮੇਂ ਤੋਂ ਫੈਨਜ਼ ਉਨ੍ਹਾਂ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਹਨ, ਪਰ ਲੱਗਦਾ ਹੈ ਕਿ ਉਨ੍ਹਾਂ ਨੇ ਗੀਤਾਂ ਤੋਂ ਪਹਿਲਾਂ ਭਾਰ ਘਟਾ ਕੇ ਆਪਣੇ ਆਪ ਨੂੰ ਫਿੱਟ ਬਣਾਉਣ ਦਾ ਫੈਸਲਾ ਕਰ ਲਿਆ ਹੈ। ਹਨੀ ਸਿੰਘ ਨੇ ਹਾਲ ਹੀ ‘ਚ ਅਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਫੈਨਜ਼ ਬਹੁਤ ਹੈਰਾਨ ਹਨ।
ਹਨੀ ਸਿੰਘ ਨੇ ਹਾਲ ਹੀ ‘ਚ ਇਕ ਫੋਟੋ ਸ਼ੇਅਰ ਕਰਕੇ ਹੈਦਰਾਬਾਦ ‘ਚ ਆਪਣੇ ਸ਼ੋਅ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਹਨੀ ਸਿੰਘ, ਜੋ ਕਦੇ ਓਵਰਵੇਟ ਦਿਖਾਈ ਦਿੰਦੇ ਸੀ, ਉਹ ਹੁਣ ਪਤਲੇ ਅਤੇ ਫਿੱਟ ਨਜ਼ਰ ਆ ਰਿਹਾ ਹਨ। ਹਨੀ ਸਿੰਘ ਦੇ ਇਸ ਫਿੱਟ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਉਨ੍ਹਾਂ ਦੀ ਫਿਟਨੈਸ ਦੇ ਦੀਵਾਨੇ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਪਾਜੀ, ਤੁਸੀਂ ਇਹ ਕਿਵੇਂ ਕੀਤਾ? ਇੱਕ ਹੋਰ ਯੂਜ਼ਰ ਨੇ ਲਿਖਿਆ- ’16 ਡੋਲਾ, 46 ਦੀ ਛਾਤੀ’।