Yograj Singh to Yuvraj Singh : ਦੇਸ਼ ਦੇ ਕਿਸਾਨਾਂ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰਦਸ਼ਨ ਕਰਦੇ ਹੋਏ । ਦੇਸ਼ ‘ਚ ਕਿਸਾਨ ਦੇ ਨਾਲ ਹੋ ਰਹੇ ਬੁਰੇ ਵਿਵਹਾਰ ਦੇ ਕਾਰਨ ਕੇਂਦਰ ਸਰਕਾਰ ਦੀ ਨਿਖੇਧੀ ਦੁਨੀਆ ਭਰ ‘ਚ ਹੋ ਰਹੀ ਹੈ । ਜਿਸ ਕਰਕੇ ਸਰਕਾਰ ਦੇ ਪੱਖ ‘ਚ ਕਈ ਬਾਲੀਵੁੱਡ ਸਿਤਾਰਿਆਂ ਤੇ ਖਿਡਾਰੀਆਂ ਨੇ ਟਵੀਟ ਕਰਕੇ ਆਪਣਾ ਸਮਰਥਨ ਦਿੱਤਾ ਹੈ ।
ਕ੍ਰਿਕੇਟਰ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਥਾਂ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਟਵੀਟ ਕੀਤਾ । ਜਿਸ ਕਰਕੇ ਪੰਜਾਬੀਆਂ ‘ਚ ਇਸ ਗੱਲ ਦੀ ਨਰਾਜ਼ਗੀ ਦੇਖਣ ਨੂੰ ਮਿਲੀ । ਕ੍ਰਿਕੇਟਰ ਯੁਵਰਾਜ ਖਿਲਾਫ਼ ਉਨ੍ਹਾਂ ਦੇ ਪੰਪ ਮੂਹਰੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ । ਪ੍ਰਦਰਸ਼ਨ ਕਰ ਰਹੇ ਮੁੰਡਿਆਂ ਦੀ ਹਿਮਾਇਤ ‘ਚ ਯੁਵਰਾਜ ਦਾ ਪਿਤਾ ਯੋਗਰਾਜ ਵੀ ਸ਼ਾਮਿਲ ਹੋਇਆ । ਤਸਵੀਰ ‘ਚ ਯੋਗਰਾਜ ਸਿੰਘ ਖੁਦ ਆਪਣੇ ਪੁੱਤਰ ਯੁਵਰਾਜ ਸਿੰਘ ਦੇ ਖਿਲਾਫ ਖੜ੍ਹੇ ਨਜ਼ਰ ਆਏ ।
ਦੱਸ ਦਈਏ ਯੋਗਰਾਜ ਸਿੰਘ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਵੀ ਸ਼ਾਮਿਲ ਹੋਏ ਸੀ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ । ਪੰਜਾਬੀ ਇੰਡਸਟਰੀ ਸਾਰੀ ਹੀ ਸ਼ੁਰੂ ਤੋਂ ਹੀ ਕਿਸਾਨਾਂ ਦਾ ਸਮਰਥਨ ਕਰਦੀ ਆ ਰਹੀ ਹੈ। ਯੋਗਰਾਜ ਸਿੰਘ ਲਗਾਤਾਰ ਕਿਸਾਨ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ, ਤੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੂੰ ਬਾਲੀਵੁੱਡ ਦੀ ਇੱਕ ਫ਼ਿਲਮ ਤੋਂ ਵੀ ਹੱਥ ਧੋਣਾ ਪੈ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਯੋਗਰਾਜ ਸਿੰਘ ਨੂੰ ਬਾਲੀਵੁੱਡ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਫ਼ਿਲਮ ‘ਦ ਕਸ਼ਮੀਰ ਫ਼ਾਈਲਜ਼’ ਲਈ ਬਹੁਤ ਅਹਿਮ ਭੂਮਿਕਾ ਲਈ ਕਾਸਟ ਕੀਤਾ ਸੀ।