ਈਸ਼ਾ ਦਿਓਲ ਤੇ ਭਰਤ ਤਖਤਾਨੀ ਵਿਚ ਪਿਛਲੇ ਕੁਝ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਦੋਵਾਂ ਨੇ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਡੇ ਜੀਵਨ ਵਿਚ ਇਸ ਬਦਲਾਅ ਨਾਲ ਸਾਡੇ ਬੱਚਿਆਂ ਦਾ ਸਰਵਉਤਮ ਹਿੱਤ ਤੇ ਕਲਿਆਣ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਰਹੇਗਾ। ਅਸੀਂ ਇਸ ਗੱਲ ਦੀ ਪ੍ਰਸ਼ੰਸਾਂ ਕਰਾਂਗੇ ਕਿ ਸਾਡੀ ਪ੍ਰਾਈਵੇਸੀ ਦਾ ਸਨਮਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਈਸ਼ਾ ਤੇ ਭਰਤ ਨੇ ਸਾਲ 2012 ਵਿਚ ਵਿਆਹ ਕੀਤਾ ਸੀ। ਈਸ਼ਾ ਪਹਿਲੀ ਵਾਰ 2017 ਤੇ ਦੂਜੀ ਵਾਰ 2019 ਵਿਚ ਮਾਂ ਬਣੀ ਸੀ। ਦੋਵੇਂ ਹੀ ਆਪਣੇ ਬੱਚਿਆਂ ਦੇ ਬਹੁਤ ਕਲੋਜ਼ ਹਨ ਤੇ ਅਜੇ ਵੀ ਉਨ੍ਹਾਂ ਦਾ ਖਿਆਲ ਰੱਖਣ ਦੀ ਗੱਲ ਸਟੇਟਮੈਂਟ ਵਿਚ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ :ਫਾਇਰ ਬ੍ਰਿਗੇਡ ਦੇ ਫਿਜ਼ੀਕਲ ਟੈਸਟ ਲਈ CM ਮਾਨ ਦਾ ਵੱਡਾ ਐਲਾਨ-‘ਮੁੰਡੇ-ਕੁੜੀਆਂ ਲਈ ਬਣਾਏ ਜਾਣਗੇ ਵੱਖ-ਵੱਖ ਨਿਯਮ’
ਈਸ਼ਾ ਤੇ ਭਰਤ 6 ਸਾਲ ਦੀ ਬੇਟੀ ਰਾਧਿਆ ਤੇ 4 ਸਾਲ ਦੀ ਮਿਰਾਯਾ ਦੇ ਮਾਤਾ-ਪਿਤਾ ਹਨ। ਇਸ ਕੱਪਲ ਦਾ ਵਿਆਹ 2012 ਵਿਚ ਹੋਇਆ ਸੀ। ਲੰਬੇ ਸਮੇਂ ਤੱਕ ਇਨ੍ਹਾਂ ਦੋਵਾਂ ਵਿਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਹੁਣ ਅਚਾਨਕ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ –